ਅੰਮ੍ਰਿਤਸਰ, 7 ਅਗਸਤ- ਸੀਪੀਐਫ਼ਈਯੂ ਪੰਜਾਬ ਦੇ ਯੂਨਿਅਨ ਦੇ ਡੇਲੀਗੇਟ ਨੇ ਚੰਡੀਗੜ੍ਹ ਪੰਜਾਬ ਭਵਨ ਵਿੱਖੇ ਪੁਰਾਨੀ ਪੈਨਸ਼ਨ ਸਕੀਮ ਬਹਾਲੀ ਲਈ ਸ਼ਿੰਚਾਈ ਅਤੇ ਮਾਲ ਮੰਤਰੀ ਸੁੱਖਬਿੰਦਰ ਸਿੰਘ ਸਰਕਾਰੀਆ ਦੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ’ਤੇ ਸੀਪੀਐਫ਼ਈਯੂ ਪੰਜਾਬ ਦੇ ਯੂਨਿਅਨ ਦੇ ਵਫੱਦ ਨੇ ਸ਼ਿੰਚਾਈ ਅਤੇ ਮਾਲ ਮੰਤਰੀ ਸੁੱਖਬਿੰਦਰ ਸਿੰਘ ਸਰਕਾਰੀਆ ਨੂੰ ਨਵੀਂ ਪੈਨਸ਼ਨ ਸਕੀਮ ਬਾਰੇ ਜਾਣੂ ਕਰਵਾਇਆ ਅਤੇ ਕੇਂਦਰ ਸਰਕਾਰ ਵਲੋਂ ਸਕੀਮ ਵਿੱਚ ਕੀਤੀ ਗਈ ਸੋਧ ਜਿਵੇ ਐਕਸਗਰੇਸੀਆ, ਗਰੈਚੁੱਟੀ ਅਤੇ ਫੈਮਲੀ ਪੈਨਸ਼ਨ ਆਦਿ ਨੂੰ ਫੌਰਣ ਲਾਗੁ ਕਰਵਾਉਂਣ ਲਈ ਕਿਹਾ ਗਿਆ। ਵਫੱਦ ਦੀ ਗੰਲਬਾਤ ਤੋਂ ਪ੍ਰਭਾਵਿਤ ਹੋਕੇ ਮਾਨਯੋਗ ਸ਼ਿੰਚਾਈ ਅਤੇ ਮਾਲ ਮੰਤਰੀ ਸੁੱਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਇਸ ਮੁੱਦੇ ਤੋਂ ਮੁੱਖਮੰਤਰੀ ਪੰਜਾਬ ਦੇ ਨਾਲ ਗੱਲਬਾਤ ਕਰਕੇ ਜੱਲਦੀ ਹੀ ਉਨ੍ਹਾਂ ਦੇ ਨਾਲ ਮਿਟਿੰਗ ਕਰਵਾ ਕੇ ਇਸ ਮਸਲੇ ਨੂੰ ਹੱਲ ਕੀਤਾ ਜਾਏਗਾ ਅਤੇ ਯੂਨਿਅਨ ਦੀਆਂ ਜੋ ਮੰਗਾਂ ਵਿੱਚ ਕੰਮੀ ਆ ਰਹੀ ਹੈ ਉਸ ਨੂੰ ਛੇਤੀ ਹੱਲ ਕੀਤਾ ਜਾਏਗਾ। ਇਸ ਮੋਕੇ ਤੇ ਸੀਪੀਐਫ਼ਈਯੂ ਜੱਥੇਬੰਦੀ ਦੇ ਵਫਦ ਸ੍ਰ:ਸੁਖਜੀਤ ਸਿੰਘ ਸੁਬਾ ਪ੍ਰਧਾਨ, ਸਤਵੀਰ ਸਿੰਘ ਬੋਪਾਰਾਏ ਜਿਲ੍ਹਾ ਪ੍ਰਧਾਨ ਈ ਟੀ ਯੂ ਅੰਮ੍ਰਿਤਸਰ, ਵਿੱਤ ਸਕੱਤਰ ਅਮਨਦੀਪ ਸਿੰਘ,ਜਗਤਪਾਲ ਸੈਣੀ, ਸ਼ੰਗਤ ਰਾਮ ਪ੍ਰਧਾਨ ਕਪੂਰਥਲਾ, ਸ਼ੰਜੀਵ ਸ਼ਰਮਾ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ, ਸ਼¦ਿਦਰ ਸਿੰਘ ਸੈਲੀ ਆਦਿ ਹਾਜ਼ਰ ਸਨ।