ਚਰਨ ਗੰਗਾ ਸਟੇਡੀਅਮ, ਕਚਿਹਰੀ ਰੌਡ, ਚੋਈ ਬਜ਼ਾਰ ਸਮੇਤ ਕਈ ਥਾਵਾਂ ਨੇ ਧਾਰਨ ਕੀਤਾ ਤਲਾਬ ਦਾ ਰੂਪ
ਸ੍ਰੀ ਅਨੰਦਪੁਰ ਸਾਹਿਬ, 26 ਜੁਲਾਈ (ਦਵਿੰਦਰਪਾਲ ਸਿੰਘ)- ਬੀਤੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਚਰਨ ਗੰਗਾ ਸਟੇਡੀਅਮ, ਕਚਹਿਰੀ ਰੋਡ, ਭਗਤ ਰਵੀਦਾਸ ਚੌਂਕ, ਨਵੀਂ ਅਬਾਦੀ, ਮੁਹੱਲਾ ਫਤਹਿਗੜ੍ਹ ਸਾਹਿਬ, ਚੋਈ ਬਜਾਰ, ਮੇਨ ਬਜ਼ਾਰ ਆਦਿ ਥਾਵਾਂ ਤੇ ਪਾਣੀ ਨੇ ਲੋਕਾਂ ਦੀਆਂ ਮੁਸੀਬਤਾਂ ਵਿਚ ਬਹੁਤ ਵਾਧਾ ਕੀਤਾ। ਕਚਿਹਰੀ ਰੋਡ ਅਤੇ ਚਰਨ ਗੰਗਾ ਸਟੇਡੀਅਮ ਨੇ ਤਾਂ ਤਲਾਬ ਦਾ ਰੂਪ ਧਾਰਨ ਕੀਤਾ ਹੋਇਆ ਸੀ। ਕਵਿਹਰੀ ਰੌਡ ਤੋਂ ¦ਘਣ ਵਾਲੇ ਸਥਾਨਕ ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ, ਹਸਪਤਾਲਾਂ ਦੇ ਮਰੀਜ਼, ਕਚਿਹਰੀ ਦੇ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਪਾਣੀ ਨਾਲ ਦੋ ਹੱਥ ਕਰਨੇ ਪਏ।