ਚੰਡੀਗੜ੍ਹ, 25 ਜੁਲਾਈ (ਪੀ.ਟੀ.)- ਹਰਿਆਣਾ ਦੇ ਮੁ¤ਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਜਲਦੀ ਹੀ ਬਿਜਲੀ ਦੀ ਦਰਾਂ ਨੂੰ ਘ¤ਟ ਕਰੇਗੀ, ਕਿਉਂਕਿ ਹਾਲ ਹੀ ਵਿਚ ਸੂਬੇ ਦੇ ਬਿਜਲੀ ਨਿਗਮਾਂ ਨੂੰ ਘਾਟੇ ਤੋਂ ਉਬਭਾਰਿਆ ਗਿਆ ਹੈ ਅਤੇ ਉਹ ਇਸ ਸਾਲ ਲਾਭ ਦੀ ਸਥਿਤੀ ਵਿਚ ਹਨ, ਇਸ ਲਈ ਰਾਜ ਦੇ ਬਿਜਲੀ ਖਪਤਕਾਰਾਂ ਨੂੰ ਆਉਣ ਵਾਲੇ ਸਮੇਂ ਵਿਚ ਬਿਜਲੀ ਸਸਤੀ ਮਿਲਣ ਦੀ ਪੂਰੀ ਸੰਭਾਵਨਾ ਹੈ। ਮੁ¤ਖ ਮੰਤਰੀ ਦੇਰ ਸ਼ਾਮ ਇਕ ਪ੍ਰੋਗ੍ਰਾਮ ਦੇ ਦੌਰਾਨ ਪੁ¤ਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।