April 18, 2026 6:24 pm

ਅੰਨੇ ਕਤਲ ਦੀ ਗੁੱਥੀ ਸੁਲਝਾਈ, ਖੰਨਾ ਪੁਲਿਸ ਨੇ ਕੀਤਾ ਦਾਅਵਾ

ਖੰਨਾ, 15 ਜੁਲਾਈ (ਲਾਲ ਸਿੰਘ ਮਾਂਗਟ/ ਸੋਨੀ ਗਿੱਲ)- ਸ੍ਰੀ ਧਰੁਵ ਦਹਿਆ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਖੰਨਾ ਪੁਲਿਸ ਨੂੰ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਦੀ ਉਸ ਸਮੇ ਸਫਲਤਾ ਹਾਸਲ ਹੋਈ। ਜਦੋ ਜੇਰ ਨਿਗਰਾਨੀ ਸ੍ਰੀ ਜਸਵੀਰ ਸਿੰਘ ਪੁਲਿਸ ਕਪਤਾਨ ਖੰਨਾ, ਹਰਮਿਸਰਤ ਸਿੰਘ ਉਪ ਪੁਲਿਸ ਕਪਤਾਨ ਸਮਰਾਲਾ, ਜਗਵਿੰਦਰ ਸਿੰਘ ਉਪ ਪੁਲਿਸ ਕਪਤਾਨ ਖੰਨਾ, ਇੰਚਾਰਜ਼ ਸੀ.ਆਈ.ਏ ਖੰਨਾ ਦੇ ਇੰਸਪੈਕਟਰ ਬਲਜਿੰਦਰ ਸਿੰਘ ਅਤੇ ਇੰਸਪੈਕਟਰ ਸੁਰਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਮਾਛੀਵਾੜਾ ਸਾਹਿਬ ਦੀ ਟੀਮ ਵੱਲੋਂ ਮ੍ਰਿਤਕ ਯੋਗੀ ਸਾਹਨੀ ਉਰਫ ਬਾਬਾ ਪੁੱਤਰ ਸੋਨੂੰ ਚੋਧਰੀ ਕੌਮ ਮਲਾਹ ਵਾਸੀ ਬੀਤਲ ਥਾਣਾ ਬੈਰੀਆ ਜਿਲ੍ਹਾ ਬੋਰੀਆ ਬਿਹਾਰ, ਹਾਲ ਵਾਸੀ ਮਾਛੀਵਾੜਾ ਦੇ ਅੰਨ੍ਹੇ ਕਤਲ ਸਬੰਧੀ ਥਾਣਾ ਮਾਛੀਵਾੜਾ ਸਾਹਿਬ ਵਿਖੇ ਦਰਜ਼ ਮੁਕੱਦਮੇ ਦੀ ਤਫਤੀਸ਼ ਡੂੰਘਾਈ ਅਤੇ ਅਧੁਨਿਕ ਤਰੀਕੇ ਨਾਲ ਕੀਤੀ ਗਈ। ਅੱਜ ਬਾਹੱਦ ਗੜੀ ਤਰਖਾਣਾ ਦੇ ਲਾਗੇ ਉਕਤ ਮੁਕੱਦਮੇ ਦੇ ਦੋਸ਼ੀ ਧਰਮਿੰਦਰ ਦਾਸ ਉਰਫ ਧਾਰੂ ਪੁੱਤਰ ਰਾਜੂ ਵਾਸੀ ਝੁੱਗੀਆ ਪਿੰਡ ਗੜ੍ਹੀ ਤਰਖਾਣਾ ਥਾਣਾ ਮਾਛੀਵਾੜਾ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੋਸ਼ੀ ਪਾਸੋ ਵਕੂਆ ਸਮੇਂ ਵਰਤਿਆ ਗਿਆ ਦਾਹ ਲੋਹਾ ਅਤੇ ਮ੍ਰਿਤਕ ਯੋਗੀ ਸਾਹਨੀ ਦਾ ਮੋਬਾਇਲ ਫੋਨ ਬਰਾਮਦ ਕੀਤਾ ਗਿਆ। ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਮ੍ਰਿਤਕ ਯੋਗੀ ਸਾਹਨੀ ਦੇ ਸਿਗਰਟ ਬੀੜੀ ਦੇ ਖੋਖੇ ਪਰ ਸਿਗਰਟ ਬੀੜੀ ਪੀਣ ਲਈ ਜਾਦਾ ਸੀ ਅਤੇ ਉਹ ਦੋਵੇ ਸ਼ਰਾਬ ਵੀ ਪੀ ਲੈਂਦੇ ਸਨ ਅਤੇ ਉਸ ਨੇ ਮ੍ਰਿਤਕ ਯੋਗੀ ਸਾਹਨੀ ਤੋਂ ਕੁੱਝ ਪੈਸੇ ਵੀ ਉਧਾਰ ਲਏ ਹੋਏ ਸਨ।
ਮਿਤੀ 22 ਜੂਨ 18 ਵਕਤ ਕ੍ਰੀਬ 10 ਵਜੇ ਰਾਤ ਜਦੋ ਦੋਸ਼ੀ ਯੋਗੀ ਸਾਹਨੀ ਦੇ ਖੋਖੇ ਪਰ ਗਿਆ ਤੇ ਯੋਗੀ ਸਾਹਨੀ ਨੇ ਉਸ ਪਾਸੋ ਉਧਾਰ ਦਿਤੇ ਪੈਸਿਆ ਦੀ ਮੰਗ ਕੀਤੀ ਤਾਂ ਦੋਸ਼ੀ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਹੱਥ ਵਿੱਚ ਫੜ੍ਹੇ ਦਾਹ ਲੋਹਾ ਨਾਲ ਗਰਦਨ ਪਰ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਦੌਰਾਨੇ ਤਫਤੀਸ਼ ਦੋਸੀ ਪਾਸੋ ਵਕੂਆ ਸਮੇਂ ਵਰਤਿਆ ਦਾਹ ਲੋਹਾ ਅਤੇ ਮ੍ਰਿਤਕ ਦਾ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ, ਦੋਸ਼ੀ ਪਾਸੋ ਹੋਰ ਵੀ ਪੁੱਛਗਿੱਛ ਜਾਰੀ ਹੈ।

Send this to a friend