ਅਹਿਮਦਾਬਾਦ, 9 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਨਰਿੰਦਰ ਮੋਦੀ ਦੇ ਖਿਲਾਫ ਉਨ੍ਹਾਂ ਦੇ ਗ੍ਰਹਿ ਰਾਜ ਵਿੱਚ ਨਿਸ਼ਾਨਾ ਸਾਧਦੇ ਹੋਏ ਆਪ ਨੇਤਾ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਅੰਬਾਨੀ, ਅਦਾਨੀ ਤੇ ਟਾਟਾ ਜਿਹੇ ਕਾਰਪੋਰੇਟਾਂ ਲਈ ਪ੍ਰਾਪਰਟੀ ਡੀਲਰ ਦੱਸਿਆ। ਮੋਦੀ ਵੱਲੋਂ ਕੀਤੇ ਗਏ ਵਿਕਾਸ ਦੇ ਦਾਅਵੇ ਦੀ ਪੜਤਾਲ ਲਈ ਆਪਣੇ ਚਾਰ ਦਿਨ ਦੇ ਦੌਰੇ ਦੇ ਅੰਤਮ ਦਿਨ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਸਮਾਂ ਦੇਣ ਤੋਂ ਇਸ ਲਈ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਉਨ੍ਹਾਂ ਦਾ ਸਾਹਮਣਾ ਕਰਨ ਤੋਂ ਡਰ ਰਹੇ ਹਨ। ਕੇਜਰੀਵਾਲ ਨੇ ਆਪਣੇ ਰੋਡ ਸ਼ੋਅ ਤੋਂ ਬਾਅਦ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਗੁਜਰਾਤ ਦੇ ਲੋਕ
ਭ੍ਰਿਸ਼ਟਾਚਾਰ ਤੋਂ ਤੰਗ ਆ ਚੁ¤ਕੇ ਹਨ ਤੇ ਬਦਲਾਅ ਚਾਹੁੰਦੇ ਹਨ। ਰਾਜ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਤੇ ਸਿੱਖਿਆ ਤੇ ਸਿਹਤ ਸੇਵਾਵਾਂ ਦਾ ਬਹੁਤ ਬੁਰਾ ਹਾਲ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਰਾਬਰਟ ਵਾਡਰਾ ਲਈ ਹਰਿਆਣੇ ਦੇ ਮੁੱਖ ਮੰਤਰੀ ਪ੍ਰਾਪਰਟੀ ਡੀਲਰ ਹਨ। ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅੰਬਾਨੀ, ਅਦਾਨੀ ਤੇ ਟਾਟਾ ਲਈ ਪ੍ਰਾਪਰਟੀ ਡੀਲਰ ਹਨ। ਕੇਜਰੀਵਾਲ ਨੇ ਕਿਹਾ ਕਿ ਮੋਦੀ ਕਿਸਾਨਾਂ ਤੋਂ ਜ਼ਮੀਨ ਲੈ ਕੇ ਬਹੁਤ ਘੱਟ ਕੀਮਤਾਂ ’ਤੇ ਇਸ ਨੂੰ ਉਦਯੋਗਪਤੀਆਂ ਨੂੰ ਦੇ ਦਿੰਦੇ ਹਨ।
ਯੂਪੀ ਦੀਆਂ 80 ਸੀਟਾਂ ’ਤੇ ਕੇਜਰੀਵਾਲ ਦੀ ਨਜ਼ਰ
ਨਵੀਂ ਦਿੱਲੀ-ਗੁਜਰਾਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਫਿਰ ਯੂਪੀ ਪਹੁੰਚ ਗਏ ਹਨ। ਅੱਜ ਉਹ ਮਥੁਰਾ ਵਿੱਚ ਚੋਣ ਰੈਲੀ ਕਰਨਗੇ। ਅੱਜ ਉਹ ਦਿੱਲੀ ਤੋਂ ਮਥੁਰਾ ਲਈ ਨਿਕਲਣਗੇ। ਦਰਅਸਲ ਯੂਪੀ ਵਿੱਚ ਲੋਕ ਸਭਾ ਦੀਆਂ 80 ਸੀਟਾਂ ਹਨ। ਕੇਜਰੀਵਾਲ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਯੂਪੀ ਤੋਂ ਵੀ ਸੀਟਾਂ ਮਿਲ ਸਕਦੀਆਂ ਹਨ। ਗੁਜਰਾਤ ਦੇ 4 ਦਿਨਾਂ ਦੇ ਦੌਰੇ ਦੌਰਾਨ ਕੇਜਰੀਵਾਲ ਨੇ ਸਿਰਫ ਮੋਦੀ ’ਤੇ ਨਿਸ਼ਾਨਾ ਸਾਧਿਆ ਸੀ। ਹੁਣ ਇੱਥੇ ਵੀ ਉਨ੍ਹਾਂ ਦੀ ਰਣਨੀਤੀ ਹੋਵੇਗੀ ਕਿ ਉਹ ਫਿਰ ਮੋਦੀ ਨੂੰ ਆਪਣੇ ਨਿਸ਼ਾਨੇ ’ਤੇ ਲੈਣ, ਭਾਵੇਂ ਕਿ ਮਥੁਰਾ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ।