April 24, 2026 12:17 am

ਕੁੜਮਾਂ ਦੇ ਘਰ ’ਚ ਦਾਖਲ ਹੋ ਕੇ ਜਵਾਈ ਅਤੇ ਧੀ ਦੇ ਸਹੁਰੇ ਨੂੰ ਚਾੜ੍ਹਿਆ ਕੁਟਾਪਾ

ਗੰਭੀਰ ਸ¤ਟਾਂ ਵ¤ਜਣ ਕਾਰਨ ਸਹੁਰੇ ਨ¤ਥਾ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਲਈ ਕੀਤਾ ਰੈਫ਼ਰ


ਕਾਹਨੂੰਵਾਨ, 25 ਜੁਲਾਈ (ਡਾ.ਜਸਪਾਲ ਸਿੰਘ ਭਿ¤ਟੇਵ¤ਡ)- ਨੇੜਲੇ ਪਿੰਡ ਮ¤ਲੀਆਂ ਵਿ¤ਚ ਇ¤ਕ ਧੀ ਦੇ ਮਾਪਿਆਂ ਨੇ ਆਪਣੇ ਜਵਾਈ ਅਤੇ ਕੁੜਮ ਦਾ ਬੁਰੀ ਤਰਾਂ ਕੁਟਾਪਾ ਕਰਕੇ ਗੰਭੀਰ ਜ਼ਖਮੀ ਕਰ ਦਿ¤ਤਾ ਗਿਆ ਹੈ। ਮੁ¤ਢਲਾ ਸਿਹਤ ਸਿਹਤ ਕੇਂਦਰ ਵਿ¤ਚ ਜੇਰੇ ਇਲਾਜ ਨ¤ਥਾ ਸਿੰਘ ਪੁ¤ਤਰ ਮੁਖਤਾਰ ਸਿੰਘ ਨੇ ਦ¤ਸਿਆ ਕਿ ਉਸ ਦਾ ਪੁ¤ਤਰ ਹਰਪ੍ਰੀਤ ਸਿੰਘ ਪੰਮੇ ਦੀ ਸ਼ਾਦੀ ਅ¤ਜ ਤੋਂ 10 ਸਾਲ ਪਹਿਲਾਂ ਕੂੰਟਾਂ ਵਾਸੀ ਕਸ਼ਮੀਰ ਸਿੰਘ ਦੀ ਧੀ ਪਰਮਜੀਤ ਕੌਰ ਨਾਲ ਹੋਈ ਸੀ। ਉਨ੍ਹਾਂ ਦਾ ਪੁ¤ਤਰ ਘਰੋਂ ਬਾਹਰ ਕਿਤੇ ਇ¤ਕ ਪ੍ਰਾਈਵੇਟ ਸੰਸਥਾ ਵਿ¤ਚ ਨੌਕਰੀ ਕਰਦਾ ਹੈ। ਉਨ੍ਹਾਂ ਦੀ ਨੂੰਹ ਦੋ ਬ¤ਚਿਆਂ ਸਮੇਤ ਸਹੁਰਾ ਪਰਿਵਾਰ ਨਾਲ ਰਹਿੰਦੀ ਸੀ। ਉਨ੍ਹਾਂ ਦੀ ਨੂੰਹ ਪਰਮਜੀਤ ਕੌਰ ਅਕਸਰ ਪਰਿਵਾਰ ਨਾਲ ਝਗੜਾ ਕਰਕੇ ਆਪਣੇ ਪੇਕੇ ਪਿੰਡ ਚਲੀ ਜਾਂਦੀ ਸੀ ਅਤੇ ਉਹ ਆਪਣੇ ਪਤੀ ਅਤੇ ਸਹੁਰਿਆਂ ਦੇ ਕਹਿਣੇ ਵਿ¤ਚ ਨਹੀਂ ਸੀ ਚਲਦੀ। ਬੀਤੇ ਕ¤ਲ੍ਹ ਪਰਮਜੀਤ ਆਪਣੇ ਸਹੁਰੇ ਘਰ ਪਰਤੀ ਸੀ ਅਤੇ ਆਉਂਦਿਆਂ ਹੀ ਉਸ ਨੇ ਕੁਝ ਦਿਨ ਪਹਿਲਾਂ ਨੌਕਰੀ ਤੋਂ ਪਰਤੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਝਗੜਾ ਸ਼ੁਰੂ ਕਰ ਦਿ¤ਤਾ ਅਤੇ ਪੂਰੀ ਰਾਤ ਘਰ ਵਿ¤ਚ ਕਾਟੋ ਕਲੇਸ਼ ਪਾਈ ਰ¤ਖਿਆ। ਇਸ ਦੌਰਾਨ ਉਸ ਨੇ ਆਪਣੇ ਪਿਤਾ, ਭੈਣ ਅਤੇ ਜੀਜੇ ਨੂੰ ਬੁ¤ਧਵਾਰ ਤੜਕਸਾਰ ਆਪਣੇ ਸਹੁਰਾ ਘਰ ਬੁਲਾ ਲਿਆ। ਨ¤ਥਾ ਸਿੰਘ ਨੇ ਦ¤ਸਿਆ ਕਿ ਉਨ੍ਹਾਂ ਦੇ ਕੁੜਮ ਅਤੇ ਹਰਪ੍ਰੀਤ ਸਿੰਘ ਸਾਂਢੂ ਪਰਮਿੰਦਰ ਸਿੰਘ ਨੇ ਘਰ ਅੰਦਰ ਦਾਖਲ ਹੁੰਦੇ ਸਾਰ ਉਸ ਉ¤ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿ¤ਤਾ। ਇਸ ਦੌਰਾਨ ਹਰਪ੍ਰੀਤ ਉਨ੍ਹਾਂ ਦੇ ਚੁੰਗਲ ਚੋਂ ਛੁ¤ਟ ਕੇ ਕਿਸੇ ਤਰਾਂ ਭ¤ਜ ਗਿਆ। ਪਰ ਹਮਲਾਵਰਾਂ ਨੇ ਆਪਣੇ ਕੁੜਮ ਨ¤ਥਾ ਸਿੰਘ ਦੀ ਚੰਗੀ ਤਰਾਂ ਕੁ¤ਟ ਮਾਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ ਨੂੰਹ ਪਰਮਜੀਤ ਕੌਰ ਅਤੇ ਉਸ ਦੀ ਭੈਣ,ਜੀਜਾ ਅਤੇ ਪਿਓ ਸ¤ਟਾਂ ਮਾਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਹਾਲਤ ਵਿ¤ਚ ਜ਼ਖਮੀ ਹੋਏ ਨ¤ਥਾ ਸਿੰਘ ਨੂੰ ਕਾਹਨੂੰਵਾਨ ਦੇ ਮੁ¤ਢਲਾ ਸਹਿਤ ਕੇਂਦਰ ਵਿ¤ਚ ਦਾਖਲ ਕਰਵਾਇਆ ਗਿਆ। ਜਿ¤ਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਇਲਾਜ ਲਈ ਸਰਕਾਰੀ ਹਸਪਤਾਲ ਗੁਰਦਾਸਪੁਰ ਵਿ¤ਚ ਰੈਫ਼ਰ ਕਰ ਦਿ¤ਤਾ ਗਿਆ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸੁਰਜਣ ਸਿੰਘ ਨਾਲ ਗ¤ਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨ¤ਥਾਂ ਸਿੰਘ ਦੇ ਗੰਭੀਰ ਸ¤ਟਾਂ ਲ¤ਗੀਆਂ ਹਨ। ਅਜੇ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ ਇਸ ਲਈ ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ।

Send this to a friend