ਲੰਡਨ, 31 ਜੁਲਾਈ (ਪੀ.ਟੀ.)- ਉਦਯੋਗਪਤੀ ਵਿਜੈ ਮਾਲਿਆ ਸਪੁਰਦਗੀ ਮਾਮਲੇ ਦੀ ਸੁਣਵਾਈ ਅਜ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ‘ਚ ਸੁਣਵਾਈ ਸੀ। ਅਦਾਲਤ ‘ਚ ਵਿਜੈ ਮਾਲਿਆ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਲਗਾਏ ਗਏ ਕਾਲੇ ਧਨ ਨੂੰ ਚਿਟੇ ਧਨ ‘ਚ ਬਦਲਣ ਦੇ ਦੋਸ਼ ਪੂਰੀ ਤਰ੍ਹਾਂ ਝੂਠ ਹਨ।ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਨੇ ਵਿਜੈ ਮਾਲਿਆ ਨੂੰ ਜ਼ਮਾਨਤ ਦੇ ਦਿਤੀ ਹੈ। ਜਾਣਕਾਰੀ ਦੇ ਅਨੁਸਾਰ, ਮਾਲਿਆ ਦੇ ਖ਼ਿਲਾਫ਼ ਸਪੁਰਦਗੀ ਮਾਮਲੇ ਦੀ ਅਗਲੀ ਸੁਣਵਾਈ 12 ਸਤੰਬਰ ਨੂੰ ਹੋਵੇਗੀ।