April 23, 2026 12:21 pm

ਆਰਥਿਕ ਤੰਗੀ ਕਾਰਨ ਪਿੰਡ ਸਮਾਓਂ ਦੇ ਕਿਸਾਨ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ

ਭੀਖੀ, 24 ਜੁਲਾਈ (ਚਹਿਲ)- ਨਜ਼ਦੀਕੀ ਪਿੰਡ ਸਮਾਓ ਵਿਖੇ ਆਰਥਿਕ ਤੰਗੀ ਤੋਂ ਪੀੜਤ ਕਿਸਾਨ ਵਲੋਂ ਖੇਤ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਏ ਜਾਣ ਦੀ ਦੁਖਦਾਈ ਖਬਰ ਮਿਲੀ ਹੈ। ਪਿੰਡ ਦੇ ਸਰਪੰਚ ਗੁਰਤੇਜ ਸਿੰਘ ਚਹਿਲ ਨੇ ਦਸਿਆ ਕਿ ਦਰਸ਼ਨ ਸਿੰਘ (55 ਸਾਲ) ਪੁਤਰ ਮਦਨ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਕਰਜ਼ੇ ਕਾਰਨ ਮਾਨਸਿਕ ਤੌਰ ਤੇ ਪੀੜਤ ਸੀ।ਸਰਪੰਚ ਨੇ ਦੱਸਿਆ ਕਿ ਉਸ ਨੇ ਦੇਰ ਰਾਤ ਆਪਣੇ ਖੇਤ ਜਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਉਨ੍ਹਾਂ ਦਸਿਆ ਕਿ ਮ੍ਰਿਤਕ ਤਿੰਨ ਕੁ ਏਕੜ ਜ਼ਮੀਨ ਦਾ ਮਾਲਕ ਸੀ, ਜਿਸ ਸਿਰ ਤਕਰੀਬਨ 12 ਲਖ ਦਾ ਕਰਜ਼ਾ ਸੀ।ਮ੍ਰਿਤਕ ਦੇ ਭਰਾ ਗੁਰਚਰਨ ਸਿੰਘ ਦੇ ਬਿਆਨ ’ਤੇ ਥਾਣਾ ਭੀਖੀ ਦੀ ਪੁਲਸ ਨੇ ਮੁਕਦਮਾ ਦਰਜ਼ ਕਰ ਲਿਆ ਹੈ।ਕੇਸ ਦੀ ਪੈਰਵਾਈ ਕਰ ਰਹੇ ਹੌਲਦਾਰ ਮੱਖਣ ਸਿੰਘ ਨੇ ਦਸਿਆ ਕਿ ਪਰਿਵਾਰਕ ਮੈਂਬਰਾਂ ਦੇ ਦਸਣ ਮੁਤਾਬਕ ਪੁਲਿਸ ਵਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

Send this to a friend