ਸੰਤ ਕਰਨੈਲ ਸਿੰਘ ਟੱਲੇਵਾਲ ਵੱਲੋਂ ਗੁਰੂ ਰਾਮਦਾਸ ਲੰਗਰ ’ਚ ਰਸਦਾਂ ਭੇਜ ਕੇ ਸੇਵਾ ਨਿਭਾਈ ਗਈ

image ਅੰਮ੍ਰਿਤਸਰ, 6 ਮਾਰਚ (ਪੀ.ਟੀ.)- ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਕੇਵਲ 20 ਰੁਪਿਆਂ ਨਾਲ ਚਲਾਈ ਲੰਗਰ ਦੀ ਪ੍ਰਥਾ ਨੂੰ ਅੱਗੇ ਵਧਾਉਂਦਿਆਂ ਸ੍ਰੀ ਗੁਰੁੂ ਅਮਰਦਾਸ ਜੀ ਨੇ ਪਹਿਲਾਂ ਪੰਗਤ ਪਾਛੈ ਸੰਗਤ ਦੀ ਜੋ ਰਹੁਰੀਤ ਚਲਾਈ ਉਸ ਨੂੰ ਕਾਇਮ ਰੱਖਦਿਆਂ ਸਿੱਖ ਸੰਗਤਾਂ ਵੱਲੋਂ ਸਮੇਂ-ਸਮੇਂ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਦੇਸ਼-ਵਿਦੇਸ਼, ਦੂਰੋ-ਨੇੜਿਓ ਆਈਆਂ ਸੰਗਤਾਂ ਲਈ ਲੰਗਰ ਦੀ ਸੇਵਾ ਕੀਤੀ ਜਾਦੀ ਹੈ। ਯਾਦ ਰਹੇ ਕਿ ਦੁਨੀਆਂ ਦੇ ਧਰਮਾਂ ’ਚੋਂ ਸਿੱਖ ਧਰਮ ਹੀ ਇਕ ਵਿਲੱਖਣ ਧਰਮ ਹੈ ਜਿਥੇ ਉੂਚ-ਨੀਚ, ਜਾਤ-ਪਾਤ, ਗਰੀਬੀ-ਅਮੀਰੀ ਦੇ ਭੇਦ-ਭਾਵ ਤੋਂ ਰਹਿਤ ਇੱਕੋਂ ਹੀ ਕਤਾਰ ਵਿੱਚ ਬੈਠ ਕੇ ਸੰਗਤਾਂ ਲੰਗਰ ਛਕਦੀਆਂ ਹਨ। ਜਿਸ ਦੀ ਮਿਸਾਲ ਮੁਗਲ ਸਲਤਨਤ ਦੇ ਬਾਦਸ਼ਾਹ ਅਕਬਰ ਤੋਂ ਮਿਲਦੀ ਹੈ। ਅੱਜ

ਦੀ ਇਸ ਸੇਵਾ ਵਿੱਚ ਸੰਤ ਕਰਨੈਲ ਸਿੰਘ ਟੱਲੇਵਾਲ (ਬਰਨਾਲਾ) ਵੱਲੋਂ ਪੁੱਜੀਆਂ ਸਮੁੱਚੀਆਂ ਸੰਗਤਾਂ ਸ੍ਰੀ ਗੁਰੂ ਰਾਮਦਾਸ ਲੰਗਰ, ਅੰਮ੍ਰਿਤਸਰ ਵਿੱਚ ਲੰਗਰ ਦੀ ਸੇਵਾ ਬੜੀ ਸ਼ਰਧਾ-ਭਾਵਨਾ ਨਾਲ ਨਿਭਾਈ ਗਈ। ਇਸ ਮੌਕੇ ਸ.ਚਮਕੌਰ ਸਿੰਘ ਲੰਗਰ ਇੰਚਾਰਜ ਟੱਲੇਵਾਲ, ਸ.ਬਲਦੇਵ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਦੌੜ, ਸ.ਗੁਣਵੰਤ ਸਿੰਘ, ਸ.ਹਰਿੰਦਰ ਸਿੰਘ ਭੁੱਲਰ, ਸ.ਗੁਰਮੇਲ ਸਿੰਘ ਰਈਆ ਟਰਾਸਪੋਰਟਰ ਅਤੇ ਸ.ਕੁਲਦੀਪ ਸਿੰਘ ਕਨੇਡੀਅਨ ਨੇ ਲੰਗਰ ਦੀ ਸੇਵਾ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ, ਸ.ਜਤਿੰਦਰ ਸਿੰਘ ਐਡੀ:ਮੈਨੇਜਰ, ਸ.ਪਰਮਜੀਤ ਸਿੰਘ ਮੀਤ ਮੈਨੇਜਰ, ਸ.ਭੁਪਿੰਦਰ ਸਿੰਘ ਲੰਗਰ ਇੰਚਾਰਜ ਵੱਲੋਂ ਸੰਤ ਕਰਨੈਲ ਸਿੰਘ ਟੱਲੇਵਾਲ (ਬਰਨਾਲਾ) ਵੱਲੋਂ ਪੁੱਜੀਆਂ ਸਖਸ਼ੀਅਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

Send this to a friend