Skip to content
Independent perspectives. Global stories.
BREAKING

ਬੋਹਾ ਪੁਲਿਸ ਵੱਲੋਂ 168 ਬੋਤਲਾਂ ਹਰਿਆਣਾ ਸ਼ਰਾਬ ਸਮੇਤ ਇੱਕ ਕਾਬੂ

Share this story

ਬੋਹਾ, 3 ਅਗਸਤ (ਸੰਤੋਖ ਸਾਗਰ)- ਮਾਨਸਾ ਜਿਲੇ ਦੇ ਮਾਨਯੋਗ ਐਸ.ਐਸ.ਪੀ. ਸ਼੍ਰੀ ਮਨਧੀਰ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਨਸ਼ਿਆਂ ਨੂੰ ਸਮਾਜ ਵਿੱਚ ਖਤਮ ਕਰਨ ਸਬੰਧੀ ਬੋਹਾ ਪੁਲੀਸ ਨੇ ਇੱਕ ਹਰਿਆਣਾ ਸ਼ਰਾਬ ਦੀਆਂ 168 ਬੋਤਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਬੋਹਾ ਥਾਣਾ ਵਿਖੇ ਤਾਇਾਨਤ ਮੁੱਖ ਅਫਸਰ ਸ਼੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਹੋਲਦਾਰ ਸੁਖਦਰਸ਼ਨ ਕੁਮਾਰ ਪੁਲੀਸ ਪਾਰਟੀ ਸਮੇਤ ਦੌਰਾਨ ਗਸ਼ਤ ਜਦੋਂ ਪਿੰਡ ਅਚਾਨਕ ਅਤੇ ਬੋਹਾ ਦੇ ਵਿਚਕਾਰ ਪੈਂਦੇ ਰਸਤੇ ਕੋਲ ਪਹੁੰਚੇ ਤਾਂ ਉਹਨਾਂ ਨੂੰ ਇੱਕ ਕਾਰ ਨੰਬਰ ਡੀ.ਐਲ 6 ਸੀ.ਈ 8540 ਆਉਦੀ ਮਿਲੀ।ਹੋਲਦਾਰ ਸੁਖਦਰਸ਼ਨ ਕੁਮਾਰ ਨੇ ਸ਼ੱਕ ਦੇ ਅਧਾਰ ਤੇ ਕਾਰ ਰੁਕਵਾਈ ਤਾਂ ਉਸ ਵਿੱਚੋਂ ਸਵਾਰ ਵਿਅਕਤੀ ਕੋਲੋਂ 168 ਬੋਤਲਾਂ ਹਰਿਆਣਾ ਸ਼ਰਾਬ ਸਮੇਤ ਕਾਬੂ ਕਰ ਲਿਆ।ਨਜਾਇਜ਼ ਸ਼ਰਾਬ ਦੀ ਸਪਲਾਈ ਕਰਨ ਵਾਲੇ ਵਿਅਕਤੀ ਦੀ ਸ਼ਨਾਖਤ ਚਰਨਾ ਸਿੰਘ ਪੁੱਤਰ ਜੂਪਾ ਸਿੰਘ ਕੌਮ ਸੈਂਸੀ ਵਾਸੀ ਨਰਿੰਦਰ ਪੁਰਾ ਜਿਲਾ ਮਾਨਸਾ ਵਜੋਂ ਹੋਈ ਅਤੇ ਉਸ ਉਪਰ ਮੁਕੱਦਮਾਂ ਨੰਬਰ 111 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਮੌਕੇ ਏ.ਐਸ.ਆਈ ਬੋਘਾ ਸਿੰਘ, ਏ.ਐਸ.ਆਈ ਲੱਖਾ ਸਿੰਘ, ਮੁੱਖ ਮੁਨਸ਼ੀ ਹਰਵਿੰਦਰ ਸਿੰਘ,ਸ਼ਿਪਾਹੀ ਮਨਦੀਪ ਸਿੰਘ ,ਸ਼ਿਪਾਹੀ ਅਰਸ਼ਦੀਪ ਸ਼ਰਮਾਂ, ਸ਼ਿਪਾਹੀ ਜਗਸੀਰ ਸਿੰਘ ਅਤੇ ਸ਼ਿਪਾਹੀ ਪ੍ਰਗਟ ਸਿੰਘ ਆਦਿ ਹਾਜ਼ਰ ਸਨ।

WRITTEN BY