ਜੰਡਿਆਲਾ ਗੁਰੂ, 15 ਜੁਲਾਈ (ਵਰੁਣ ਸੋਨੀ)- ਨਸ਼ੇ ਨੇ ਅ¤ਜ ਇਕ ਹੋਰ ਮਾਂ ਦੀ ਗੋਦ ਸੁੰਨੀ ਕਰ ਦਿਤੀ ਅਤੇ ਬਾਪ ਨੂੰ ਜਵਾਨ ਲੜਕੇ ਦੀ ਅਰਥੀ ਚੁ¤ਕਣ ਨੂੰ ਮਜਬੂਰ ਕਰ ਦਿ¤ਤਾ ਹੈ। ਇਕ¤ਤਰ ਕੀਤੀ ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਪਿੰਡ ਮ¤ਲੀਆਂ ਜੀ ਟੀ ਰੋਡ ਤੇ ਸਥਿਤ ਗੁਰਦੁਆਰਾ ਸਾਹਿਬ ਦੇ ਕੋਲ ਬਣੇ ਬਾਥਰੂਮ ਵਿਚੋਂ ਅ¤ਜ ਸਵੇਰੇ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿ¤ਚ ਸਨਸਨੀ ਫੈਲ ਗਈ। ਮਿਰਤਕ ਨੌਜਵਾਨ ਦੀ ਬਾਂਹ ਤੇ ਇਕ ਨਿਸ਼ਾਨ ਬਣਿਆ ਹੋਇਆ ਸੀ ਅਤੇ ਥੋੜ੍ਹਾ ਖੂਨ ਵੀ ਵ¤ਗ ਰਿਹਾ ਸੀ। ਮੌਕੇ ਤੇ ਪਹੁੰਚੇ ਐਸ ਐਸ ਪੀ ਦਿਹਾਤੀ ਪਰਮਪਾਲ ਸਿੰਘ, ਡੀ ਐਸ ਪੀ ਗੁਰਮੀਤ ਸਿੰਘ ਚੀਮਾ, ਐਸ ਐਚ ਉ ਸ਼ਮਿੰਦਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਲਾਸ਼ ਨੂੰ ਕਬਜੇ ਵਿਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਪ¤ਤਰਕਾਰਾਂ ਨਾਲ ਗ¤ਲਬਾਤ ਦੋਰਾਨ ਐਸ ਐਸ ਪੀ ਦਿਹਾਤੀ ਪਰਮਪਾਲ ਸਿੰਘ ਨੇ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਦ¤ਸਿਆ ਜਾ ਸਕਦਾ ਹੈ ਕਿ ਲੜਕੇ ਦੀ ਮੌਤ ਕਿੰਨਾ ਕਾਰਨਾਂ ਕਰਕੇ ਅਤੇ ਕਿਸ ਨਸ਼ੇ ਨਾਲ ਹੋਈ ਹੈ । ਮਿਰਤਕ ਨੌਜਵਾਨ ਉਮਰ ਕਰੀਬ 25-30 ਸਾਲ ਦੀ ਪਹਿਚਾਣ ਨਜਦੀਕ ਸਥਿਤ ਪਿੰਡ ਗਹਿਰੀ ਮੰਡੀ ਦੇ ਵਾਸੀ ਵਜੋਂ ਹੋਈ ਹੈ ਜੋ ਕਿ ਆਟੋ ਚਾਲਕ ਦ¤ਸਿਆ ਜਾ ਰਿਹਾ ਹੈ। ਦ¤ਸਿਆ ਜਾਂਦਾ ਹੈ ਕਿ ਉਸਦੇ ਕੋਲ ਟੀਕਾ ਲਗਾਉਣ ਵਾਲੀ ਸੂਈ ਅਤੇ ਮੂੰਹ ਵਿਚ ਟੀਕੇ ਦਾ ਕਵਰ ਸੀ । ਮੌਕੇ ਤੇ ਇਕ¤ਤਰ ਲੋਕਾਂ ਵਲੋਂ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਲੜਕੇ ਨੇ ਬਾਂਹ ਨੂੰ ਟੀਕਾ ਲਗਾਉਣ ਲਈ ਮੂੰਹ ਨਾਲ ਕਵਰ ਖੋਲਿਆ ਹੋਵੇਗਾ ਅਤੇ ਜੋ ਵੀ ਨਸ਼ੀਲਾ ਸਮਾਨ ਟੀਕੇ ਰਾਹੀਂ ਲ¤ਗਾ ਉਸਨੇ ਉਸਨੂੰ ਤੁਰੰਤ ਮੌਤ ਦੇ ਮੂੰਹ ਵਿਚ ਭੇਜ ਦਿ¤ਤਾ ਹੋਵੇਗਾ।