April 23, 2026 10:25 pm

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੌਕ ਪ੍ਰਾਗਦਾਸ ਵਿੱਖੇ ਵਿਦਿਆਰਥੀਆਂ ਨੂੰ ਸੜਕ ਸੁਰਖਿਆ ਅਤੇ ਟਰੇਫਿਕ ਨਿਯਮਾਂ ਕੀਤਾ ਜਾਗਰੂਕ

ਅੰਮ੍ਰਿਤਸਰ, 26 (ਦਵਾਰਕਾ ਨਾਥ ਰਾਣਾ)- ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੌਕ ਪ੍ਰਾਗਦਾਸ ਅੰਮ੍ਰਿਤਸਰ ਵਿਖੇ ਮਿਤੀ 26-7-2018 ਨੂੰ ਬੱਚਿਆਂ ਨੂੰ ੍ਰੋੳਦ ਸ਼ੳਡੲਟੇ × ਠਰੳਡਡਚਿ 1ਾੳਰੲਨੲਸਸ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ। ਪੁਲਿਸ ਅਧਿਕਾਰੀ ਇੰਸਪੈਕਟਰ ਪਰਮਜੀਤ ਸਿੰਘ ਅਤੇ ਹਵਾਲਦਾਰ ਬਲਵੰਤ ਸਿੰਘ ਨੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਜਿਸ ਵਿਚ ਦੱਸਿਆ ਗਿਆ ਕਿ ਸਾਨੂੰ 4ਰਵਿਨਿਗ ਕਰਦੇ ਸਮੇ ਕੁਝ ਨੇਮ ਤੇ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕਈ ਕਾਰਨਾਂ ਕਰਕੇ ਬਹੁਤ ਘਟਨਾਵਾਂ ਵਾਪਰਦੀਆ ਹਨ। ਉਨਾਂ ਨੇ ਕਿਹਾ ਕਿ ਛੋਟੀ ਉਮਰ ਦੇ ਬੱਚਿਆਂ ਦੇ ਹੱਥ ਗੱਡੀਆਂ ਨਹੀ ਦੇਣੀਆਂ ਚਾਹੀਦੀਆਂ ਹਨ। 18 ਸਾਲ ਦੀ ਉਮਰ ਤੋ ਘੱਟ ਬੱਚਿਆਂ ਨੂੰ ਬਿਨਾਂ ਲਾਇਸੈਸ ਤੋ ਗੱਡੀ ਨਹੀ ਚਲਾਉਣੀ ਚਾਹੀਦੀ ਨਹੀ ਤਾ ਜੁਰਮਾਨਾਂ ਦੇਣਾ ਪਵੇਗਾਂ।ਉਨਾਂ ਬਹੁਤ ਹੀ ਸੁੰਦਰ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਬੱਚਿਆਂ ਕੋਲੋਂ ਕੁਝ ਪ੍ਰਸ਼ਨ ਵੀ ਪੁੱਛੇ ਗਏ ਤੇ ਸਹੀ ਉਤਰ ਦੇਣ ਵਾਲੇ ਬੱਚਿਆਂ ਨੂੰ ਇਨਾਮ ਵਜੋ ਮੈਡਲ ਵੀ ਦਿੱਤੇ।ਪ੍ਰਿੰਸੀਪਲ ਸ੍ਰੀ ਮਤੀ ਤੇਜਪਾਲ ਕੋਰ ਨੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਜੋਕੇ ਯੁੱਗ ਵਿਚ ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸੋ ਬੱਚਿਆਂ ਵਿਚ ਟਰੈਫਿਕ ਤੇ ਡਰਾਈਵਿੰਗ ਨਿਯਮਾਂ ਬਾਰੇ ਜਾਣਕਾਰੀ ਹੋਣੀ ਬਹਤ ਜਰੂਰੀ ਹੈ ਤਾਂ ਜੋ ਭਵਿੱਖ ਵਿਚ ਬੱਚੇ ਸੁਰਖਿਅਤ ਤਰੀਕੇ ਨਾਲ ਨਿਯਮਾਂ ਅਨੁਸਾਰ ਅਪਣੇ ਵਾਹਨਾਂ ਦੀ ਵਰਤੋਂ ਕਰ ਸਕਣ ਤੇ ਅਪਣੀ ਅਨਮੋਲ ਜੀਵਨ ਨੂੰ ਸੜਕ ਹਾਦਸਿਆਂ ਤੋਂ ਬਚਾ ਸਕਣ।

Send this to a friend