ਸੁਲਤਾਨਪੁਰ ਲੋਧੀ, 31 ਜੁਲਾਈ (ਮਲਕੀਤ ਕੌਰ)- ਪਛਲੇ ਦਿਨੀਂ ਥਾਣਾ ਸੁਲਤਾਨਪੁਰ ਲੋਧੀ ਦੇ ਪਿੰਡ ਜੈਨਪੁਰ ਦੇ ਗੁੰਮ ਹੋਏ 16 ਸਾਲਾ ਲੜਕੇ ਗੌਰਵਦੀਪ ਸਿੰਘ ਨੂੰ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਵਲੋਂ ਬਰਾਮਦ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਸੁਰਜੀਤ ਸਿੰਘ ਪੱਤੜ ਨੇ ਦੱਸਿਆ ਕਿ ਪਿਛਲੇ ਦਿਨੀਂ ਕਰਨੈਲ ਸਿੰਘ ਪੁੱਤਰ ਸਾਧੂ ਸਿੰਘ ਕੰਬੋਜ ਵਾਸੀ ਜੈਨਪੁਰ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਨੇ ਇਕ ਲਿਖਤੀ ਦਰਖਾਸਤ ਥਾਣਾ ਸੁਲਤਾਨਪੁਰ ਲੋਧੀ ਵਿਖੇ ਦਰਜ ਕਰਵਾਈ ਸੀ ਕਿ ਉਹਨਾਂ ਦਾ ਬੇਟਾ ਗੌਰਵਦੀਪ ਸਿੰਘ ਜਿਸਦੀ ਉਮਰ 16 ਸਾਲ ਹੈ ਜੋ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਵਿਖੇ 10+1 ਕਲਾਸ ‘ਚ ਪੜ੍ਹਦਾ ਹੈ ਜੋ ਮਿਤੀ 22/7/ 18 ਨੂੰ ਰਾਤ ਕਰੀਬ 9 ਵਜੇ ਬਿਨ੍ਹਾਂ ਕਿਸੇ ਨੂੰ ਦੱਸੇ ਪੁੱਛੇ ਕਿਧਰੇ ਚਲਾ ਗਿਆ ਹੈ ਜਿਸਦੀ ਉਹਨਾਂ ਨੇ ਕਾਫੀ ਭਾਲ ਕੀਤੀ ਪਰ ਕਿਧਰੇ ਨਹੀਂ ਮਿਲਿਆ।ਇਸ ਸਬੰਧੀ ਮਿਤੀ 28/07/ 18 ਨੂੰ ਗੌਰਵਦੀਪ ਸਿੰਘ ਉਕਤ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਜਿਸਦੀ ਤਫਤੀਸ਼ ਏਐਸਆਈ ਅਮਰਜੀਤ ਸਿੰਘ ਵਲੋਂ ਕੀਤੀ ਗਈ ਤੇ ਗੌਰਵਦੀਪ ਸਿੰਘ ਨੂੰ ਅੰਮ੍ਰਿਤਸਰ ਵਿਖੇ ਤੇਜ ਹੋਟਲ ਵਿੱਚ ਕੰਮ ਕਰਦੇ ਨੂੰ ਬ੍ਰਾਮਦ ਕੀਤਾ।ਇਸਦੀ ਸੂਚਨਾ ਉਸਦੇ ਪਰਿਵਾਰਕ ਮੈਂਬਰਾਂ ਨੂੰ ਦੇ ਕੇ ਉਸਨੂੰ ਉਸਦੇ ਪਿਤਾ ਹਵਾਲੇ ਕੀਤਾ ਗਿਆ।