April 23, 2026 8:52 pm

ਬੋਹਾ ਪੁਲਿਸ ਨੇ ਕੀਤੇ 2 ਪਸਤੌਲਾਂ ਸਮੇਤ ਦੋ ਕਾਬੂ

ਸਮਾਜ ਵਿਰੋਧੀ ਮਾੜੇ ਅਨਸਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ : ਬਲਵਿੰਦਰ ਸਿੰਘ
ਬੋਹਾ, 25 ਜੁਲਾਈ (ਸੰਤੋਖ ਸਾਗਰ)- ਬੋਹਾ ਪੁਲੀਸ ਨੇ ਦੋ ਵਿਅਕਤੀ ਨੂੰ ਬਗੈਰ ਲਸੰਸ ਦੋ ਪਸਤੌਲ 32 ਬੋਰ, 12 ਬੋਰ ਅਤੇ ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ। ਪ੍ਰੈ¤ਸ ਕਾਨਫਰੈਂਸ ਦੌਰਾਨ ਬੋਹਾ ਥਾਣਾ ਵਿੱਖੇ ਨਵੇਂ ਆਏ ਐ¤ਸ.ਐ¤ਚ.ਓ ਸ੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਏ.ਐ¤ਸ.ਆਈ ਭੁਪਿੰਦਰ ਸਿੰਘ ਜਦੋਂ ਅਕਾਲ ਅਕੈਡਮੀ ਉ¤ਡਤ ਸੈਦੇਵਾਲਾ ਦੇ ਨਜਦੀਕ ਪਹੁੰਚੇ ਤਾਂ ਉਹਨਾਂ ਸ਼ੱਕ ਦੇ ਅਧਾਰ ਤੇ ਦੋ ਵਿਅਕਤੀ ਹਰਪ੍ਰੀਤ ਸਿੰਘ ਉਰਫ ਸੁੱਖਾ ਪੁੱਤਰ ਮੱਲ ਸਿੰਘ ਜੱਟ ਵਾਸੀ ਫਿਰੋਜਪੁਰ ਅਤੇ ਆਸ਼ਾ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਗਹਿਰੀ ਬਾਰਾਂਸਿੰਗਾ ਮੋਟਰ ਸਇਕਲ ਸਪਲੈਂਡਰ ਨੰਬਰ ਪੀ.ਬੀ.03 ਵਾਈ 3725 ਨੂੰ ਰੋਕਿਆ ਤਾਂ ਉਹਨਾਂ ਕੋਲੋਂ ਦੋ ਪਸਤੌਲ 32 ਬੋਰ, 12 ਬੋਰ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ। ਇਹਨਾਂ ਵਿਅਕਤੀਆਂ ਖਿਲਾਫ ਮਕੁੱਦਮਾਂ ਨੰ 101 ਦਰਜ ਕਰਕੇ ਅੰਡਰ ਅਧੀਨ ਧਾਰਾ 25 ਤਹਿਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਐ¤ਸ.ਐ¤ਚ.ਓ ਸ੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੋਹਾ ਖੇਤਰ ਵਿੱਚ ਗੈਰ ਕਨੂੰਨੀ ਧੰਦਾ ਕਰਨ ਵਾਲੇ ਸਮਾਜ ਵਿਰੋਧੀ ਮਾੜੇ ਅਨਸਰਾਂ ਨੂੰ ਬਖਸ਼ਿਆ ਨਹੀ ਜਾਵੇਗਾ। ਉਹਨਾਂ ਕਿਹਾ ਕਿ ਬੋਹਾ ਖੇਤਰ ਵਿੱਚ ਅਮਨ ਕਨੂੰਨ ਦੀ ਸਤਿਥੀ ਨੂੰ ਬਰਕਰਾਰ ਰੱਖਿਆ ਜਾਵੇਗਾ। ਉਹਨਾਂ ਇਹ ਵੀ ਕਿਹਾ ਵਿਹਲੜ ਕਿਸਮ ਦੇ ਅਵਾਰਾਗਰਦੀ ਕਰਨ ਵਾਲੇ ਨੌਜਵਾਨਾਂ ਨੂੰ ਬਖਸ਼ਿਆ ਨਹੀ ਜਾਵੇਗਾ। ਇਸ ਮੌਕੇ ਹੋਰਨਾਂ ਤੋਨ ਇਲਾਵਾ ਹੋਲਦਾਰ ਪਰਮਜੀਤ ਸਿੰਘ, ਮੁੱਖ ਮੁਨਸ਼ੀ ਹਰਵਿੰਦਰ ਸਿੰਘ,ਸ਼ਿਪਾਹੀ ਮਨਦੀਪ ਸਿੰਘ, ਹਰੀ ਸਿੰਘ,ਰਣਜੀਤ ਸਿੰਘ ਆਦਿ ਹਾਜ਼ਰ ਸਨ।

Send this to a friend