ਚੈਰੂਥੋਮੀ ਡੈਮ ਦੇ 5 ਸ਼ਟਰ ਖੋਲੇ ਗਏ, ਰਾਜਨਾਥ ਐਤਵਾਰ ਨੂੰ ਕਰਨਗੇ ਦੌਰਾ
ਕੋਚੀ, 10 ਅਗਸਤ- ਕੇਰਲ ਵਿਚ ਭਾਰੀ ਮੀਂਹ, ਹੜ੍ਹਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਸੂਬੇ ਵਿਚ 30 ਮੌਤਾਂ ਹੋ ਗਈਆਂ ਹਨ।ਜਿਨ੍ਹਾਂ ਵਿਚੋਂ 21 ਮੌਤਾਂ ਸਿਰਫ਼ ਇਡੁਕੀ ਤੇ ਮਲਪੁਰਮ ਜ਼ਿਲ੍ਹਿਆਂ ਵਿਚ ਹੋਈਆਂ ਹਨ।ਇਨ੍ਹਾਂ ਤੋਂ ਇਲਾਵਾ 4 ਲੋਕ ਲਾਪਤਾ ਹਨ। ਕੇਰਲ ਦੇ ਚੇਰੂਥੋਨੀ ਡੈਮ ਦੇ ਪੰਜ ਸ਼ਟਰ ਖੋਲ੍ਹ ਦਿਤੇ ਗਏ ਹਨ। ਹੜ੍ਹ ਕਾਰਨ ਚੇਰੂਥੋਨੀ ਕਸਬੇ ਦੇ ਨਿਵਾਸੀਆਂ ਨੂੰ ਪਹਿਲਾਂ ਹੀ ਸੁਰਖਿਅਤ ਥਾਂਵਾਂ ‘ਤੇ ਪਹੁੰਚਾਇਆ ਜਾ ਚੁਕਾ ਹੈ।ਉਤਰੀ ਅਤੇ ਦਖਣੀ ਇਡੁਕੀ ਜ਼ਿਲ੍ਹੇ ਨੂੰ ਜੋੜਨ ਵਾਲਾ ਚੇਰੂਥੋਨੀ ਪੁਲ ਵੀ ਇਸ ਕਸਬੇ ‘ਚ ਹੈ, ਜਿਹੜਾ ਕਿ ਇਲਾਕੇ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਹੜ੍ਹ ਦੀ ਲਪੇਟ ‘ਚ ਆ ਚੁਕਾ ਹੈ। ਕੇਰਲ ਦੇ ਮਲਾਪੁਰਮ ਅਤੇ ਇਡੁਕੀ ਜ਼ਿਲ੍ਹਿਆਂ ‘ਚ ਪਿਛਲੇ 48 ਘੰਟੇ ਤੋਂ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਲੋਕਾਂ ਨੂੰ ਜ਼ਖਮੀ ਹਾਲਤ ਵਿੱਚ ਫੌਜ ਅਤੇ ਆਈਟੀਬੀਪੀ ਵੱਲੋਂ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਰਿਹਾ ਹੈ।
ਆਫਤ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਮਲਾਪੁਰਪ ਜ਼ਿਲੇ ਦੇ ਨਿਲਾਂਬੁਰ ‘ਚ ਖਿਸਕਣ ਖਿਸਕਣ ਦੀ ਇਕ ਘਟਨਾ ‘ਚ ਇਕ ਹੀ ਪਰਿਵਾਰ ਦੇ 5 ਲੋਕ ਜਿਊਂਦੇ ਹੀ ਦਫਨ ਹੋ ਗਏ। ਸੂਬੇ ‘ਚ ਹਾਲਾਤ ਇੰਨੇ ਭਿਆਨਕ ਹੋ ਗਏ ਹਨ ਕਿ ਕੋਚੀਨ ਹਵਾਈ ਅਡੇ ਨੂੰ ਵੀ ਬੰਦ ਕਰਨਾ ਪਿਆ ਹੈ।ਪੱਲੀਵਸਲ ਵਿੱਚ ਸੈਕਟਰਾਂ ਦੇ ਮੀਂਹ ਵਿੱਚ ਰੁੜ ਜਾਣ ਕਾਰਨ ਉਥੇ ਫਸੇ 54 ਵਿਦੇਸ਼ੀ ਸੈਲਾਨੀ ਵੀ ਖਤਰੇ ਵਿੱਚ ਹਨ, ਜਿਨ੍ਹਾਂ ਨੂੰ ਬਚਾਉਣ ਲਈ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਯਤਨ ਕਰ ਰਹੀਆਂ ਹਨ।