ਗੁਰਬਾਣੀ ਅੰਦਰ ਆਤਮਕ ਅਵਸਥਾ ਸਿਰਜਨ ਲਈ ਕੁਦਰਤ ਦੇ ਸਾਰੇ ਰੰਗ ਬੜੇ ਹੀ ਮਨ ਖਿ¤ਚਵੇਂ ਢੰਗ ਨਾਲ ਵਰਤੇ ਗਏ ਹਨ। ਮਹੀਨੇ , ਤਿਥੀਆਂ , ਵਾਰ , ਰੁਤਾਂ ਆਦਿਕ ਸ੍ਰਿਸ਼ਟੀ ਦੇ ਨਿਅਮ ਇਕ ਨਿਰੰਤਰਤਾ ਬਣਾਉਣ ਵਾਲੇ ਹਨ। ਗੁਰਬਾਣੀ ਦੀ ਕੋਸ਼ਿਸ਼ ਵੀ ਮਨੁ¤ਖ ਦੀ ਅੰਤਰ ਪ੍ਰੇਰਣਾ ਨੂੰ ਸਦਾ ਬਨਾਏ ਰ¤ਖਣ ਦੀ ਹੈ। ਸ੍ਰਿਸ਼ਟੀ ਦੀ ਹਰ ਘਟਨਾ , ਹਰ ਬਦਲਾਅ ਨੂੰ ਇਕ ਸੁਨੇਹੇ ਦੇ ਤੌਰ ਤੇ ਵੇਖਣਾ ਗੁਰਬਾਣੀ ਦੀ ਬੇਮਿਸਾਲ ਸ੍ਰੇਸ਼ਟਤਾਈ ਹੈ। ਸਾਵਣ ਦਾ ਮਹੀਨਾ ਮਨ ਪ੍ਰਫੁ¤ਲਤ ਕਰਨ ਵਾਲਾ ਮੰਨਿਆ ਗਿਆ ਹੈ। ਗੁਰਬਾਣੀ ਦਾ ਮੰਤਵ ਵੀ ਅੰਤਰ ਮਨ ਨੂੰ ਵਿਕਾਰਾਂ , ਦੁ¤ਖਾਂ , ਕਲੇਸ਼ਾਂ ਤੋਂ ਮੁਕਤ ਕਰ ਖੇੜੇ ‘ਚ ਲਿਆਉਣਾ ਹੈ। ਮਨ ਦੀ ਪ੍ਰਫੁ¤ਲਤਾ ਪ੍ਰੀਤਮ ਦੇ ਸੰਗ ਬਿਨਾ ਨਹੀਂ ਬਣਦੀ। ਪ੍ਰੀਤਮ ਸੰਗ ਹੋਵੇ ਤਾਂ ਘਨਘੋਰ ਕਾਲੇ ਬ¤ਦਲ ਸੁਹਾਵਣੇ ਬਣ ਜਾਂਦੇ ਹਨ। ਬਿਜਲੀ ਦੀ ਚਮਕ ਦੇ ਗਰਜਨ ਪ੍ਰੀਤ ਵਧਾਉਣ ਵਾਲੀ ਬਣ ਜਾਂਦੀ ਹੈ। ਪ੍ਰੀਤਮ ਕੋਲ ਨਾ ਹੋਵੇ ਤਾਂ ਕਾਲੇ ਬ¤ਦਲ ਤੇ ਬਿਜਲੀ ਦੀ ਗਰਜ ਡਰ ਪੈਦਾ ਕਰਦੀ ਹੈ।
ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ॥
ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਾਇਆ ਦੁਖੁ ਮਾਏ॥
( ਪੰਨਾ 1108)
