ਵਡੋਦਰਾ/ਚੰਡੀਗੜ੍ਹ, 24 ਜੁਲਾਈ (ਪੀ.ਟੀ.)- ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਵਡੋਦਰਾ ਫੇਰੀ ਦੇ ਦੂਜੇ ਦਿਨ ਵਡੋਦਰਾ ਜ਼ਿਲ•ੇ ਦੇ ਕਸਬਾ ਸਾਵਲੀ ਸਥਿਤ ਗੁਜਰਾਤ ਰਾਜ ਖਾਦ ਤੇ ਕੈਮੀਕਲ ਲਿਮਟਿਡ (ਜੀ.ਐਸ.ਸੀ.ਐਲ) ਦੇ ਕਿਸਾਨ ਸੇਵਾ ਕੇਂਦਰ ਵਿਖੇ ਮਾਰਕਫੈਡ ਵਲੋਂ ਪਸ਼ੂਆਂ ਲਈ ਤਿਆਰ ਕੀਤੇ ਜਾਂਦੇ ‘ਮਿਨਰਲ ਮਿਕਸਚਰਾਂ‘ ਉਤਪਾਦਾਂ ਦੀ ਵਿਕਰੀ ਦਾ ਉਦਘਾਟਨ ਪੰਜਾਬ ਦੇ ਸਹਿਕਾਰਤਾ ਵਿਭਾਗ ਦੇ ਵਧੀਕ ਮੁਖ ਸਕਤਰ ਸ੍ਰੀ ਡੀ.ਪੀ.ਰੈਡੀ, ਤੇ ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਵਰੁਣ ਰੂਜ਼ਮ ਅਤੇ ਜੀ.ਐਸ.ਐਫ.ਸੀ. ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਸੁਜੀਤ ਗੁਲਾਟੀ ਦੀ ਹਾਜ਼ਰੀ ਵਿਚ ਕੀਤਾ। ਇਸ ਕਿਸਾਨ ਸੇਵਾ ਕੇਂਦਰ ਵਿਖੇ ਜੀ.ਐਸ.ਸੀ.ਐਲ ਦੀਆਂ ਖਾਦਾਂ ਦੇ ਨਾਲ ਮਾਰਕਫੈਡ ਦੇ ਉਤਪਾਦ ਵੀ ਉਪਲਬਧ ਹੋਣਗੇ।ਮਾਰਕਫੈਡ ਵਲੋਂ ਬੀਤੇ ਦਿਨ ਵਡੋਦਰਾ ਵਿਖੇ ਸ਼ਹਿਰੀਆਂ ਲਈ ਖਾਣ ਵਾਲੇ ਪਦਾਰਥਾਂ ਦੇ ਵਿਕਰੀ ਕੇਂਦਰ ਦੇ ਉੁਦਘਾਟਨ ਤੋਂ ਬਾਅਦ ਅਜ ਵੜੋਦਰਾ ਤੋਂ 40 ਕਿਲੋਮੀਟਰ ਦੀ ਦੂਰੀ ਤੇ ਸਥਿਤ ਸਾਵਲੀ ਵਿਖੇ ਪਸ਼ੂ ਪਾਲਕਾਂ ਲਈ ਮਾਰਕਫੈਡ ਵਲੋਂ ਤਿਆਰ ਕੀਤੇ ਜਾਂਦੇ ਪਸ਼ੂ ਆਹਾਰ ਦੀ ਵਿਕਰੀ ਦੀ ਸ਼ੁਰੂਆਤ ਕਰਕੇ ਗੁਜਰਾਤ ਸ਼ਹਿਰੀ ਅਤੇ ਪੇਂਡੂ ਵਸੋਂ ਲਈ ਦੋਹਰਾ ਤੋਹਫਾ ਦਿਤਾ ਹੈ।ਅਥੁਜ ਸਾਵਲੀ ਵਿਖੇ ਉਦਘਾਟਨ ਉਪਰੰਤ ਬੋਲਦਿਆਂ ਸ. ਰੰਧਾਵਾ ਨੇ ਕਿਹਾ ਕਿ ਮਾਰਕਫੈਡ ਵਲੋਂ ਜਿਥੇ ਘਰੇਲੂ ਵਰਤੋਂ ਲਈ ਖਾਣ ਵਾਲੇ ਪਦਾਰਥ ਤਿਆਰ ਕੀਤੇ ਜਾਂਦੇ ਹਨ ਉਥੇ ਪਸ਼ੂ ਪਾਲਕਾਂ ਲਈ ਉਚ ਕੁਆਲਟੀ ਦੇ ਘਟ ਕੀਮਤਾਂ ਉ੍ਯਤੇ ਪਸ਼ੂ ਅਹਾਰ ‘ਮਿਨਰਲ ਮਿਕਸਚਰ‘ ਤਿਆਰ ਕੀਤੇ ਜਾਂਦੇ ਹਨ।
ਖਾਣ ਪਦਾਰਥਾਂ ਦੇ ਵਿਕਰੀ ਕੇਂਦਰ ਵਾਂਗ ਮਿਨਰਲ ਮਿਕਸਚਰ ਦਾ ਵਿਕਰੀ ਕੇਂਦਰ ਵੀ ਮਾਰਕਫੈਡ ਨੇ ਉ੍ਯਤਰੀ ਭਾਰਤ ਤੋਂ ਬਾਹਰ ਦੇਸ਼ ਦਾ ਪਹਿਲਾ ਵਿਕਰੀ ਕੇਂਦਰ ਗੁਜਰਾਤ ਵਿਖੇ ਸਥਾਪਿਤ ਕੀਤਾ ਹੈ।ਇਸ ਤੋਂ ਪਹਿਲਾਂ ਅਜ ਸ. ਰੰਧਾਵਾ ਦੀ ਅਗਵਾਈ ਵਿਚ ਆਏ ਪੰਜਾਬ ਦੇ ਉ੍ਯਚ ਪਧਰੀ ਵਫ਼ਦ ਨੇ ਜੀ.ਐਸ.ਸੀ.ਐਲ. ਦੇ ਫਰਟੀਲਾਈਜਰ ਟਾਊਨਸ਼ਿਪ ਵਿਖੇ ‘ਟਿਸ਼ੂ ਕਲਚਰ ਲੈਬ‘ ਦਾ ਵੀ ਦੌਰਾ ਕੀਤਾ।