ਮਨਪ੍ਰੀਤ ਬਾਦਲ ਨੇ ਕੀਤਾ ਹਸਪਤਾਲ ਚੇਅਰਮੈਨ ਡਾ. ਗੋਇਲ ਦੇ ਜ਼ਜ਼ਬੇ ਨੂੰ ਸਲਾਮ

ਬਠਿੰਡਾ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਵਾਜ਼ਬ ਦਰਾਂ ’ਤੇ ਉ¤ਚ ਪੱਧਰੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ’ਚ ਮੋਹਰੀ ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀ ਸਪੈਸ਼ਲਟੀ ਹਸਪਤਾਲ ਬਠਿੰਡਾ ਨੈਸ਼ਨਲ ਐਕ੍ਰੀਡੇਸ਼ਨ ਬੋਰਡ ਆਫ ਹਾਸਪਿਟਲਜ਼ (ਐਨ.ਏ.ਬੀ.ਐ¤ਚ.) ਦੀ ਮੁਕੰਮਲ ਮਾਨਤਾ ਹਾਸਲ ਕਰਨ ਵਾਲਾ ਇਲਾਕੇ ਦਾ ਪਹਿਲਾ ਨਾਨ-ਕਾਰਪੋਰੇਟ ਹਸਪਤਾਲ ਬਣ ਗਿਆ ਹੈ। ਇਸ ਵਿਸ਼ੇਸ਼ ਉਪਲਬਧੀ ’ਤੇ ਅਸਪਤਾਲ ਵਿਚ ਆਯੋਜਿਤ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਹਸਪਤਾਲ ਦੇ ਚੇਅਰਮੈਨ ਡਾ.ਨਰੇਸ਼ ਗੋਇਲ ਅਤੇ ਐਮ.ਡੀ. ਡਾ.ਅਰਚਨਾ ਗੋਇਲ ਨੂੰ ਐਨ.ਏ.ਬੀ.ਐਚ. ਸਰਟੀਫਿਕੇਟ ਸੌਂਪਦਿਆਂ ਉਨ੍ਹਾਂ ਦੇ ਜ਼ਜ਼ਬੇ ਨੂੰ ਸਲਾਮ ਕੀਤਾ। ਉਨ੍ਹਾਂ ਇਸ ਪ੍ਰਾਪਤੀ ਲਈ ਡਾ.ਗੋਇਲ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ ਹਾਰਟ ਹਸਪਤਾਲ ਨੂੰ ਕਾਮਯਾਬੀ ਦੇ ਇਸ ਮੁਕਾਮ ’ਤੇ ਪਹੁੰਚਾਉਣ ਡਾ.ਗੋਇਲ ਵਲੋਂ ਕੀਤੀ ਗਈ ਸਖਤ ਮਿਹਨਤ ਅਤੇ ਸਮਰਪਣ ਕਾਬਿਲੇ ਤਰੀਫ ਹੈ। ਸਮਾਗਮ ਵਿਚ ਵਿਸ਼ੇਸ ਮਹਿਮਾਨ ਦੇ ਤੌਰ ’ਤੇ ਪਹੁੰਚੇ ਮੇਜਰ ਜਨਰਲ ਐਸ.ਪੀ.ਮਹਿਤਾ ਨੇ ਕਿਹਾ ਕਿ ਮਾਲਵਾ ਖੇਤਰ ਵਿਚ ਦਿੱਲੀ ਹਾਰਟ ਹਸਪਤਾਲ ਵਰਗਾ ਵਿਸ਼ਵ ਪੱਧਰਾ ਸੰਸਥਾਨ ਸਥਾਪਤ ਕਰਕੇ ਡਾ.ਗੋਇਲ ਨੇ ਇਤਿਹਾਸ ਰਚਿਆ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਦਿੱਲੀ ਹਾਰਟ ਹਸਪਤਾਲ ਭਵਿੱਖ ਵਿਚ ਵੀ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਸਰ ਕਰੇਗਾ। ਇਸਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾ ਵਲੋਂ ਜੋਤੀ ਜਲਾ ਕੇ ਕੀਤੀ ਗਈ। ਹਸਪਤਾਲ ਦੇ ਮੁੱਖ ਪ੍ਰਬੰਧਕ ਸੰਦੀਪ ਪਰਛੰਡਾ ਨੇ ਦਿੱਲੀ ਹਾਰਟ ਹਸਪਤਾਲ ਦੇ ਹੁਣ ਤੱਕ ਦੇ ਸਫਰ, ਵਿਸ਼ੇਸ਼ਤਾਵਾਂ ਅਤੇ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ ਜਦੋਂ ਕਿ ਪ੍ਰਬੰਧਕ ਸ਼ਿੰਟੂ ਅਗਸਟੀਨ ਨੇ ਐਨ.ਏ.ਬੀ.ਐ¤ਚ. ਸਰਟੀਫਿਕੇਟ ਦੇ ਮਹੱਤਵ ਬਾਰੇ ਵਿਸਥਾਰ ਵਿਚ ਦੱਸਿਆ। ਸਮਾਗਮ ਦੇ ਅੰਤ ਵਿਚ ਡਾ.ਨਰੇਸ਼ ਗੋਇਲ ਵਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਮੋਹਤਬਰ ਹਸਤੀਆਂ ਅਤੇ ਹਸਪਤਾਲ ਦੇ ਸਟਾਫ ਮੌਜੂਦ ਰਿਹਾ।