ਕਾਂਗਰਸੀ ਵਿਧਾਇਕ ਜੀਤ ਮਹਿੰਦਰ ਸਿੱਧੂ ਤੇ ਸਾਬਕਾ ਮੰਤਰੀ ਬੀਰਮੀ ਅਕਾਲੀ ਦਲ ’ਚ ਸ਼ਾਮਲ

ਕਾਂਗਰਸ ਨੂੰ ਬਠਿੰਡਾ ਤੇ ਲੁਧਿਆਣਾ ’ਚ ਝਟਕਾ

image image ਤਲਵੰਡੀ ਸਾਬੋ, 7 ਮਾਰਚ (ਰਣਜੀਤ ਸਿੰਘ ਰਾਜੂ)-ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੰਤਲੇ ਦਿਨ ਵਿਰੋਧੀ ਧਿਰ ਕਾਂਗਰਸ ਪਾਰਟੀ ਨੂੰ ਉਸ ਵੇਲੇ ਤਕੜਾ ਸਿਆਸੀ ਝਟਕਾ ਲੱਗਾ ਜਦੋਂ ਇਸ ਦੇ ਤਲਵੰਡੀ ਸਾਬੋ ਹਲਕੇ ਦੇ ਤਿੰਨ ਵਾਰ ਦੇ ਵਿਧਾਇਕ ਜੀਤ ਮਹਿੰਦਰ ਸਿ¤ਧੂ ਅਤੇ ਸਾਬਕਾ ਮੰਤਰੀ ਤੇ ਲੁਧਿਆਣਾ ਦੇ ਸੀਨੀਅਰ ਕਾਂਗਰਸੀ ਆਗੂ ਮਲਕੀਤ ਸਿੰਘ ਬੀਰਮੀ ਅਕਾਲੀ ਦਲ ’ਚ ਸ਼ਾਮਿਲ ਹੋ ਗਏ। ਦੋਵਾਂ ਨੂੰ ਅੱਜ ਸਵੇਰੇ ਪੰਜਾਬ ਵਿਧਾਨ ਸਭਾ ਕੰਪਲੈਕਸ ਦੇ ਇਕ ਹਾਲ ’ਚ ਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ, ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਸਿਰੋਪੇ ਦੇ ਕੇ ਪਾਰਟੀ ’ਚ ਸ਼ਾਮਿਲ ਕੀਤਾ ਗਿਆ। ਸਿੱਧੂ ਵੱਲੋਂ ਅਕਾਲੀ ਦਲ ’ਚ ਸ਼ਾਮਲ ਹੋਣ ਤੋਂ ਪਹਿਲਾਂ ਵਿਧਾਇਕ ਵਜੋਂ

ਆਪਣਾ ਅਸਤੀਫਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਪਹਿਲਾਂ ਹੀ ਸੌਂਪ ਦਿਤਾ ਗਿਆ ਸੀ।ਦੋਵਾਂ ਸੀਨੀਅਰ ਕਾਂਗਰਸੀ ਆਗੂਆਂ ਦਾ ਪਾਰਟੀ ’ਚ ਸ਼ਾਮਲ ਹੋਣ ਤੇ ਸੁਆਗਤ ਕਰਦਿਆਂ ਸੁਖਬੀਰ ਨੇ ਕਿਹਾ ਕਿ ਉਹ ਬਠਿੰਡਾ ਲੋਕ ਸਭਾ ਹਲਕੇ ਦੇ ਕਈ ਜ਼ਿਲ੍ਹਿਆਂ ’ਚ ਆਪਣਾ ਚੰਗਾ ਅਧਾਰ ਰੱਖਣ ਵਾਲੇ ਤਲਵੰਡੀ ਸਾਬੋ ਦੇ ਵਿਧਾਇਕ ਸ. ਸਿੱਧੂ ਅਤੇ ਸਾਬਕਾ ਕਾਂਗਰਸੀ ਮੰਤਰੀ ਤੇ ਲੁਧਿਆਣਾ ਦੇ ਸੀਨੀਅਰ ਕਾਂਗਰਸੀ ਆਗੂ ਮਲਕੀਤ ਸਿੰਘ ਬੀਰਮੀ ਦੇ ਪਾਰਟੀ ’ਚ ਸ਼ਾਮਲ ਹੋਣ ਤੇ ਬਹੁਤ ਖੁਸ਼ ਹਨ। ਸੁਖਬੀਰ ਨੇ ਜੀਤ ਮਹਿੰਦਰ ਸਿੱਧੂ ਨੂੰ ਮਾਲਵਾ ਦੀ ਸਿਆਸਤ ਦਾ ਥੰਮ੍ਹ ਗਰਦਾਨਦਿਆਂ ਐਲਾਨਦਿਆਂ ਕੀਤਾ ਕਿ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੀਆਂ ਚੋਣਾਂ ’ਚ ਵੇਲੇ ਸਿਧੂ ਪਾਰਟੀ ਵੱਲੋਂ ਅਕਾਲੀ ਦਲ ਦੇ ਉਥੋਂ ਉਮੀਦਵਾਰ ਹੋਣਗੇ। ਲੋਕ ਸਭਾ ਚੋਣਾਂ 30 ਅਪ੍ਰੈਲ ਨੂੰ ਹਨ ਤੇ ਇਨ੍ਹਾਂ ਦਾ ਨੋਟੀਫਿਕੇਸ਼ਨ 2 ਅਪ੍ਰੈਲ ਨੂੰ ਜਾਰੀ ਹੋਣਾ ਹੈ। ਸੁਖਬੀਰ ਨੇ ਟੇਢੇ ਢੰਗ ਨਾਲ ਇਹ ਸੰਕੇਤ ਵੀ ਦਿੱਤੇ ਕਿ ਅਕਾਲੀ ਦਲ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਵੀ ਲੋਕ ਸਭਾ ਚੋਣਾਂ ਦੇ ਨਾਲ ਹੀ ਕਰਾਉਣੀ ਚਾਹੁੰਦਾ ਹੈ। ਇਸ ਤਰ੍ਹਾਂ ਬਠਿੰਡਾ ਲੋਕ ਸਭਾ ਹਲਕੇ ਦੇ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੂੰ ਆਮ ਚੋਣਾਂ ਦੇ ਨਾਲ ਜ਼ਿਮਨੀ ਚੋਣਾਂ ਲਈ ਵੀ ਵੋਟਿੰਗ ਕਰਨੀ ਪੈ ਸਕਦੀ ਹੈ।
ਅਕਾਲੀ ਦਲ ’ਚ ਸ਼ਾਮਲ ਹੋਣ ਨੂੰ ਜਿਥੇ ਸਿਧੂ ਨੇ ਆਪਣੀ ਘਰ ਵਾਪਸੀ ਦੱਸਿਆ, ਉਥੇ ਨਾਲ ਹੀ ਉਨ੍ਹਾਂ ਮੁ¤ਖ ਮੰਤਰੀ, ਡਿਪਟੀ ਮੁੱਖ ਮੰਤਰੀ, ਬਿਕਰਮ ਸਿੰਘ ਮਜੀਠੀਆ ਤੇ ਹੋਰ ਸੀਨੀਅਰ ਅਕਾਲੀ ਮੰਤਰੀਆਂ ਤੇ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਾਂਗਰਸ ਪ੍ਰਧਾਨ ਪ੍ਰਤਾਪ ਬਾਜਵਾ ਤੇ ਤਿੱਖੇ ਸਿਆਸੀ ਵਾਰ ਕੀਤੇ। ਬਠਿੰਡਾ ਲੋਕ ਸਭਾ ਹਲਕੇ ਤੋਂ ਮਨਪ੍ਰੀਤ ਬਾਦਲ ਨੂੰ ਉਮੀਦਵਾਰ ਬਣਾਏ ਜਾਣ ਦੇ ਫੈਸਲੇ ਤੇ ਇਤਰਾਜ਼ ਜਤਾਉਂਦਿਆਂ ਸਿੱਧੂ ਨੇ ਕਿਹਾ ਕਿ ਬਾਜਵਾ ਨੇ ਇਹ ਫੈਸਲਾ ਕਰਨ ਤੋਂ ਪਹਿਲਾਂ ਵਰਕਰਾਂ ਨੂੰ ਤਾਂ ਕੀ ਪੁੱਛਣਾ ਸੀ ਸਾਡੇ ਵਰਗੇ ਵਿਧਾਇਕਾਂ ਤੱਕ ਨੂੰ ਕੋਈ ਜਾਣਕਾਰੀ ਨਹੀਂ ਦਿਤੀ ਗਈ ਸਗੋਂ ਵਿਧਾਇਕਾਂ ਨਾਲ ਧੋਖਾ ਕੀਤਾ ਗਿਆ ਹੈ। ਬਠਿੰਡਾ ਤੋਂ ਮਨਪ੍ਰੀਤ ਨੂੰ ਉਮੀਦਵਾਰ ਬਣਾਉਣ ਦਾ ਬਾਜਵਾ ਦਾ ਫੈਸਲਾ ਕਾਂਗਰਸ ਲਈ ਕਾਫੀ ਘਾਤਕ ਸਿੱਧ ਹੋਵੇਗਾ। ਕਾਨਫਰੰਸ ’ਚ ਸੁਖਬੀਰ ਨੇ ਬਾਜਵਾ ਵੱਲ ਕੋਈ ਸ਼ਬਦੀ ਤੋਪ ਨਹੀਂ ਚਲਾਈ ਪਰ ਸਿੱਧੂ ਆਪਣੇ ਮਨ ਦੀ ਕਾਫੀ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਵਰਕਰਾਂ ਦੀ ਤਾਂ ਕੀ ਸੁਣਨੀ ਹੈ ਸਾਡੀ ਵੀ ਕੋਈ ਨਹੀਂ ਸੁਣਦਾ। ਕਾਂਗਰਸ ਹਾਈਕਮਾਂਡ ਤੇ ਸੂਬਾ ਕਾਂਗਰਸ ਦੇ ਫੈਸਲੇ ਖੁਦਕੁਸ਼ੀ ਕਰਨ ਦੇ ਤੁਲ ਹਨ ਜਿਸ ਨਾਲ ਪਾਰਟੀ ਵਰਕਰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਅਸੀਂ ਬਠਿੰਡਾ ’ਚ ਵਿਰੋਧੀ ਧਿਰ (ਅਕਾਲੀ ਦਲ) ਨਾਲ ਕਈ ਸਾਲ ਜੀਅ ਤੋੜ ਲੜਾਈ ਲੜੀ ਪਰ ਹੁਣ ਸਾਡੇ ਸਿਰ ਤੇ ਮਨਪ੍ਰੀਤ ਨੂੰ ਬਿਠਾ ਦਿਤਾ ਗਿਆ ਹੈ। ਇਹ ਪੀਪੀਪੀ ਹੈ ਜਿਸ ਬਾਰੇ ਅਮਰਿੰਦਰ ਨੇ ਕਿਹਾ ਕਿ ਸੀ ਕਿ ਇਸ ਕਾਰਨ ਸਰਕਾਰ ਨਹੀਂ ਬਣੀ ਤੇ ਇਸ ਕਾਰਨ ਹੀ ਬਠਿੰਡਾ ’ਚ ਵੀ ਪਾਰਟੀ ਨੂੰ ਪਿਛਲੀਆਂ ਲੋਕ ਸਭਾ ਚੋਣਾਂ ’ਚ ਹਾਰ ਦਾ ਮੂੰਹ ਦੇਖਣਾ ਪਿਆ।
ਬਾਜਵਾ ਤੇ ਮਨਮਰਜ਼ੀ ਦੇ ਦੋਸ਼ ਲਾਉਂਦਿਆਂ ਜੀਤ ਮਹਿੰਦਰ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਆਪਣੇ ਆਪ ਹੀ ਸਭ ਫੈਸਲੇ ਲੈਂਦੇ ਹਨ ਤੇ ਕਿਸੇ ਦੀ ਕੋਈ ਸਲਾਹ ਨਹੀਂ ਲੈਂਦੇ। ਉਨ੍ਹਾਂ ਬਾਜਵਾ ਤੇ ਸਭ ਪਾਰਟੀ ਆਗੂਆਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਦਾ ਵੀ ਦੋਸ਼ ਲਾਉਂਦਿਆਂ ਕਿਹਾ ਕਿ ਇਸ ਗੱਲੋਂ ਸਭ ਤੰਗ ਹਨ। ਦੂਜੇ ਪਾਸੇ ਡਿਪਟੀ ਮੁੱਖ ਮੰਤਰੀ ਦੀ ਤਾਰੀਫ ਦੇ ਪੁਲ ਬੰਦਿਆਂ ਸਿੱਧੂ ਨੇ ਕਿਹਾ ਕਿ ਸੁਖਬੀਰ ਇੱਕ ਧੜੱਲੇਦਾਰ ਆਗੂ ਹਨ ਜੋ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੇ ਹਨ। ਅਕਾਲੀ ਦਲ ਚ ਪਾਰਟੀ ਦੇ ਹੋਰਨਾਂ ਆਗੂਆਂ ਦੀ ਥਾਂ ਵਰਕਰਾਂ ਦਾ ਵੀ ਖਾਸ ਧਿਆਨ ਰ¤ਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਰਿਕਾਰਡ ਵੋਟਾਂ ਦੇ ਫਰਕ ਨਾਲ ਜਿਤਾਵਾਂਗੇ।
