ਸ੍ਰੀ ਮਾਛੀਵਾੜਾ ਸਾਹਿਬ, 28 ਜੁਲਾਈ (ਜਗਰੂਪ ਸਿੰਘ ਮਾਨ)- ਨੇੜਲੇ ਪਿੰਡ ਲੁਬਾਨਗੜ ਦੇ ਸ: ਅਰਜਨ ਸਿੰਘ ਦੇ ਨੌਜਵਾਨ ਪੁਤ ਦਵਿੰਦਰ ਸਿੰਘ (38) ਦੀ ਜਰਮਨ ਦੇ ਸ਼ਹਿਰ ਵਾਇਰਥ ਵਿਚ ਇਕ ਕਾਰ ਹਾਦਸੇ ਦੌਰਾਨ ਦਰਦਨਾਕ ਮੌਤ ਹੋਣ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਹੈ ।ਪ?ਪਤ ਜਾਣਕਾਰੀ ਅਨੁਸਾਰ ਦਵਿੰਦਰ ਸਿੰਘ 1998 ਵਿਚ ਚੰਗੇਰੇ ਭਵਿਖ ਲਈ ਪੰਜਾਬ ਤੋ ਇਟਲੀ ਗਿਆ ਸੀ ,ਇਟਲੀ ਪਕਾ ਹੋਣ ਤੋ ਬਾਅਦ ਉਹ ਜਰਮਨ ਵਿਚ ਨੌਕਰੀ ਕਰਨ ਲਗ ਪਿਆ ,ਇਕ ਪੀਜੇ ਦੀ ਡਲਿਵਰੀ ਦੇਣ ਜਾਣ ਦੌਰਾਨ ਦਵਿੰਦਰ ਸਿੰਘ ਦੀ ਕਾਰ ਸੰਤੁਲਨ ਵਿਗੜਨ ਕਾਰਨ ਪਲਟ ਗਈ ਤੇ ਦਵਿੰਦਰ ਸਿੰਘ ਕਾਰ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਬਲਾਸਟ ਹੋਣ ਕਾਰਨ ਕਾਰ ਨੂੰ ਅਗ ਲਗ ਗਈ ਤੇ ਦਵਿੰਦਰ ਸਿੰਘ ਦੀ ਥਾਂ ਤੇ ਈ ਮੌਤ ਹੋ ਗਈ ।ਜਰਮਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਆਪਣੇ ਪਿਛੇ ਆਪਣੀ ਪਤਨੀ ਤੇ ਦੋ ਬਚੇ ਛਡ ਗਿਆ ਹੈ ।ਲਾਸ਼ ਪੰਜਾਬ ਲਿਆਉਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।