ਚੰਡੀਗੜ, 24 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਵਲੋਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਅਗਵਾਈ ਦੇ ਸੜਕ ਸੁਰਖਿਆ ਦੇ ਢੰਗ ਤਰੀਕਿਆਂ ਵਿਚ ਬਦਲਦੇ ਸਮੇਂ ਅਨੁਸਾਰ ਵਡਾ ਬਦਲਾਅ ਲਿਆਉਣ ਉਤੇ ਗੰਭੀਰਤਾ ਨਾਲ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਜੋ ਕਿ ਸਮੇਂ ਦੀ ਮੁਖ ਲੋੜ ਹੈ।ਸ੍ਰੀਮਤੀ ਅਰੁਨਾ ਚੌਧਰੀ ਨੇ ਅਜ ਇਥੇ ਪੰਜਾਬ ਰਾਜ ਸੜਕ ਸੁਰਖਿਆ ਕੌਂਸਲ ਦੀ ਇਕ ਮੀਟਿੰਗ ਨੂੰ ਸੰਬੋਧਿਤ ਕੀਤਾ।