ਸਾਬਕਾ ਕਾਂਗਰਸੀ ਮੰਤਰੀ ਮਲਕੀਤ ਸਿੰਘ ਬੀਰਮੀ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ 27 ਸਾਲ ਪਾਰਟੀ ਦੀ ਸੇਵਾ ਕੀਤੀ ਹੈ ਪਰ ਪਾਰਟੀ ਹੁਣ ਆਪਣੇ ਰਸਤੇ ਤੋਂ ਭਟਕ ਗਈ ਹੈ। ਇਸ ਵੇਲੇ ਕਾਂਗਰਸ ’ਚ ਸਾਰੇ ਹੀ ਖੁਦ ਨੂੰ ਲੀਡਰ ਸਮਝਦੇ ਹਨ ਪਰ ਅਸਲ ਵਿੱਚ ਕੋਈ ਲੀਡਰ ਨਹੀਂ ਹੈ ਤੇ ਪਾਰਟੀ ਲੀਡਰਲੈਸ ਹੈ। ਉਨ੍ਹਾਂ ਕਿਹਾ ਕਿ ਬਾਜਵਾ ਬਾਰੇ ਪ੍ਰਗਟਾਏ ਸਿੱਧੂ ਦੇ ਬਿਆਨਾਂ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਹਨ। ਉਨ੍ਹਾਂ ਕਿਹਾ ਕਿ ਮੈਂ ਬਿਨਾ ਸ਼ਰਤ ਪਾਰਟੀ ’ਚ ਸ਼ਾਮਲ ਹੋਇਆ ਹਾਂ ਤਾਂ ਲੁਧਿਆਣਾ ਲੋਕ ਸਭਾ ਸੀਟ ਤੇ ਪਾਰਟੀ ਉਮੀਦਵਾਰ ਮਨਪ੍ਰੀਤ ਇਆਲੀ ਦੀ ਉਹ ਡਟਕੇ ਹਮਾਇਤ ਕਰਨਗੇ ਤੇ ਜਿੱਤ ਦਿਵਾਉਣਗੇ। ਬੀਰਮੀ ਨੇ ਦੱਸਿਆ ਕਿ ਉਨ੍ਹਾਂ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫਾ ਹਾਈਕਮਾਂਡ ਨੂੰ ਪਹਿਲਾਂ ਹੀ ਫੈਕਸ ਕਰ ਦਿਤਾ ਹੈ।
ਜ਼ਿਕਰਯੋਗ ਹੈ ਕਿ ਤਿੰਨ ਵਾਰ ਤੋਂ ਲਗਾਤਾਰ ਐ¤ਮ.ਐ¤ਲ.ਏ. ਰਹੇ ਜੀਤ ਮਹਿੰਦਰ ਸਿਧੂ ਨੇ ਆਪਣਾ ਸਿਆਸੀ ਕੈਰੀਅਰ ਅਕਾਲੀ ਦਲ ਤੋਂ ਹੀ ਸ਼ੁਰੂ ਕੀਤਾ ਸੀ ਤੇ ਉਹ 1995 ਤੋਂ 2002 ਤੱਕ ਅਕਾਲੀ ਦਲ ’ਚ ਹੀ ਸਨ ਤੇ 2002 ਵਿੱਚ ਕਾਂਗਰਸ ’ਚ ਸ਼ਾਮਲ ਹੋ ਗਏ ਸਨ ਤੇ ਤਦ ਤੋਂ ਵਿਧਾਇਕ ਚਲੇ ਆ ਰਹੇ ਹਨ।
ਬਲਵੀਰ ਸਿੰਘ ਸਿੱਧੂ ਵੱਲੋਂ ਧੰਨਵਾਦ
ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦੀ ਸੇਵਾ ਨਿਭਾ ਚੁੱਕੇ ਸ੍ਰ.ਬਲਵੀਰ ਸਿੰਘ ਸਿੱਧੂ ਨੇ ਅੱਜ ਕਾਂਗਰਸੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨ ਤੋਂ ਬਾਦ ਜਿੱਥੇ ਇਸ ਕਦਮ ਨੂੰ ਪਾਰਟੀ ਲਈ ਮਜਬੂਤੀ ਵਾਲਾ ਕਰਾਰ ਦਿੱਤਾ ਹੈ ਉ¤ਥੇ ਹੀ ਉਨ੍ਹਾਂ ਹਲਕਾ ਇੰਚਾਰਜ ਰਹਿਣ ਦੌਰਾਨ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਦਾ ਸਾਥ ਦੇਣ, ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਨੂੰ ਮਜਬੂਤ ਕਰਨ ਲਈ ਕੀਤੇ ਕਾਰਜਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

Send this to a friend