April 22, 2026 8:21 pm

ਨਸ਼ਾ ਵਿਰੋਧੀ ਮੁਹਿੰਮ ’ਚ ਹਰ ਕੋਈ ਆਪਣਾ ਹਿੱਸਾ ਪਾਵੇ : ਡੀ.ਐਸ.ਪੀ. ਬਿਸ਼ਨੋਈ

ਰਾਮਪੁਰਾ ਫੂਲ, 20 ਜੁਲਾਈ (ਮਨਪ੍ਰੀਤ ਸਿੰਘ ਗਿੱਲ)- ਅੱਜ ਡੀ.ਐਸ.ਪੀ. ਮੌੜ ਜਗਦੀਸ਼ ਬਿਸ਼ਨੋਈ ਵਲੋਂ ਥਾਣਾ ਬਾਲਿਆਂਵਾਲੀ ਵਿਖੇ ਇਲਾਕੇ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਮੀਟਿੰਗ ਕੀਤੀ ਗਈ। ਇਸ ਸਮੇਂ ਉਨ੍ਹਾਂ ਜਿਥੇ ਮੈਡੀਕਲ ਪ੍ਰੈਕਸ਼ਨਰਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਸੁਣੀਆਂ ਉਥੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਡੀ.ਸੀ. ਬਠਿੰਡਾ ਦੇ ਸਖਤ ਨਿਰਦੇਸ਼ ਹਨ ਕਿ ਜੇਕਰ ਕੋਈ ਵੀ ਕੈਮਿਸਟ ਨਸ਼ੇ ਵੇਚਣ ’ਚ ਸ਼ਾਮਿਲ ਪਾਇਆ ਜਾਂਦਾ ਹੈ ਤਾਂ ਉਸ ਦਾ ਲਾਈਸੈਂਸ ਡਿਸਮਿਸ ਕਰਨ ਦੇ ਨਾਲ ਨਾਲ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੈਮਿਸਟ ਡਰੱਗ ਨਾਲ ਸਬੰਧਤ ਦਵਾਈਆਂ ਬਿੱਲਾਂ ਮੁਤਾਬਿਕ ਹੀ ਰੱਖਣ ਅਤੇ ਸਿਰਫ ਡਾਕਟਰ ਦੀ ਪਰਚੀ ‘ਤੇ ਹੀ ਦਵਾਈ ਦੇਣ। ਕੁਝ ਝੋਲਾਛਾਪ ਡਾਕਟਰ ਲੋਕਾਂ ਨੂੰ ਖੁਦ ਨਸ਼ੇ ਦੇ ਆਦੀ ਕਰ ਦਿੰਦੇ ਹਨ ਅਜਿਹੇ ਲੋਕਾਂ ਦਾ ਮੈਡੀਕਲ ਪ੍ਰੈਕਟੀਸ਼ਨਰਜ਼ ਸਾਥ ਨਾ ਦੇਣ ਅਤੇ ਨਾ ਹੀ ਕਿਸੇ ਨੂੰ ਨਸ਼ੇ ਦੀ ਦਵਾਈ ਵੇਚਣ ਦੇਣ। ਇਸ ਦੌਰਾਨ ਕੈਮਿਸਟਾਂ ਵਲੋਂ ਡਿਪਟੀ ਸਾਹਿਬ ਨੂੰ ਨਸ਼ੇ ਖਿਲਾਫ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਇਸ ਸਮੇਂ ਡੀ.ਐਸ.ਪੀ. ਬਿਸ਼ਨੋਈ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਸ਼ੇ ਦੀ ਅੱਗ ਕਿਸੇ ਦੇ ਵੀ ਘਰ ‘ਚ ਪਹੁੰਚ ਸਕਦੀ ਹੈ ਸੋ ਹਰ ਕੋਈ ਇਸ ਮੁਹਿੰਮ ‘ਚ ਆਪਣਾ ਬਣਦਾ ਯੋਗਦਾਨ ਪਾਵੇ। ਇਸ ਮੌਕੇ ਮੁੱਖ ਮੁਨਸ਼ੀ ਕਰਨੈਲ ਸਿੰਘ, ਧਰਮ ਸਿੰਘ ਏ.ਐਸ.ਆਈ., ਚਮਕੌਰ ਸਿੰਘ ਏ.ਐਸ.ਆਈ., ਕੁਲਵਿੰਦਰ ਸਿੰਘ, ਰਾਜਵਿੰਦਰ ਸਿੰਘ, ਐਲ.ਸੀ. ਪ੍ਰੇਮਜੀਤ ਕੌਰ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਵਿਚੋਂ ਮਨਜਿੰਦਰ ਸ਼ਰਮਾ ਮੰਨੂ, ਹਰਪਾਲ ਸਿੰਘ, ਮਨਿੰਦਰ ਸਿੰਘ, ਅਜੈ ਕੁਮਾਰ, ਪ੍ਰੇਮਜੀਤ ਪੱਪੂ, ਭੀਮ ਸਿੰਘ, ਡਾ. ਮਨਜਿੰਦਰ ਸ਼ਰਮਾ ਅਦਿ ਹਾਜਰ ਸਨ।

Send this to a friend