ਮੁਜ਼ੱਫਰਨਗਰ, 8 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਦੰਗਿਆਂ ਤੋਂ ਪ੍ਰਭਾਵਿਤ 3 ਪਿੰਡਾਂ ਨਾਲ ਸਬੰਧ ਰੱਖਣ ਵਾਲੇ 66 ਦੂਜੇ ਥਾਂ ਵਸੇ ਪਰਿਵਾਰਾਂ ਦੇ ਮੈਂਬਰਾਂ ਨੇ ਆਗਾਮੀ ਲੋਕ ਸਭਾ ਚੋਣਾਂ ’ਚ ਵੋਟਾਂ ਨਾ ਪਾਉਣ ਦਾ ਐਲਾਨ ਕੀਤਾ ਹੈ। ਚੋਣਾਂ ਦੇ ਬਾਈਕਾਟ ਦਾ ਐਲਾਨ ਕਰਦੇ ਹੋਏ ਇਨ੍ਹਾਂ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਰਾਜ ਨੇਤਾਵਾਂ ਉ¤ਪਰੋਂ ਭਰੋਸਾ ਉ¤ਠ ਗਿਆ ਹੈ। ਪਿਛਲੇ ਸਾਲ ਸਤੰਬਰ ਵਿੱਚ ਭੜਕੀ ਸੰਪ੍ਰਦਾਇਕ ਹਿੰਸਾ ਦੇ ਚੱਲਦੇ ਪ੍ਰਭਾਵਿਤ ਲਾਂਕ, ਸਿਸੌਲੀ ਤੇ ਬਿਤਾਵੜਾ ਪਿੰਡਾਂ ਤੋਂ ਭੱਜੇ ਇਨ੍ਹਾਂ ਲੋਕਾਂ ਨੇ ਇਕ ਹੋਰ ਪਿੰਡ ਭਾਲਵਾ ਵਿੱਚ ਸ਼ਰਨ ਲਈ ਸੀ। ਪਿੰਡ ਵਾਲਿਆਂ ਨੇ ਹੁਣ ਉਨ੍ਹਾਂ ਲਈ ਉਥੇ ਕੁਝ ਘਰ ਬਣਾ ਦਿੱਤੇ ਹਨ। ਇਨ੍ਹਾਂ ਦੰਗਿਆਂ ਵਿੱਚ 60 ਤੋਂ ਵੱਧ ਵਿਅਕਤੀ ਮਾਰੇ ਗਏ ਸਨ। ਦੰਗਾ ਪੀੜਤ ਅਹਿਸਾਨ ਨੇ ਕਿਹਾ ਕਿ ਨੇਤਾਵਾਂ ਤੋਂ ਉਨ੍ਹਾਂ ਦਾ ਭਰੋਸਾ ਉ¤ਠ ਗਿਆ ਹੈ ਕਿਉਂਕਿ ਉਹ ਦੰਗਿਆਂ ਤੋਂ ਬਾਅਦ ਕਿਸੇ ਪ੍ਰਕਾਰ ਦੀ ਮਦਦ ਮੁਹੱਈਆ ਕਰਵਾਉਣ ਵਿੱਚ ਅਸਫਲ ਰਹੇ ਤੇ ਸਿਰਫ਼ ਭਰੋਸਾ ਦਿੰਦੇ ਰਹੇ। ਮੇਹਰਵਾਨ
, ਇਲਿਆਸ ਤੇ ਮੁਖੀਆ ਵੀ ਉਨ੍ਹਾਂ ਵਿੱਚ ਸ਼ਾਮਿਲ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਵੋਟ ਪਾਉਣ ਲਈ ਆਪਣੇ ਪਰਿਵਾਰਾਂ ਨਾਲ ਆਪਣੇ ਜੱਦੀ ਪਿੰਡ ਨਹੀਂ ਜਾਣਗੇ। ਭਾਲਵਾ ਪਿੰਡ ਦੇ ਸਰਪੰਚ ਮੁਹੰਮਦ ਇਰਫਾਨ ਨੇ ਕਿਹਾ ਕਿ 66 ਪਰਿਵਾਰਾਂ ਨੇ ਆਪਣੀ ਨਵੀਂ ਰਿਹਾਇਸ਼ ਨਾਲ ਵੋਟਰ ਸੂਚੀ ਵਿੱਚ ਨਾਮ ਦਰਜ ਨਹੀਂ ਕਰਵਾਇਆ।