ਕਾਦੀਆਂ, 4 ਅਗਸਤ (ਮੁਨੀਰਾ ਸਲਾਮ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਦੇ ਲਾਭ ਨੂੰ ਘਰ ਘਰ ਪਹੁੰਚਾਉਣ ਦੇ ਉਦੇਸ਼ ਹਿਤ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕਿਸ਼ਨ ਚੰਦ ਜੀ ਅਤੇ ਏਸੀਐਸ ਡਾਕਟਰ ਸੁਨੀਤਾ ਭਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਚੇਤਨਾ, ਸੀ ਐਚ ਸੀ ਭਾਮ ਦੇ ਯਤਨਾਂ ਸਦਕਾ 7 ਅਗਸਤ ਨੂੰ ਹੈਂਡੀਕੈਪ ਸਰਟੀਫਿਕੇਟ ਬਣਾਉਣ ਦਾ ਕੈੰਪ ਲਗਾਇਆ ਜਾ ਰਿਹਾ ਹੈ। ਜਿਸ ਲਈ ਸਮੂਹ ਇਲਾਕਾ ਨਿਵਾਸੀਆਂ ਨੂੰ ਦਸਿਆ ਜਾਂਦਾ ਹੈ ਕੇ ਹੈਂਡੀਕੈਪ ਪਰਸਨ ਆਪਣੇ ਪਿੰਡ ਦੀ ਨਮ ਅਤੇ ਆਸ਼ਾ ਵਰਕਰ ਕੋਲ ਜਾਂ ਸੀ ਐਚ ਸੀ ਭਾਮ ਵਿਖੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ।ਸੀਨੀਅਰ ਮੈਡੀਕਲ ਅਫਸਰ ਡਾਕਟਰ ਚੇਤਨਾ ਨੇ ਪਿੰਡ ਵਾਸੀਆਂ ਨੂੰ ਅਪੀਲ ਕਿਤੀ ਹੈ ਕਿ ਕੈੰਪ ਦਾ ਵਧ ਤੋਂ ਵਧ ਲਾਭ ਉਠਾਇਆ ਜਾਵੇ।