ਲਖਨਊ, 8 ਮਾਰਚ (ਪੀ.ਟੀ.)- ਲੋਕਸਭਾ ਚੋਣ ਲਈ ਕਾਂਗਰਸ ਤੇ ਰਾਸ਼ਟਰੀ ਲੋਕਦਲ ’ਚ ਸਮਝੌਤਾ ਹੋ ਗਿਆ ਹੈ ਤੇ ਆਰਐਲਡੀ ਉ¤ਤਰ ਪ੍ਰਦੇਸ਼ ਦੀ ਕੁਲ 80 ਸੀਟਾਂ ’ਚੋਂ ਫਿਲਹਾਲ ਅੱਠ ’ਤੇ ਚੋਣ ਲੜੇਗੀ। ਰਾਲੋਦ ਸੂਤਰਾਂ ਨੇ ਅੱਜ ਦੱਸਿਆ ਕਿ ਕਾਂਗਰਸ ਨੇ ਰਾਲੋਦ ਲਈ ਬਾਗਪਤ, ਕੈਰਾਨਾ, ਬਿਜਨੌਰ, ਨਗੀਨਾ, ਅਮਰੋਹਾ, ਹਾਥਰਸ, ਮਥੁਰਾ ਤੇ ਬੁਲੰਦਸ਼ਹਰ ਸੀਟਾਂ ਛੱਡੀਆਂ ਹਨ।