ਸਾਬਕਾ ਉਪ-ਰਾਸ਼ਟਰਪਤੀ ਸ਼ੇਖਾਵਤ ਦੀ ਪਤਨੀ ਦਾ ਦੇਹਾਂਤ

ਜੈਪੁਰ, 9 ਮਾਰਚ (ਪੀ.ਟੀ.)- ਸਾਬਕਾ ਉਪ-ਰਾਸ਼ਟਰਪਤੀ ਸਵ. ਭੈਰੋਂ ਸਿੰਘ ਸ਼ੇਖਾਵਤ ਦੀ ਪਤਨੀ ਸੂਰਜ ਕੰਵਰ ਦਾ ਅੱਜ ਸਵਾਏ ਮਾਨਸਿੰਘ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 66 ਸਾਲਾਂ ਦੇ ਸਨ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਸੂਰਜ ਕੰਵਰ ਨੂੰ ਸਨਿਚਰਵਾਰ ਸ਼ਾਮ ਛਾਤੀ ਵਿੱਚ ਦਰਦ ਤੇ ਸਾਹ ਲੈਣ ਵਿੱਚ ਤਕਲੀਫ ਦੇ ਚਲਦਿਆਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਵਿਦਿਆਧਰ ਨਗਰ ਸਟੇਡੀਅਮ ਦੇ ਨਜ਼ਦੀਕ ਕੀਤਾ ਜਾਵੇਗਾ ਜਿੱਥੇ 2010 ਵਿੱਚ ਸਵ. ਭੈਰੋਂ ਸਿੰਘ ਸ਼ੇਖਾਵਤ ਦਾ ਸਸਕਾਰ ਕੀਤਾ ਗਿਆ ਸੀ।

Send this to a friend