ਸ੍ਰੀਨਗਰ, 14 ਜੁਲਾਈ (ਪੀ.ਟੀ.)- ਜੰਮੂ-ਕਸ਼ਮੀਰ ਦੇ ਆਨੰਤਨਾਗ ਜ਼ਿਲ੍ਹੇ ‘ਚ ਅਤਵਾਦੀ ਹਮਲੇ ‘ਚ ਸੀਆਰਪੀਐਫ ਦੇ ਦੋ ਜਵਾਨ ਸ਼ਹੀਦ ਹੋ ਗਏ। ਆਨੰਤਨਾਗ ਜ਼ਿਲ੍ਹੇ ‘ਚ ਡਿਊਟੀ ਕਰ ਰਹੇ ਸੀਆਰਪੀਐਫ ਦੇ ਦਲ ‘ਤੇ ਅਤਵਾਦੀਆਂ ਨੇ ਫਾਇਰਿੰਗ ਕੀਤੀ। ਇਸ ਦੌਰਾਨ ਤਿੰਨ ਜਵਾਨ ਜ਼ਖਮੀ ਹੋ ਗਏ ਜਿਨ੍ਹਾਂ ‘ਚੋਂ ਦੋ ਦੀ ਮੌਤ ਹੋ ਗਈ। ਇਸ ਹਮਲੇ ‘ਚ ਤਿੰਨ ਨਾਗਰਿਕਾਂ ਜ਼ਖਮੀ ਹੋ ਗਏ। ਇਲਾਕੇ ਦੀ ਘੇਰਾਬੰਦੀ ਕਰ ਦਿਤੀ ਗਈ ਹੈ ਤੇ ਹਤਿਆਰਿਆਂ ਦੀ ਤਲਾਸ਼ ਜਾਰੀ ਹੈ। ਆਨੰਤਨਾਗ ਤੋਂ ਇਲਾਵਾ ਕੁਲਗਾਮ ‘ਚ ਵੀ ਇਕ ਅਤਵਾਦੀ ਹਮਲਾ ਹੋਇਆ ਜਿਥੇ ਅਤਵਾਦੀਆਂ ਨੇ ਇਕ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਪਰ ਇਸ ਹਮਲੇ ‘ਚ ਕੋਈ ਨੁਕਸਾਨ ਨਹੀਂ ਹੋਇਆ।