ਫਤਿਹਗੜ੍ਹ ਸਾਹਿਬ, 7 ਮਾਰਚ (ਪੰਜਾਬ ਟਾਇਮਜ਼ ਬਿਊਰੋ)-‘ਜਿਸ ਮੁਨੀਸ਼ ਸੂਦ ਪ੍ਰਧਾਨ ਵਿਸ਼ਵ ਹਿੰਦੂ ਪ੍ਰੀਸ਼ਦ ਪੰਜਾਬ ਵੱਲੋਂ ਬੀਤੇ ਫਰਵਰੀ ਮਹੀਨੇ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਫਲੈਕਸ ਅਤੇ ਪੋਸਟਰ ਪਾੜਨ ਦਾ ਅਤੇ ਸਿੱਖ ਕੌਮ ਦੇ ਹੀਰੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਵਰਤਣ ਦਾ ਦੋਸ਼ ਹੈ, ਉਸ ਵਿਰੁੱਧ ਜਿਲ੍ਹਾ ਪ੍ਰਸ਼ਾਸਨ ਫਤਿਹਗੜ੍ਹ ਸਾਹਿਬ ਅਤੇ ਜਿਲ੍ਹਾ ਪੁਲਿਸ ਵੱਲੋਂ ਕਾਨੂੰਨੀਂ ਕਾਰਵਾਈ ਨਾਂ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਯੂਥ ਪ੍ਰਧਾਨ ਸ. ਰਣਦੇਵ ਸਿੰਘ ਦੇਬੀ ਅਤੇ ਹੋਰਨਾਂ ਨੌਜਵਾਨਾਂ ਉ¤ਤੇ ਮੰਦ ਭਾਵਨਾਂ ਅਧੀਨ 307 ਦਾ ਕੇਸ ਦਰਜ ਕਰਨ ਦੇ ਅਮਲ ਪ੍ਰਸ਼ਾਸਨ ਉ¤ਤੇ ਮੁਤੱਸਵੀ ਅਤੇ ਫਿਰਕੂ ਸੋਚ ਵਾਲੀਆਂ ਤਾਕਤਾਂ ਦੇ ਪ੍ਰਭਾਵ ਨੂੰ ਪ੍ਰਤੱਖ ਕਰਦਾ ਹੈ । ਜਿਸ ਤੋਂ ਇਹ
ਵੀ ਸਾਬਿਤ ਹੋ ਜਾਂਦਾ ਹੈ ਕਿ ਜਿਲ੍ਹਾ ਪ੍ਰਸ਼ਾਸਨ ਇਲਾਕਾ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਇਨਸਾਫ ਦੇਣ ਦੀ ਬਜਾਏ ਉਨ੍ਹਾਂ ਫਿਰਕੂ ਤਾਕਤਾਂ ਦਾ ਗੁਲਾਮ ਬਣ ਕੇ ਕਾਰਵਾਈਆਂ ਕਰ ਰਿਹਾ ਹੈ ਜਿਸ ਦੇ ਨਤੀਜੇ ਹੋਰ ਵੀ ਭਿਆਨਕ ਹੋ ਸਕਦੇ ਹਨ। ਜਿਸ ਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸਨ ਫਤਿਹਗੜ੍ਹ ਸਾਹਿਬ ਅਤੇ ਪੰਜਾਬ ਦੀ ਬਾਦਲ ਬੀਜੇਪੀ ਹਕੂਮਤ ਦੀ ਹੋਵੇਗੀ।’’
ਇਹ ਵਿਚਾਰ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਦੇਸਾਹਮਣੇ ਮਾਰੇ ਗਏ ਕਾਮਯਾਬ ਵਿਰੋਧ ਧਰਨੇ ਵਿਚ ਉ¤ਭਰ ਕੇ ਸਾਹਮਣੇ ਆਏ। ਪਾਰਟੀ ਦੇ ਆਗੂਆਂ ਵੱਲੋਂ ਆਪਣੀਆਂ ਤਕਰੀਰੇਾਂ ਵਿਚ ਜਿਥੇ ਪ੍ਰਸ਼ਾਸਨ ਦੇ ਵਿਤਕਰੇ ਭਰੇ ਅਮਲਾਂ ਦੀ ਬਾਦਲੀਲ ਢੰਗਾਂ ਰਾਹੀਂ ਨਿਖੇਧੀ ਕੀਤੀ ਗਈ , ਉ¤ਥੇ ਪ੍ਰਸ਼ਾਸਨ ਨੂੰ ਖਬਰਦਾਰ ਕਰਦੇ ਹੋਏ ਕਿਹਾ ਗਿਆ ਕਿ ਸ. ਰਣਦੇਵ ਸਿੰਘ ਦੇਬੀ ਅਤੇ ਹੋਰਨਾਂ ਉ¤ਤੇ ਬਣਾਏ ਗਏ ਝੂਠੇ ਕੇਸ ਤੁਰੰਤ ਵਾਪਿਸ ਲੈ ਕੇ ਅਤੇ ਫਿਰਕੂ ਜਹਿਰ ਫੈਲਾਉਣ ਵਾਲੇ ਮੁਨੀਸ਼ ਸੂਦ ਵਿਰੁੱਧ 295 ਧਾਰਾ ਅਧੀਨ ਕਾਰਵਾਈ ਕਰਦੇ ਹੋਏ ਸਿੱਖ ਕੌਮ ਵਿਚ ਉ¤ਠੇ ਰੋਹ ਨੂੰ ਜੇਕਰ ਸ਼ਾਂਤ ਕਰ ਲਿਆ ਜਾਵੇ ਤਾਂ ਸਮੁੱਚੇ ਸੂਬੇ ਦੇ ਅਮਨ ਚੈਨ ਲਈ ਬਿਹਤਰ ਹੋਵੇਗਾ। ਆਗੂਆਂ ਨੇ ਪ੍ਰਸ਼ਾਸਨ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜੋ ਅਨਸਰ ਸਮਾਜ ਵਿਚ ਬੁਰਾਈਆਂ ਫੈਲਾ ਰਿਹਾ ਹੈ ਅਤੇ ਵੱਖ ਵੱਖ ਕੌਮਾਂ ਅਤੇ ਧਰਮਾਂ ਵਿਚ ਨਫਰਤ ਪੈਦਾ ਕਰ ਰਿਹਾ ਹੈ , ਉਸ ਨੂੰ ਸਰਕਾਰ ਵੱਲੋਂ ਕਿਸ ਖੁਸ਼ੀ ਵਿਚ ਆਧੁਨਿਕ ਹਥਿਆਰਾਂ ਨਾਲ ਲੈਸ ਸੁਰੱਖਿਆ ਗਾਰਡ ਦਿੱਤੇ ਗਏ ਹਨ। ਜਦੋਂ ਮੁਨੀਸ਼ ਸੂਦ ਉ¤ਤੇ ਕਿਸੇ ਤਰਾਂ ਦੀ ਝਰੀਟ ਵੀ ਨਹੀਂ ਆਈ ਅਤੇ ਨਾਂ ਹੀ ਉਸ ਨੂੰ ਕੁੱਟਣ ਮਾਰਨ ਲਈ ਕੋਈ ਗਵਾਹੀ ਸਾਹਮਣੇ ਆਈ ਹੈ ਤਾਂ ਫਤਿਹਗੜ੍ਹ ਪੁਲਿਸ ਨੇ ਸ. ਰਣਦੇਵ ਸਿੰਘ ਦੇਬੀ ਅਤੇ ਹੋਰਨਾਂ ਉ¤ਤੇ ਇਰਾਦਾ ਕਤਲ 307 ਦੀ ਧਾਰਾ ਕਿਸ ਬਿਨ੍ਹਾਂ ਤੇ ਲਗਾਈ ਹੈ। ਉ¤ਨ੍ਹਾਂ ਕਿਹਾ ਕਿ ਇਸ ਅਮਲ ਤੋਂ ਸਪੱਸ਼ਟ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਹ ਨੌਜਵਾਨ ਜੋ ਜਮਹੂਰੀਅਤ ਅਤੇ ਅਮਨ ਮਈ ਤਰੀਕੇ ਪਾਰਟੀ ਦੀ ਮਨੁੱਖਤਾ ਪੱਖੀ ਸੋਚ ਨੂੰ ਘਰ ਘਰ ਲੈ ਜਾ ਰਹੇ ਹਨ ਅਤੇ ਨੌਜਵਾਨ ਵਰਗ ਨੂੰ ਸਹੀ ਦਿਸ਼ਾ ਵੱਲ ਸੰਗਠਿਤ ਕਰ ਰਹੇ ਹਨ , ਉਨ੍ਹਾਂ ਨੂੰ ਅਤੇ ਸਿੱਖ ਕੌਮ ਦੀ ਖਾਲਿਸਤਾਨ ਦੀ ਸੋਚ ਨੂੰ ਦਬਾਉਣ ਦੀ ਮੰਦਭਾਵਨਾਂ ਅਧੀਨ ਹੀ ਅਜਿਹੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਜਿਸ ਨੂੰ ਪਾਰਟੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਨਾਂ ਹੀ ਖਾਲਿਸਤਾਨ ਦੀ ਸਰ ਜਮੀਨ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਗੁਜਰਾਤ ਦਾ ਕੱਛ, ਜੰਮੂ ਕਸ਼ਮੀਰ, ਲੇਹ-ਲੱਦਾਖ ਆਦਿ ਇਲਾਕਿਆਂ ਵਿਚ ਅਜਿਹੇ ਫਿਰਕੂਆਂ ਨੂੰ ਮਹੌਲ ਖਰਾਬ ਕਰਨ ਅਤੇ ਨਫਰਤ ਪੈਦਾ ਕਰਨ ਦੀ ਇਜਾਜ਼ਤ ਦੇਵੇਗਾ। ਆਗੂਆਂ ਨੇ ਇਹ ਵੀ ਕਿਹਾ ਕਿ ਸਿੱਖ ਕੌਮ ਦੀ ਕਿਸੇ ਵੀ ਕੌਮ , ਧਰਮ , ਫਿਰਕੇ ਆਦਿ ਨਾਲ ਕਿਸੇ ਤਰ੍ਹਾਂ ਦਾ ਵੀ ਵੈਰ ਵਿਰੋਧ ਜਾਂ ਦੁਸ਼ਮਣੀ ਨਹੀਂ ਹੈ। ਬਲਕਿ ਸਿੱਖ ਕੌਮ ਤਾਂ ‘‘ਸਰਬੱਤ ਦੇ ਭਲੇ’’ ਦੀ ਸੋਚ ਅਧੀਨ ਹਰ ਤਰ੍ਹਾਂ ਦੇ ਜਬਰ ਜੁਲਮ , ਬੇਇਨਸਾਫੀਆਂ ਅਤੇ ਵਿਤਕਰਿਆਂ ਵਿਰੁੱਧ ਬਿਨਾਂ ਕਿਸੇ ਡਰ ਭੈਅ ਤੋਂ ਸੰਘਰਸ਼ ਕਰਦੀ ਆ ਰਹੀ ਹੈ ਤਾਂ ਕਿ ਸਮੁੱਚੀ ਮਨੁੱਖਤਾ ਦੀ ਬੇਹਤਰੀ ਹੋ ਸਕੇ ਅਤੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਅਤੇ ਅਧਿਕਾਰ ਪ੍ਰਾਪਤ ਹੋ ਸਕਣ। ਲੇਕਿਨ ਇਸ ਦੇ ਬਾਵਜੂਦ ਵੀ ਬਹੁ ਗਿਣਤੀ ਹਿੰਦੂਤਖ ਤਾਕਤਾਂ ਅਤੇ ਮੁਤੱਸਵੀ ਜਮਾਤਾਂ ਅਤੇ ਉਨ੍ਹਾਂ ਦਾ ਗਲਾਮ ਬਣਿਆ ਪ੍ਰਸ਼ਾਸਨ ਇਸ ਤਰ੍ਹਾਂ ਸਿੱਖ ਕੌਮ ਉ¤ਤੇ ਝੂਠੇ ਕੇਸ ਦਰਜ ਕਰਕੇ ਅਤੇ ਫਿਰਕੂਆਂ ਸ਼ਹਿ ਦੇ ਕੇ ਮਹੌਲ ਨੂੰ ਖਰਾਬ ਕਰ ਰਿਹਾ ਹੈ ਤਾਂ ਇਸ ਦੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਜਿਲ੍ਹਾ ਪ੍ਰਸ਼ਾਸਨ ਫਤਿਹਗੜ੍ਹ ਸਾਹਿਬ, ਫਿਰਕੂ ਤਾਕਤਾਂ ਅਤੇ ਪੰਜਾਬ ਦੀ ਬਾਦਲ ਬੀਜੇਪੀ ਹਕੂਮਤ ਹੋਵੇਗੀ ਨਾਂ ਕਿ ਸਿੱਖ ਕੌਮ। ਇਸ ਲਈ ਇਹ ਬੇਹਤਰ ਹੋਵੇਗਾ ਕਿ ਜਿਲ੍ਹਾ ਪ੍ਰਸ਼ਾਸਨ ਸ. ਰਣਦੇਵ ਸਿੰਘ ਦੇਬੀ ਅਤੇ ਹੋਰਨਾਂ ਵਿਰੁੱਧ ਬਣਾਏ 307 ਦੇ ਝੂਠੇ ਕੇਸਾਂ ਨੂੰ ਤੁਰੰਤ ਵਾਪਿਸ ਲਵੇ ਅਤੇ ਫਿਰਕੂ ਜਹਿਰ ਫੈਲਾਉਣ ਵਾਲੇ ਅਤੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਸਿੱਖ ਕੌਮ ਦੇ ਹੀਰੋ ਸੰਤ ਭਿੰਡਰਾਂਵਾਲਿਆਂ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਮੁਨੀਸ਼ ਸੂਦ ਵਿਰੁੱਧ 295 ਦੀ ਧਾਰਾ ਅਧੀਨ ਕੇਸ ਦਰਜ ਕਰੇ। ਇ ਮੰਗ ਅੱਜ ਸਮੁੱਚੀ ਲੀਡਰਸ਼ਿਪ ਵੱਲੋਂ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਿੱਤੇ ਗਏ ਯਾਦ ਪੱਤਰ ਵਿਚ ਕੀਤੀ ਗਈ। ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਪ੍ਰੋ: ਮਹਿੰਦਰਪਾਲ ਸਿੰਘ , ਮਾ: ਕਰਨੈਲ ਸਿੰਘ ਨਾਰੀਕੇ (ਦੋਵੇਂ ਜਰਨਲ ਸਕੱਤਰ) , ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਅਤੇ ਮੀਡੀਆ ਸਲਹਕਾਰ, ਰਣਜੀਤ ਸਿੰਘ ਚੀਮਾਂ ਸਕੱਤਰ, ਸ. ਸ਼ਿੰਗਾਰਾ ਸਿੰਘ ਬਡਲਾ ਜਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਸਰੂਪ ਸਿੰਘ ਸੰਧਾ, ਹਰਭਜਨ ਸਿੰਘ ਕਸ਼ਮੀਰੀ (ਦੋਵੇਂ ਪ੍ਰਧਾਨ ਪਟਿਆਲਾ), ਰਣਜੀਤ ਸਿੰਘ ਸੰਤੋਖਗੜ੍ਹ, ਕੁਲਦੀਪ ਸਿੰਘ ਭਾਗੋਵਾਲ, ਨਾਜਰ ਸਿੰਘ ਕਾਹਨਪੁਰਾ, ਕੁਲਦੀਪ ਸਿੰਘ ਭਲਵਾਨ, ਧਰਮ ਸਿੰਘ ਕਲੌੜ, ਰਣਜੀਤ ਸਿੰਘ ਸੰਘੇੜਾ ਬਰਨਾਲਾ, ਗੁਰਨਾਇਬ ਸਿੰਘ ਨੈਬੀ, ਸਵਰਨ ਸਿੰਘ ਫਾਟਕਮਾਜਰੀ , ਬਲਜਿੰਦਰ ੰਿਸਘ ਮਲੇਰਕੋਟਲਾ, ਲਖਵੀਰ ਸਿੰਘ ਕੋਟਲਾ, ਸੁਰਿੰਦਰ ਸਿੰਘ ਬੋਰਾਂ ਅਕਾਲਗੜ੍ਹ, ਗੁਰਮੁੱਖ ਸੌਂਸਪੁਰ, ਕ੍ਰਿਪਾਲ ਸਿੰਘ ਖਟਰਾਓ, ਗੁਰਸ਼ਰਨ ਸਿੰਘ ਬੱਸੀ ਪਠਾਣਾਂ, ਦੀਦਾਰ ਸਿੰਘ ਰਾਣੂੰ, ਰਜਿੰਦਰ ਸਿੰਘ ਛੰਨਾਂ, ਹਰਦੇਵ ਸਿੰਘ ਪੱਪੂ, ਗੁਰਪ੍ਰੀਤ ਸਿੰਘ , ਕੁਲੰਵਤ ਸਿੰਘ ਝਾਮਪੁਰ, ਬਲਜਿੰਦਰ ਸਿੰਘ ਤਲਾਣੀਆਂ , ਭੁਪਿੰਦਰ ਸਿੰਘ , ਅਵਤਾਰ ਸਿੰਘ ਕੋਟਲਾ ਆਦਿ ਵੱਡੀ ਗਿਣਤੀ ਵਿਚ ਹਾਜਿਰ ਸਨ।