ਪੰਦਰਾਂ-ਵੀਹ ਵਿਅਕਤੀਆਂ ਨੇ ਅੱਠ ਵਿਅਕਤੀਆਂ ਨੂੰ ਬੰਨ੍ਹਕੇ ਹਥਿਆਰਾਂ ਦੀ ਨੋਕ ’ਤੇ ਘਟਨਾ ਨੂੰ ਦਿੱਤਾ ਅੰਜਾਮ
ਜੈਤੋ, 31 ਜੁਲਾਈ (ਸਤਵਿੰਦਰਪਾਲ ਸਿੰਘ)- ਬੀਤੀ ਰਾਤ ਜੈਤੋ ਕੋਟਕਪੂਰਾ ਰੋਡ ਤੇ ਸਥਿੱਤ ਵੇਅਰ ਹਾਉਸ ਦੇ ਗੋਦਾਮਾ ਵਿੱਚੋਂ 142 ਗੱਟੇ ਕਣਕ ਦੇ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਘਟਣਾ ਦੌਰਾਨ ਜਖਮੀ ਹੋਏ ਚੌਕੀਦਾਰ ਜੋਗਿੰਦਰ ਸਿੰਘ ਤੇ ਸੁਰਜੀਤ ਸਿੰਘ ਨੂੰ ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਵਿਖੇ ਦਾਖਿਲ ਕਰਵਾਇਆ ਗਿਆ । ਘਟਨਾ ਦੀ ਜਾਣਕਾਰੀ ਮਿਲਦਿਆ ਸਾਰ ਹੀ ਡੀ.ਐਸ.ਪੀ ਕੁਲਦੀਪ ਸਿੰਘ ਸੋਹੀ, ਐਸ.ਐਚ.ਓ ਜਗਦੇਵ ਸਿੰਘ ਅਤੇ ਏ.ਐਸ.ਆਈ ਬਲਵਿੰਦਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਘਟਨਾ ਸਥਾਨ ਤੇ ਪਹੁਚ ਕੇ ਆਪਣੀ ਕਾਰਵਾਈ ਆਰੰਭ ਦਿੱਤੀ । ਵੇਅਰ ਹਾਊਸ ਦੇ ਇੰਚਾਰਜ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਉਸਨੂੰ ਫੋਨ ਆਇਆ ਕਿ ਗੋਦਾਮ ਵਿੱਚ ਚੋਰੀ ਹੋ ਗਈ ਹੈ ਜਿਸ ਤੇ ਉਹ ਜੈਤੋ ਆਇਆ ਤੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਸ ਨੇ ਤੁਰਤ ਕਾਰਵਾਈ ਕਰਦਿਆ ਘਟਨਾਂ ਸਥਾਨ ਤੇ ਪਹੁੰਚ ਕੇ ਹਾਲਾਤ ਦਾ ਜਾਇਜਾ ਲਿਆ। ਏ.ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਇਸ ਸਬੰਧੀ ਮੁਕੱਦਮਾ ਨੰਬਰ 92 ਮਿਤੀ 31-7-2018 457,380,342ਅਧੀਨ ਅਣਪਛਾਤੇ ਵਿਅਕਤੀਆ ਤੇ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆ ਦੀ ਭਾਲ ਤੇਜੀ ਨਾਲ ਕੀਤੀ ਜਾ ਰਹੀ ਹੈ।