ਲੜਕੀ ਦੀ ਜਮਾਨਤ ਤੇ ਅੱਜ ਫਿਰ ਹੋਵੇਗੀ ਸੁਣਵਾਈ
ਤਲਵੰਡੀ ਸਾਬੋ, 24 ਜੁਲਾਈ (ਰਾਮ ਰੇਸ਼ਮ ਸ਼ਰਨ)- ਬੀਤੇ ਦਿਨ ਮਹਿਲਾ ਕੌਂਸਲਰ ਦੇ ਪਤੀ ਤੇ ਇਕ ਲੜਕੀ ਵਲੋਂ ਛੇੜਛਾੜ ਦੇ ਕਥਿਤ ਦੋਸ਼ ਲਾਉਣ ਵਾਲੀ ਲੜਕੀ ਤੇ ਉਸਦੇ ਪਰਿਵਾਰ ਤੇ ਪੁਲਸ ਵਲੋਂ ਬਲੈਕਮੇਲਰ ਦਾ ਮਾਮਲਾ ਦਰਜ ਕਰਨ ਤੋ ਬਾਅਦ ਘਰੋਂ ਚੁਕ ਕੇ ਲਿਜਾ ਕੇ ਕਥਿਤ ਕੁਟਮਾਰ ਕੀਤੇ ਜਾਣ ਦੇ ਮਾਮਲੇ ਵਿਚ ਸਿਆਸਤ ਜ਼ੋਰ ਫੜ?ਨ ਲਗ ਗਈ ਹੈ ਜਿਸ ਦੇ ਚਲਦਿਆਂ ਹੁਣ ਲੋਕ ਜਨ ਸ਼ਕਤੀ ਪਾਰਟੀ ਪਰਿਵਾਰ ਦੇ ਹਕ ਵਿਚ ਉਤਰ ਆਈ ਹੈ,ਜਿੰਨਾ ਨੇ ਮਾਮਲੇ ਦੀ ਨਿਰਪਖ ਜਾਂਚ ਕਰਕੇ ਲੜਕੀ ਨਾਲ ਕੁਟਮਾਰ ਕਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਗਹਿਰੀ ਦੇ ਦਿਸ਼ਾ ਨਿਰਦੇਸ਼ ਤੇ ਅਜ ਲੜਕੀ ਦੇ ਪਰਿਵਾਰ ਦੇ ਘਰ ਜਗਦੀਪ ਸਿੰਘ ਗਹਿਰੀ ਸੈਕਟਰੀ ਜਰਨਲ ਲੋਕ ਜਨ ਸ਼ਕਤੀ ਪਾਰਟੀ,ਬਲਜੀਤ ਸਿੰਘ ਜਜਲ ਜਿਲਾ ਪ੍ਰਧਾਨ, ਵਿਕਾਸ ਕੁਮਾਰ ਜਰਨਲ ਸੈਕਟਰੀ ਯੂਥ ਵਿੰਗ,ਰਵਿੰਦਰ ਕੁਮਾਰ ਪੁਜੇ ਜਿੰਨਾ ਪਰਿਵਾਰ ਤੋਂ ਸਮੁਚੇ ਮਾਮਲੇ ਦੀ ਜਾਣਕਾਰੀ ਹਾਸਿਲ ਕੀਤੀ।ਪਤਰਕਾਰਾਂ ਨਾਲ ਗਲਬਾਤ ਕਰਦਿਆਂ ਜਗਦੀਪ ਸਿੰਘ ਗਹਿਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿਚ ਦਲਿਤਾਂ ਨਾਲ ਖੁਲੇਆਮ ਧਕਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਪਰਿਵਾਰ ਨਾਲ ਵੀ ਪੁਲਸ ਵਲੋ ਧਕੇਸ਼ਾਹੀ ਕਰਕੇ ਕੁਟਮਾਰ ਕੀਤੀ ਗਈ ਹੈ ਉਹਨਾਂ ਕਿਹਾ ਕਿ ਪਹਿਲਾਂ ਤਾਂ ਪੁਲਸ ਨੇ ਔਰਤਾਂ ਨੂੰ ਘਰੋਂ ਜਬਰੀ ਚੁਕਿਆ ਤੇ ਫਿਰ ਥਾਣੇ ਵਿਚ ਉਹਨਾਂ ਦੀ ਕੁਟਮਾਰ ਕੀਤੀ,ਉਹਨਾਂ ਕਿਹਾ ਕਿ ਲੜਕੀ ਨਾਲ ਇੰਨੀ ਕੁਟਮਾਰ ਕੀਤੀ ਕਿ ਬਾਹਰੋ ਆਰ.ਐਮ.ਪੀ ਡਾਕਟਰ ਨੂੰ ਬੁਲਾ ਕੇ ਥਾਣੇ ਵਿਚ ਹੀ ਉਸ ਦਾ ਇਲਾਜ ਕਰਵਾਉਣਾ ਪਿਆ।ਉਹਨਾਂ ਮੰਗ ਕੀਤੀ ਕਿ ਜਿੰਨਾ ਪੁਲਸ ਮੁਲਾਜਮਾਂ ਨੇ ਲੜਕੀ ਦੀ ਨਜਾਇਜ ਕੁਟਮਾਰ ਕੀਤੀ ਹੈ ਉਨਾਂ ਤੇ ਮਾਮਲਾ ਦਰਜ ਕਰਕੇ ਲੜਕੀ ਨੂੰ ਇੰਨਸਾਫ ਦਿਤਾ ਜਾਵੇ।ਸ.ਗਹਿਰੀ ਨੇ ਕਿਹਾ ਕਿ ਜੇ ਲੜਕੀ ਨੂੰ ਇੰਸਾਫ ਨਹੀ ਮਿਲਦਾ ਦਾ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਪੁਲਸ ਖਿਲਾਫ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਪਾਲ ਸਿੰਘ,ਜਲੌਰ ਸਿੰਘ,ਮਿਠੂ ਸਿੰਘ ਸਾਬਕਾ ਕੌਂਸਲਰ ਵੀ ਹਾਜਿਰ ਸਨ। ਉਧਰ ਬੀਤੇ ਕਲ ਸਥਾਨਕ ਅਦਾਲਤ ਦੇ ਮਾਨਯੋਗ ਜਜ ਸ੍ਰ.ਅਮਨਪ੍ਰੀਤ ਸਿੰਘ ਦੀ ਅਦਾਲਤ ਵਲੋਂ ਨਿਆਂਇਕ ਹਿਰਾਸਤ ਵਿਚ ਭੇਜੀ ਉਕਤ ਲੜਕੀ ਪ੍ਰੀਤੀ ਰਾਣੀ ਦੀ ਜਮਾਨਤ ਤੇ ਅਜ ਸੁਣਵਾਈ ਹੋਈ ਪ੍ਰੰਤੂ ਕੋਈ ਫੈਸਲਾ ਨਾ ਹੋ ਸਕਣ ਤੇ ਮਾਨਯੋਗ ਜਜ ਸਾਹਿਬ ਨੇ ਸੁਣਵਾਈ 25 ਜੁਲਾਈ ਤਕ ਮੁਲਤਵੀ ਕਰ ਦਿਤੀ।