ਮੌੜ ਮੰਡੀ, 26 ਜੁਲਾਈ (ਰੇਸ਼ਮ ਸਿੰਘ ਕੁੱਬੇ)- ਸਥਾਨਕ ਮੰਡੀ ਵਿਖੇ ਮੌੜ ਖੁਰਦ ਵਾਲੀ ਸੜ੍ਹਕ ਤੇ ਮਹਿਕ ਪੈਲੇਸ ਦੇ ਕੋਲ ਟਰੱਕ ਤੇ ਇੱਕ ਮੋਟਰਸਾਇਕਲ ਦੀ ਟੱਕਰ ਚ ਮੋਟਰਸਾਇਕਲ ਸਵਾਰ ਇੱਕ ਨੌਂਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪ੍ਰਭੂ ਸਿੰਘ ਉਮਰ ਲੱਗਭਗ 21 ਸਾਲ ਪੁੱਤਰ ਗੁਲਾਬ ਸਿੰਘ ਵਾਸੀ ਧਿੰਗੜ ਮਾਨਸਾ ਆਪਣੇ ਕੰਮ ਕਾਰ ਲਈ ਮੌੜ ਮੰਡੀ ਤੋਂ ਮੌੜ ਖੁਰਦ ਵੱਲ ਨੂੰ ਜਾ ਰਿਹਾ ਸੀ ਤੇ ਜਦ ਉਹ ਮਹਿਕ ਪੈਲਸ ਕੋਲ ਪੁੱਜਾ ਤਾਂ ਮੌੜ ਖੁਰਦ ਵਾਲੀ ਸਾਇਡ ਤੋਂ ਲੋਡ ਹੋ ਕੇ ਮੌੜ ਨੂੰ ਆ ਰਹੇ ਟਰੱਕ ਨੰਬਰ ਪੀ. ਬੀ. 0 3 ਏ. ਪੀ. – 9807 ਦੀ ਫੇਟ ਵੱਜਣ ਕਾਰਨ ਮੋਟਰਸਾਇਕਲ ਸਵਾਰ ਸੜਕ ’ਤੇ ਡਿੱਗ ਪਿਆ ਅਤੇ ਟਰੱਕ ਨੇ ਨੌਜਵਾਨ ਨੂੰ ਬੁਰੀ ਤਰਾਂ ਕੁਚਲ ਦਿੱਤਾ ਟਰੱਕ ਡਰਾਈਵਰ ਮੌਕੇ ਤੋ ਫਰਾਰ ਹੋਣ ’ਚ ਸਫ਼ਲ ਹੋ ਗਿਆ , ਜਖ਼ਮੀ ਹਾਲਤ ’ਚ ਨੌਜਵਾਨ ਨੂੰ ਤੁਰੰਤ ਹੀ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ , ਜਿੱਥੇ ਇਲਾਜ਼ ਦੌਰਾਨ ਮੋਟਰਸਾਇਕਲ ਚਾਲਕ ਪ੍ਰਭੂ ਸਿੰਘ ਦੀ ਮੌਤ ਹੋ ਗਈ। ਉਧਰ ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ’ਚ ਲੈ ਕਿ ਟਰੱਕ ਚਾਲਕ ਖ਼ਿਲਾਫ ਧਾਰਾ 304 ਏ. 279 , 427 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।