ਕਠਮੰਡੂ, 8 ਮਾਰਚ (ਪੀ.ਟੀ.)- ਅੱਜ ਕਠਮੰਡੂ ਹਵਾਈ ਅੱਡੇ ’ਤੇ 182 ਯਾਤਰੀਆਂ ਨੂੰ ਦਿੱਲੀ ਤੋਂ ਲੈ ਕੇ ਪਹੁੰਚੇ ਇੰਡੀਗੋ ਦੇ ਯਾਤਰੀ ਜਹਾਜ਼ ਨੂੰ ਉਤਰਨ ਪਿੱਛੋਂ ਅੱਗ ਲੱਗ ਗਈ ਪਰ ਇਸ ਘਟਨਾ ’ਚ ਕੋਈ ਵੀ ਯਾਤਰੀ ਜ਼ਖ਼ਮੀ ਨਹੀਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਗਰਾਊਂਡ ਇੰਜਨੀਅਰਾਂ ਵੱਲੋਂ ਇਹ ਪਤਾ ਲਾ ਲੈਣ ਕਿ ਏਅਰਬੱਸ 320 ਦੀ ਸੱਜੀ ਬਰੇਕ ਤੋਂ ਅੱਗ ਲੱਗੀ ਪਿੱਛੋਂ ਤੁਰੰਤ ਐਮਰਜੈਂਸੀ ਦਰਵਾਜੇ ਰਾਹੀਂ ਸਾਰੇ ਯਾਤਰੀਆਂ ਤੇ ਅਮਲੇ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਪਿੱਛੋਂ ਅੱਗ ’ਤੇ ਤੁਰੰਤ ਕਾਬੂ ਪਾ ਲਿਆ ਗਿਆ। ਸ਼ਹਿਰੀ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਮਾਮਲੇ ਦੀ ਮੁਕੰਮਲ ਜਾਂਚ ਕਰੇਗਾ।