April 25, 2026 5:35 pm

ਚੱਡਾ ਮਿੱਲ ਦੇ ਗੇਟ ਅੱਗੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ

ਬਟਾਲਾ, 4 ਅਗਸਤ (ਅਰਵਿੰਦਰ ਸਿੰਘ ਮਠਾਰੂ)- ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਚਡਾ ਮਿਲ ਦੇ ਘਟੀਆਂ ਰਵੀਏ ਕਾਰਨ ਅਤੇ ਆਪਣੇ ਗਲਾਂ ਤੋਂ ਮੁਕਰਣ ਦੇ ਕਾਰਨ ਅਜ ਚਡਾ ਮਿਲ ਦਾ ਗੇਟ ਅਗੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਹ ਰੋਸ ਪ੍ਰਦਰਸ਼ਨ ਤਕਰੀਬਨ 4 ਘੰਟੇ ਚਲਦਾ ਰਿਹਾ ਅਤੇ ਕਿਸਾਨਾਂ ਵਲੋਂ ਮਿਲ ਪ੍ਰਸਾਸ਼ਨ ਦੇ ਵਿਰੁਧ ਹਾਅ ਦਾ ਨਾਅਰਾ ਵੀ ਮਾਰਿਆ ਗਿਆ।ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਮਿੱਲ ਪ੍ਰਸਾਸ਼ਨ ਵਲੋਂ ਕੁਝ ਦਿਨ ਪਹਿਲਾਂ ਲਗੇ ਧਰਨੇ ਵਿਚ ਕਿਸਾਨਾਂ ਦੀਆਂ ਸਾਰੀਆਂ ਗਲਾਂ ਨੂੰ ਲਿਖਤੀ ਰੂਪ ਵਿਚ ਮੰਨਿਆ ਗਿਆ ਸੀ ਪਰ ਧਰਨਾਂ ਖਤਮ ਕਰਨ ਉਪਰੰਤ ਕੀੜੀ ਮਿਲ ਨੇ ਆਪਣਾ ਮਾੜਾ ਰਵਾਇਆ ਅਪਣਾਉਣਾ ਸੁਰੂ ਕਰ ਦਿਤਾ।ਪਰ ਕੀੜੀ ਮਿਲ ਦੇ ਇਸ ਰਵਾਇਏ ਕਾਰਨ ਅਜ ਚਡਾ ਮਿਲ ਦੇ ਗੇਟ ਅਗੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਸਾਨਾਂ ਨੇ ਮਿਲ ਪ੍ਰਸਾਸ਼ਨ ਤੋਂ ਆਪਣੀਆਂ ਮੰਗਾਂ ਮਨਾਉਣ ਤੋਂ ਬਾਅਦ ਰੋਸ ਪ੍ਰਦਰਸ਼ਨ ਖਤਮ ਕਰ ਦਿਤਾ ਹੈ।ਮਿਲ ਪ੍ਰਸਾਸ਼ਨ ਵਲੋਂ ਵੀ ਕਿਸਾਨਾਂ ਦੀਆਂ ਸਾਰੀਆਂ ਗਲਾਂ ਮੰਨ ਲਈਆਂ ਹਨ।ਪਰ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਕੁਝ ਕਿਸਾਨਾਂ ਵਲੋਂ ਚਡਾ ਮਿਲ ਦੇ ਇਸ ਫੈਸਲੇ ਤੋਂ ਨਰਾਜ਼ਗੀ ਜਹਿਰ ਵੀ ਕੀਤੀ ਹੈ।ਇਸ ਮੋਕੇ ਸਰਪੰਚ ਬਲਕਾਰ ਸਿੰਘ ਫੁਲੜਾ,ਸਰਿੰਦਰ ਸਿੰਘ ਸੋਨੂੰ,ਬਾਬਾ ਤਰਨਜੀਤ ਸਿੰਘ,ਬਾਬਾ ਕੰਵਲਜੀਤ ਸਿੰਘ,ਗੁਰਪ੍ਰੀਤ ਸਿੰਘ,ਦਲੀਪ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।
ਇਸ ਸੰਬੰਧੀ ਮਿਲ ਦੇ ਯੂਨਿਟ ਹੈਡ ਦਾ ਕੀ ਕਹਿਣਾ ਹੈ- ਇਸ ਸੰਬੰਧੀ ਮਿਲ ਦੇ ਯੂਨਿਟ ਹੈਡ ਮੁਨੇਸ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਜ 1 ਕਰੋੜ 25 ਲਖ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿਤੀ ਹੈ।

Send this to a friend