ਕੁਆਲਾਲੰਪੁਰ/ਬੀਜਿੰਗ, 9 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਮਲੇਸ਼ੀਆ ਏਅਰਲਾਈਨਜ਼ ਦੇ ਕੱਲ੍ਹ ਲਾਪਤਾ ਹੋਏ ਜਹਾਜ਼ ਦੀ ਅੱਜ ਦੂਸਰੇ ਦਿਨ ਵੀ ਕਈ ਦੇਸ਼ਾਂ ਵੱਲੋਂ ਭਾਲ ਜਾਰੀ ਰਹੀ ਜਦਕਿ ਅਧਿਕਾਰੀਆਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ 239 ਵਿਅਕਤੀਆਂ ਨੂੰ ਲਿਜਾ ਰਿਹਾ ਜਹਾਜ਼ ਦੁਰਘਟਨਾ ਗ੍ਰਸਤ ਹੋ ਗਿਆ ਹੈ ਤੇ ਉਨ੍ਹਾਂ ਇਸ ਘਟਨਾ ਵਿੱਚ ਅੱਤਵਾਦੀਆਂ ਦੀ ਸ਼ਮੂਲੀਅਤ ਨੂੰ ਰੱਦ ਨਹੀਂ ਕੀਤਾ। ਕੁਆਲਾਲੰਪੁਰ ਤੋਂ ਬੀਜਿੰਗ ਜਾਂਦੇ ਸਮੇਂ ਬੋਇੰਗ 777-200 ਦੱਖਣੀ ਚੀਨ ਦੇ ਸਮੁੰਦਰ ਉਪਰ ਲਾਪਤਾ ਹੋ ਗਿਆ ਸੀ ਤੇ ਇਸ ਵਿੱਚ ਪੰਜ ਭਾਰਤੀਆਂ, ਇਕ ਭਾਰਤੀ ਮੂਲ ਦੇ ਦੋ ਕੈਨੇਡੀਅਨ ਨਾਗਰਿਕਾਂ ਤੇ 12 ਅਮਲੇ ਦੇ ਮੈਂਬਰਾਂ ਸਮੇਤ 239 ਵਿਅਕਤੀ ਸਵਾਰ ਸਨ। ਸ਼ੁੱਕਰਵਾਰ ਕੁਆਲਾਲਲੰਪਰ ਤੋਂ ਉਡਾਨ ਭਰਨ ਪਿੱਛੋਂ ਰਾਡਾਰ ਤੋਂ ਅਚਨਚੇਤ
ਲਾਪਤਾ ਹੋਏ ਜਹਾਜ਼ ਨੂੰ 6 ਦੇਸ਼ਾਂ ਦੇ ਜਹਾਜ਼ ਤੇ ਸਮੁੰਦਰੀ ਜਹਾਜ਼ ਲੱਭ ਰਹੇ ਹਨ। ਮਲੇਸ਼ੀਆ ਦੇ ਹਵਾਬਾਜ਼ੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਲਾਪਤਾ ਜਹਾਜ਼ ਦੀ ਵੱਡੀ ਪੱਧਰ ’ਤੇ ਖੋਜ ਕਰਨ ਲਈ ਤਿੰਨ ਜੈ¤ਟ ਜਹਾਜ਼ਾਂ ਨੂੰ ਭੇਜਿਆ ਹੈ ਤੇ ਉਹ ਅਮਰੀਕੀ ਕੰਪਨੀ ਨਾਲ ਮਿਲ ਕੇ ਕੰਮ ਕਰ ਰਹੇ ਹਨ ਜਿਹੜੀ ਜਹਾਜ਼ ਨੂੰ ਲੱਭਣ ਦੀ ਵਿਸ਼ੇਸ਼ ਮੁਹਾਰਤ ਰੱਖਦੀ ਹੈ।