ਪਰਮਾਤਮਾ ਬਿਨਾ ਮਨੁ¤ਖ ਦਾ ਜੀਵਨ ਦੁਖਦਾਈ ਹੈ। ਕਿੰਨੇ ਹੀ ਸੁਖ ਸਾਧਨ ਹੋਣ , ਸਮਰਥਾ ਤੇ ਸੰਕਲਪ ਹੋਣ ਮਨ ਟਿਕਦਾ ਨਹੀਂ . ਵਿਜੋਗ ਦਾ ਸੰਤਾਪ ਔਖੇ ਹਾਲਾਤ ਬਣਾ ਦਿੰਦਾ ਹੈ। ਕੰਤ ਤੋਂ ਵਿਛੜੀ ਹੋਈ ਸੁਹਾਗਣ ਨੂੰ ਸੁੰਦਰ ਸੇਜ , ਕੀਮਤੀ ਵਸਤਰ ਵੀ ਨਹੀਂ ਸੁਹਾਂਦੇ। ਉਸ ਨੂੰ ਤਾਂ ਆਪਣੇ ਕੰਤ ਦੀ ਉਡੀਕ ਵਿਹਵਲ ਕਰ ਰਹੀ ਹੈ ਜੋ ਪਰਦੇਸ ਗਿਆ ਹੋਇਆ ਹੈ। ਕੰਤ ਦੀ ਉਡੀਕ ਵਿਜੋਗ ‘ਚ ਤਪ ਰਹੀ ਨਾਰੀ ਨੂੰ ਆਸ ਵਧਾਉਣ ਵਾਲੀ ਹੈ। ਪਰਮਾਤਮਾ ਤੋਂ ਵਿਛੜੇ ਹੋਏ ਮਨ ਅੰਦਰ ਪਰਮਾਤਮਾ ਲਈ ਪ੍ਰੇਮ ਤੇ ਉਸ ਨੂੰ ਮਿਲਣ ਦੀ ਆਸ ਹੀ ਜੀਵਨ ਦਾ ਨਿਸ਼ਾਨ ਹੈ। ਪਰਮਾਤਮਾ ਨਾਲ ਮੇਲ ਦੀ ਤਾਂਘ ਜੀਵਨ ਨੂੰ ਸਰਸ ਬਣਾਉਣ ਵਾਲੀ ਹੈ।
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ॥
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ॥ (ਪੰਨਾ 134)
ਸੁਹਾਗਨ ਨਾਰੀ ਅੰਦਰ ਕੰਤ ਲਈ ਪ੍ਰੇਮ ਉਸ ਦੀ ਸਭ ਤੋਂ ਵ¤ਡੀ ਤਾਕਤ ਹੁੰਦੀ ਹੈ। ਇਸ ਤਾਕਤ ਨਾਲ ਹੀ ਉਹ ਵਿਜੋਗ ਦਾ ਸਮਾਂ ਪਾਰ ਕਰਦੀ ਹੈ। ਘਨਘੋਰ ਬ¤ਦਲ ਉਸ ਨੂੰ ਡਰਾਉਂਦੇ ਨਹੀਂ , ਬਿਜਲੀ ਦੀ ਚਮਕ , ਗਰਜ ਉਸ ਨੂੰ ਕੰਬਾਉਂਦੀ ਨਹੀਂ . ਕੰਤ ਲਈ ਪ੍ਰੇਮ ਦਾ ਭਾਵ ਉਸ ਨੂੰ ਸਾਵਨ ਦੀ ਸਰਸਤਾ ਨਾਲ ਜੋੜ ਦਿੰਦਾ ਹੈ। ਪਰਮਾਤਮਾ ਲਈ ਪ੍ਰੇਮ ਸੁ¤ਖਾਂ ਨੂੰ ਵਧਾਉਣ ਵਾਲਾ ਹੈ . ਹਾਲਾਤ ਜਿਹੇ ਜੇਹੇ ਹੋਣ ਆਪ ਹੀ ਸੁਖਾਵੇਂ ਲ¤ਗਣ ਲ¤ਗ ਜਾਂਦੇ ਹਨ।
