ਨਵੀਂ ਦਿੱਲੀ, 9 ਮਾਰਚ (ਪੀ.ਟੀ.)- ਦੇਸ਼ ਦੇ ਸੰਵੇਦਣਸ਼ੀਲ ਖੇਤਰਾਂ ’ਚ ਚੋਣਾਂ ਦੌਰਾਨ ਕਾਲੇ ਧਨ ਦੀ ਵਰਤੋਂ ਰੋਕਣ ਲਈ ਚੋਣ ਕਮਿਸ਼ਨ ਨੇ ਵੋਟਰਾਂ ਨਾਲ ਸਿੱਧੀ ਚਰਚਾ ਜਾਂ ਗੱਲਬਾਤ ਕਰਨ ਲਈ ਸਾਬਕਾ ਬੈਂਕਰਾਂ, ਸੇਵਾਮੁਕਤ ਸਰਕਾਰੀ ਅਧਿਕਾਰੀਆਂ ਜਾਂ ਪੱਤਰਕਾਰਾਂ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਕੀਤਾ ਹੈ। ਪਹਿਲੀ ਵਾਰ ਚੋਣ ਕਮਿਸ਼ਨ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸ਼ਤ ਖੇਤਰਾਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ ਜ਼ਿਲ੍ਹਿਆਂ ਦੇ ਸਾਰੇ ਮਿਊਂਸਪਲ ਖੇਤਰਾਂ ਤੇ ਖਾਸ ਤੌਰ ’ਤੇ ਕਾਲੇ ਧਨ ਦੀ ਵਰਤੋਂ ਦੇ ਮੱਦੇਨਜ਼ਰ ਸੰਵੇਦਣਸ਼ੀਲ ਹਲਕਿਆਂ ‘ਚ ਵਾਰਡ ਪੱਧਰ ਤੇ ਪਿੰਡ ਪੱਧਰ ‘ਤੇ ਜਾਗਰੂਕਤਾ ਗਰੁੱਪਾਂ ਦਾ ਗਠਨ ਕੀਤਾ ਜਾਵੇ। ਇਨ੍ਹਾਂ ਸਮੂਹਾਂ ਵਿੱਚ ਸੇਵਾਮੁਕਤ ਅਧਿਕਾਰੀਆਂ, ਸਾਬਕਾ ਬੈਂਕ ਅਧਿਕਾਰੀਆਂ, ਪ੍ਰਸਿੱਧ ਪੱਤਰਕਾਰਾਂ, ਸਿੱਖਿਆ ਸ਼ਾਸ਼ਤਰੀਆਂ ਤੇ ਸੰਬੰਧਿਤ ਖੇਤਰ ਵਿਚਲੇ ਆਮ ਲੋਕਾਂ ਦੇ ਪ੍ਰਤੀਨਿੱਧੀਆਂ ਨੂੰ ਲਿਆ ਜਾਵੇਗਾ।