ਸ੍ਰੀ ਅਨੰਦਪੁਰ ਸਾਹਿਬ, 25 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)- ਨੇੜਲੇ ਪਿੰਡ ਲੋਦੀਪੁਰ ਨਾਲ ਵੱਗਦੇ ਦਰਿਆ ਵਿੱਚ ਆਪਣੇ ਦੋਸਤਾਂ ਨਾਲ ਨਹਾਉਣ ਗਏ ਇੱਕ 10 ਸਾਲਾਂ ਬੱਚੇ ਦੀ ਦਰਿਆ ਚ’ ਡੁੱਬਣ ਕਾਰਨ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਦਿੰਦਿਆਂ ਸ੍ਰੀ ਅਨੰਦਪੁਰ ਸਾਹਿਬ ਦੇ ਚੋਂਕੀ ਇੰਚਾਰਜ਼ ਏ ਐਸ ਆਈ ਸੋਹਨ ਸਿੰਘ ਨੇ ਦੱਸਿਆਂ ਕਿ ਕਰਨ ਕੁਮਾਰ (10) ਪੁੱਤਰ ਗੁਗਲੀ ਕੇਵਟ ਜੋ ਪਿੰਡ ਲੋਦੀਪਰ ਵਿਖੇ ਕਿਰਾਏ ਤੇ ਰਹਿੰਦਾ ਹੈ ਆਪਣੇ ਕੁਝ ਦੋਸਤਾਂ ਨਾਲ ਬੀਤੇ ਦੋ ਦਿਨ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਬਿਨ੍ਹਾਂ ਦੱਸੇ ਘਰ ਤੋਂ ਥੋੜੀ ਦੂਰ ਵੱਗਦੇ ਦਰਿਆ ਵਿੱਚ ਨਹਾਉਣ ਚਲਾ ਗਿਆ ਸੀ ਦੀ ਉ¤ਥੇ ਦਰਿਆ ਚ’ ਡੁੱਬਣ ਕਾਰਨ ਮੋਤ ਹੋ ਗਈ । ਉਨ੍ਹਾਂ ਦੱਸਿਆਂ ਕਿ ਜਦੋਂ ਕਾਫੀ ਦੇਰ ਲੜਕਾ ਕਰਨ ਘਰ ਨਾ ਆਇਆ ਤਾਂ ਪਰਿਵਾਰ ਵਲੋਂ ਇਸਦੀ ਸੂਚਨਾ ਪੁਲਿਸ ਨੁੰ ਦਿੱਤੀ ਗਈ ਸੀ , ਜਿਸਦੇ ਆਧਾਰ ਤੇ ਜਦੋਂ ਅਸੀਂ ਆਪਣੀ ਤਫਸ਼ੀਸ਼ ਦੋਰਾਨ ਮ੍ਰਿਤਕ ਲੜਕੇ ਦੇ ਦੋਸਤਾਂ ਕੋਲੋਂ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਨ੍ਹਾਂ ਕਰਨ ਕੁਮਾਰ ਦੇ ਦਰਿਆ ਚ’ ਡੁੱਬ ਜਾਣ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ਦੇ ਆਧਾਰ ਤੇ ਅਸੀਂ ਗੋਤਾਖੋਰਾਂ ਦੀ ਮਦਦ ਨਾਲ ਮ੍ਰਿਤਕ ਲੜ੍ਹਕੇ ਦੀ ਲਾਸ਼ ਨੁੰ ਦਰਿਆ ਚੋਂ ਕੱਢਕੇ ਕਾਰਵਾਈ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ । ਇਸ ਮੋਕੇ ਚੋਂਕੀ ਇੰਚਾਰਜ਼ ਸੋਹਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਦਰਿਆ ਵੱਲ ਜਾਣ ਤੋਂ ਵਰਜਣ ਤਾਂ ਜੋ ਕਿਸੇ ਵੀ ਅਣਹੋਣੀ ਦੁਰਘਟਨਾ ਤੋਂ ਬਚਿਆ ਜਾ ਸਕੇ।