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥
( ਪੰਨਾ 1108)
ਪਰਮਾਤਮਾ ਲਈ ਪ੍ਰੇਮ ਸਾਰੀ ਸ੍ਰਿਸ਼ਟੀ ਨਾਲ ਪ੍ਰੇਮ ਪੈਦਾ ਕਰਨ ਵਾਲਾ ਹੈ। ਸੰਸਾਰ ਅੰਦਰ ਵਰਤ ਰਹੀ ਹਰ ਘਟਨਾ ਪ੍ਰੇਮ ਦੀ ਭਾਵਨਾ ਨੂੰ ਦ੍ਰਿੜ੍ਹ ਕਰਦੀ ਹੈ ਤੇ ਪਰਮਾਤਮਾ ਦੀ ਵਡਿਆਈ ਦੇ ਦਰਸ਼ਨ ਕਰਾਉਂਦੀ ਹੈ। ਮਨ ਅੰਦਰ ਪਰਮਾਤਮਾ ਨਾਲ ਮੇਲ ਦੀ ਤਾਂਘ ਜੀਵਨ ਨੂੰ ਇਕ ਮਨੋਰਥ ਦੇਣ ਵਾਲੀ ਸਿ¤ਧ ਹੁੰਦੀ ਹੈ। ਪਰਮਾਤਮਾ ਨਾਲ ਮੇਲ ਬਿਨਾ ਸਬਰ ਨਹੀਂ ਆਉਂਦਾ।
ਜਬ ਲਗੁ ਦਰਸੁ ਨ ਪਰਸੈ ਪ੍ਰੀਤਮ ਤਬ ਲਗੁ ਭੂਖ ਪਿਆਸੀ॥
ਦਰਸਨੁ ਦੇਖਤ ਹੀ ਮਨੁ ਮਾਨਿਆ ਜਲ ਰਸਿ ਕਮਲ ਬਿਗਾਸੀ।
( ਪੰਨਾ 1197)
ਪਰਮਾਤਮਾ ਨਾਲ ਮਨ ਦਾ ਜੁੜਨਾ ਹੀ ਸੁ¤ਖਾਂ ਦੀ ਰਾਹ ਹੈ। ਬਦ¤ਲ ਘਿਰ ਘਿਰ ਕੇ ਆਉਂਦੇ ਹਨ ਤੇ ਗਰਜ ਚਮਕ ਨਾਲ ਵ¤ਸਦੇ ਹਨ ਤਾਂ ਹੀ ਵਨਸਪਤੀਆਂ ਤੇ ਜੀਵ ਆਨੰਦ ਨਾਲ ਭਰ ਜਾਂਦੇ ਹਨ। ਮੋਰ ਨਿਰਤ ਲ¤ਗ ਪੈਂਦਾ ਹੈ। ਪਰਮਾਤਮਾ ਦੀ ਮਿਹਰ ਦੀ ਵੀ ਇਹੋ ਜਿਹੀ ਕਰਾਮਾਤ ਹੈ।
ਘਨਹਰਿ ਬਰਸਿ ਸਗਲ ਜਗੁ ਛਾਇਆ॥
ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ ਅਨਦ ਮੰਗਲ ਸੁਖ ਪਾਇਆ॥
(ਪੰਨਾ 1268)
