ਜਲਾਲ, 21 ਜੁਲਾਈ (ਜੱਜਵੀਰ ਸਿੰਘ)- ਪੰਜਾਬ ਦੇ ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅਜ 40.60 ਲਖ ਰੁਪਏ ਦੀ ਗ੍ਰਾਂਟ 6 ਪਿੰਡਾਂ ਵਿਚ ਛਪੜਾਂ ਦੀ ਸਫ਼ਾਈ ਕਰਵਾਉਣ ਲਈ ਵੰਡੀ।ਇਸ ਮੌਕੇ ਬੋਲਦਿਆਂ ਸ਼੍ਰੀ ਕਾਂਗੜ ਨੇ ਕਿਹਾ ਕਿ ਬਾਰਿਸ਼ ਦੇ ਮੌਸਮ ਦੌਰਾਨ ਪਿੰਡਾਂ ਵਿਚ ਛਪੜਾਂ ਸਬੰਧੀ ਦਰਪੇਸ਼ ਸਮਸਿਆਵਾਂ ਆ ਰਹੀਆਂ ਹਨ ਜਿਨਾਂ ਨੂੰ ਹਲ ਕਰਨ ਲਈ ਗ੍ਰਾਂਟ ਦਿਤੀ ਜਾ ਰਹੀ ਹੈ। ਉਨਾਂ ਪਿੰਡ ਭੋਡੀਪੁਰਾ ਨੂੰ 6.50 ਲਖ, ਸਿਰੀਏਵਾਲਾ ਨੂੰ 12.65 ਲਖ, ਮਲੂਕਾ ਖੁਰਦ 3.10 ਲਖ, ਰਾਜਗੜ 8.35 ਲਖ, ਪਿੰਡ ਜਲਾਲ ਨੂੰ 7 ਲਖ ਰੁਪਏ ਅਤੇ ਪਿੰਡ ਹਾਕਮ ਸਿੰਘ ਵਾਲਾ 2.50 ਲਖ ਰੁਪਏ ਦੀ ਗ੍ਰਾਂਟ ਦਿਤੀ।ਉਨ੍ਹਾਂ ਕਿਹਾ ਕਿ ਹੋਰ ਪਿੰਡਾਂ ਨੂੰ ਵੀ ਇਸ ਤਰਾਂ ਦੇ ਫੰਡ ਦਿਤੇ ਜਾਣਗੇ।
ਉਨ੍ਹਾਂ ਦਸਿਆ ਕਿ ਵਿਸ਼ੇਸ਼ ਪ੍ਰੋਜੈਕਟਾਂ ਰਾਹੀਂ ਪਾਈਪਾਂ ਲਗਾ ਕੇ ਛਪੜਾਂ ਵਿਚੋਂ ਪਾਣੀ ਕਢਿਆ ਜਾਵੇਗਾ।ਇਸ ਤੋਂ ਇਲਾਵਾ ਸ਼੍ਰੀ ਕਾਂਗੜ ਨੇ 6 ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਵੀ ਵੰਡੇ, ਜਿਨਾਂ ਦਾ ਇਸਤੇਮਾਲ ਪਿੰਡ ਵਾਸੀਆਂ ਵਲੋਂ ਕਿਸੇ ਵਿਆਹ-ਸ਼ਾਦੀ ਜਾਂ ਹੋਰ ਸਮਾਗਮ ਦੌਰਾਨ ਕੀਤਾ ਜਾ ਸਕਦਾ ਹੈ। ਸ਼੍ਰੀ ਕਾਂਗੜ ਨੇ ਇਹ ਟੈਂਕਰ ਪਿੰਡ ਗੁੰਮਟੀ ਕਲਾਂ, ਭੋਡੀਪੁਰਾ, ਜਲਾਲ, ਕਾਂਗੜ, ਸਿਰੀਏਵਾਲਾ, ਦਿਆਲਪੁਰਾ ਭਾਈਕਾ ਨੂੰ ਵੰਡੇ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਪਿੰਡਾਂ ਨੂੰ ਵੀ ਇਸ ਤਰਾਂ ਦੇ ਟੈਂਕਰ ਮੁਹਈਆ ਕਰਵਾਏ ਜਾਣਗੇ। ਪੰਚਾਇਤੀ ਚੋਣਾਂ ਸਬੰਧੀ ਪਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਦਸਿਆ ਕਿ ਇਹ ਚੋਣਾਂ ਸਾਂਤੀਪੂਰਵਕ ਅਤੇ ਸੁਚਜੇ ਢੰਗ ਨਾਲ ਨੇਪਰੇ ਚਾੜਨ ਲਈ ਪੰਜਾਬ ਸਰਕਾਰ ਵਚਨਬਧ ਹੈ। ਉਨਾਂ ਪਿੰਡਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਵਸੰਮਤੀ ਨਾਲ ਨਵੀਂਆਂ ਪੰਚਾਇਤਾਂ ਬਨਾਉਣ ਨੂੰ ਤਰਜੀਹ ਦੇਣ। ਇਸ ਤੋਂ ਪਹਿਲਾਂ ਸ਼੍ਰੀ ਕਾਂਗੜ ਨੇ ਪਿੰਡ ਦਿਆਲਪੁਰਾ ਵਿਖੇ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਸਮਸਿਆਵਾਂ ਹਲ ਕੀਤੀਆਂ।