ਚੜ੍ਹ ਚੜ੍ਹ ਆਏ ਕਾਲੇ ਬਦ¤ਲ ਵ¤ਸਦੇ ਹਨ ਤੇ ਸਾਰੀ ਧਰਤੀ ਜਲ ਅੰਦਰ ਡੁ¤ਬ ਜਾਂਦੀ ਹੈ। ਪਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਪੂਰੀ ਸ੍ਰਿਸ਼ਟੀ ਨਿਹਾਲ , ਨਿਹਾਲ ਹੋ ਜਾਂਦੀ ਹੈ। ਬ¤ਦਲ ਵੀ ਆਪਣੀ ਮਰਜੀ ਨਾਲ ਨਹੀਂ ਪਰਮਾਤਮਾ ਦੇ ਹੁਕਮ ਅੰਦਰ ਵ¤ਸਦੇ ਹਨ। ਪਰਮਾਤਮਾ ਦੀ ਆਗਿਆ ਅੰਦਰ ਵ¤ਸਣ ਨਾਲ ਹੀ ਬ¤ਦਲ ਸੁਖਦਾਈ ਸਾਬਤ ਹੁੰਦੇ ਹਨ। ਮਨ ਦਾ ਆੰਨਦ ਵੀ ਪਰਮਾਤਮਾ ਦੀ ਆਗਿਆ ਅੰਦਰ ਰਹਿਣ ਨਾਲ ਹੀ ਹੈ। ਗੁਰਬਾਣੀ ਮਨ ਅੰਦਰ ਅੰਦਰ ਪਰਮਾਤਮਾ ਲਈ ਪ੍ਰੇਮ ਨੂੰ ਘਨਘੋਰ ਬ¤ਦਲਾਂ ਵਾਂਗੂੰ ਬਣਾਉਣ ਲਈ ਪ੍ਰੇਰਣਾ ਕਰਦੀ ਹੈ ਜੋ ਬਰਸਨ ਤੇ ਧਰਤੀ ਨੂੰ ਜਲ ਨਾਲ ਸਰਾਬੋਰ ਕਰਨ ਲਈ ਤਿਆਰ ਹਨ।
ਘਨ ਘੋਰ ਪ੍ਰੀਤਿ ਮੋਰ॥
ਚਿਤੁ ਚਾਤ੍ਰਿਕ ਬੂੰਦ ਓਰ॥
ਐਸੋ ਹਰਿ ਸੰਗੇ ਮਨ ਮੋਹ॥
ਤਿਆਗਿ ਮਾਇਆ ਧੋਹ॥
(ਪੰਨਾ 1272)
ਮੇਘ ਵ¤ਸਦੇ ਹਨ ਤਾਂ ਜਲ ਦੀਆਂ ਅਨਗਿਨਤ ਬੂੰਦਾਂ ਧਰਤੀ ਤੇ ਆਉਂਦੀਆਂ ਹਨ। ਚਾਤ੍ਰਿਕ ਪੰਛੀ ਨੂੰ ਕਿਸੇ ਖਾਸ ਬੂੰਦ ਦੀ ਆਸ ਹੁੰਦੀ ਹੈ। ਮੀਹ ਦੀਆਂ ਅਸੰਖ ਬੂੰਦਾਂ ਉਸ ਦੇ ਆਲੇ ਦੁਆਲੇ ਆ ਪੈਂਦੀਆਂ ਹਨ ਪਰ ਚਾਤ੍ਰਿਕ ਲਈ ਉਨ੍ਹਾਂ ਦਾ ਕੋਈ ਮੋਲ ਨਹੀਂ। ਇਨ੍ਹਾਂ ਨਾਲ ਉਹ ਆਪਣੀ ਪਿਆਸ ਨਹੀਂ ਮਿਟਾਉਂਦਾ। ਉਸ ਦੀ ਪਿਆਸ ਉਸ ਖਾਸ ਸਵਾਤੀ ਦੀ ਬੂੰਦ ਨਾਲ ਹੀ ਮਿਟਦੀ ਹੈ। ਸੰਸਾਰ ਅੰਦਰ ਸੁਖ ਤੇ ਆਨੰਦ ਦੇ ਭਿੰਨ ਭਿੰਨ ਰੂਪ ਹਨ। ਪਰਮਾਤਮਾ ਅੰਦਰ ਵਿਸ਼ਵਾਸ ਰ¤ਖਨ ਵਾਲੇ ਮਨ ਨੂੰ ਪਰਮਾਤਮਾ ਦੀ ਪ੍ਰੀਤਿ ਦੀ ਹੀ ਭਾਲ ਹੁੰਦੀ ਹੈ। ਇਸ ਲਈ ਉਹ ਸਾਰੇ ਸੰਸਾਰਕ ਸੁਖ ਤਿਆਗ ਦਿੰਦਾ ਹੈ। ਮਨੁ¤ਖ ਵੀ ਆਪਣਾ ਸਾਰਾ ਧਿਆਨ ਪਰਮਾਤਮਾ ਵ¤ਲ ਲਾਉਂਦਾ ਹੈ। ਉਸ ਨੂੰ ਗਿਆਤ ਹੈ ਕਿ ਜਦੋਂ ਪਰਮਾਤਮਾ ਦਿਆਲ ਹੋਵੇਗਾ , ਜਨਮਾਂ ਜਨਮਾਂ ਦੀ ਪਿਆਸ ਮਿਟ ਜਾਏਗੀ। ਜੀਵਨ ਦਾ ਅਸਲ ਮਨੋਰਥ ਪ੍ਰਾਪਤ ਹੋ ਜਾਏਗਾ।
ਪਰਮੇਸਰੁ ਹੋਆ ਦਇਆਲ॥
ਮੇਘੁ ਵਰਸੈ ਅੰਮ੍ਰਿਤ ਧਾਰ॥
ਸਗਲੇ ਜੀਅ ਜੰਤ ਤ੍ਰਿਪਤਾਸੇ॥
ਕਾਰਜ ਆਏ ਪੂਰੇ ਰਾਸੇ॥
(ਪੰਨਾ 1271)
ਗੁਰਬਾਣੀ ਦੀ ਪ੍ਰੇਰਣਾ ਧਾਰਣ ਕਰਦਿਆਂ ਮਨ ਕੰਤ ਦੇ ਪ੍ਰੇਮ ‘ਚ ਰ¤ਤੀ ਸੁਹਾਗਨ ਨਾਰ ਬਣ ਜਾਏ , ਸਵਾਤੀ ਦੀ ਬੂੰਦ ਲਈ ਵਿਲਾਪ ਕਰਦਾ ਚਾਤ੍ਰਿਕ ਪੰਛੀ ਬਣ ਜਾਏ , ਸੂਰਜ ਲਈ ਤਰਸਦੀ ਚਕਵੀ ਬਣ ਜਾਏ “ ਚਕਵੀ ਨੈਨ ਨੀਂਦ ਨਹਿ ਚਾਹੈ ਬਿਨੁ ਪਿਰ ਨੀਂਦ ਨ ਪਾਈ “। ਮਨ ਅੰਦਰ ਪਰਮਾਤਮਾ ਲਈ ਪ੍ਰੀਤਿ ਤੇ ਮਿਲਣ ਦੀ ਵਿਕਲਤਾ ਹੀ ਗੁਰਮੁਖਤਾਈ ਹੈ।
ਤਿਸੁ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ॥
( ਪੰਨਾ 1273)
ਮਿਲਨ ਦੀ ਇਸ ਅਨੰਤ ਪਿਆਸ ਵਿ¤ਚ ਵੀ ਸੁਖ ਹੈ “ ਗੁਣ ਸੰਗ੍ਰਹਿ ਪ੍ਰਭੂ ਰਿਦੈ ਨਿਵਾਸੀ ਭਗਤਿ ਰਤੀ ਹਰਖਾਈ। ਮਨੁ¤ਖੀ ਜੀਵਨ ਸਾਵਨ ਦਾ ਮਹੀਨਾ ਹੈ। ਇਹ ਅਉਸਰ ਹੈ ਪਰਮਾਤਮਾ ਦੀ ਪ੍ਰੀਤਿ ‘ਚ ਮਨ ਨੂੰ ਰੰਗਣ ਤੇ ਉਸ ਦੀ ਕਿਰਪਾ ਪਾਉਣ ਦਾ। ਜੀਵਨ ਦਾ ਰਸ ਸਾਵਨ ਦੇ ਮਹੀਨੇ ਵਰਗਾ ਹੈ ਜਿਨ੍ਹਾਂ ਅੰਦਰ ਕੰਤ ਪਰਮਾਤਮਾ ਵਸਿਆ ਹੋਇਆ ਹੈ।