ਅਮਲੋਹ 14 ਜੁਲਾਈ ( ਰਣਜੀਤ ਸਿੰਘ ਘੁੰਮਣ) ਸਿੱਖ ਕੌਮ ਦੀ ਬਦਨਾਮੀ ਲਈ ਅਕਾਲ ਤਖਤ ਤੇ ਕਾਬਜ ਧਿਰ ਜਿੰਮੇਵਾਰ ਜਿਸ ਕਾਰਨ ਸਿੱਖ ਕੌਮ ਵਿਚ ਭਰਾ ਮਾਰੂ ਯੁਧ ਵਾਲੀ ਸ਼ਥਿਤੀ ਪੈਦਾ ਹੋ ਗਈ ਹੈ।ਇੰਨਾ ਵਿਚਾਰਾ ਦਾ ਪ੍ਰਗਟਾਵਾ ਪੰਥਕ ਅਕਾਲੀ ਲਹਿਰ ਪੰਜਾਬ ਦੇ ਮੁੱਖੀ ਅਤੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਅਮਲੋਹ ਵਿਖੇ ਗੁਦੁਆਰਾ ਸਿੰਘ ਸਭਾ ਵਿਖੈ ਇਕ ਮੀਟਿੰਗ ਦੋਰਾਨ ਭਾਰੀ ਇਕੱਤਰਤਾ ਨੂੰ ਸਬੋਧਨ ਕਰਦਿਆ ਕੀਤਾ ਉਨਾ ਕਿਹਾ ਕਿ ਜੇਕਰ ਸਿੱਖ ਕੌਮ ਲਈ ਪੰਥ ਵਲੋ ਕੋਈ ਧਾਰਮਿਕ ਫੇਸਲਾ ਲਿਆ ਜਾਦਾ ਹੈ ਤਾਂ ਉਸ ਨੂੰ ਫੇਲ ਕਰਨ ਲਈ ਅਕਾਲ ਤਖਤ ਦੇ ਜਥੇਦਾਰਾ ਵਲੋ ਬਾਦਲ ਪ੍ਰੀਵਾਰ ਤੋ ਸੇਧ ਲਈ ਜਾਦੀ ਹੈ ਜਿਸ ਤੋ ਭਲੀ ਭਾਤ ਹੀ ਸਮੁੱਚੀ ਕੌਮ ਜਾਣੂ ਹੈ ਉਨਾ ਬੇਝਿਜਕ ਹੰਦਿਆਂ ਕਿਹਾ ਕਿ ਅਕਾਲ ਤਖਤ ਖਾਮੋਸ ਹੈ ਪੰਜ ਪਿਆਰ ਬਾਦਲ ਦੇ ਨੋਕਰ ਬਣ ਗਏ ਹਨ ਜਿੰਨਾ ਚਿਰ ਅਕਾਲ ਤਖਤ ਬਾਦਲ ਪ੍ਰੀਵਾਰ ਤੋ ਮੁਕਤ ਨਹੀ ਹੋ ਜਾਦਾ ਉਨਾ ਚਿਰ ਸਿੱਖ ਕੌਮ ਦੇ ਮਸਲੇ ਹਲ ਨਹੀ ਹੋ ਸਕਦੇ।ਭਾਈ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਇੰਨਾ ਧਿਰਾ ਵਲੋ ਸਰੇਆਮ ਪੱਗ ਦੀ ਬੇਅਦਬੀ ਅਤੇ ਪੰਜਾਬ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਪੰਜਾਬ ਦੇ ਵੱਖ ਵੱਖ ਹਿਸਿਆ ਵਿਚ ਹੋ ਰਹੀ ਹੈ ਜਦੋ ਕਿ ਸਾਡੇ ਦੇਸ਼ ਪਾਕਿਸਤਾਨ ਵਿਚ ਜਿਥੇ ਸਿੱਖਾ ਦੀ ਗਿਣਤੀ ਨਾਮਲੂਮ ਹੋਣ ਕਰਕੇ ਵੀ ਉਥੇ ਅਜਿਹਾ ਹੋਈ ਮਾਮਲਾ ਸਾਹਮਣੇ ਨਹੀ ਆਇਆ ਇਸ ਤੋ ਸਿੱਧ ਹੁੰਦਾ ਹੈ। ਇਸ ਲਈ ਕੌਣ ਜਿੰਮੇਵਾਰ ਹੈ।ਇਸ ਮੋਕੇ ਉਾਨ ਸੰਗਤਾ ਨੂੰ ਹੋਕਾ ਦਿੰਦਿਆ ਕਿਹਾ ਕਿ ਉਹ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ ਤਾਂ ਕਿ ਸਿੱਖ ਕੌਮ ਨੂੰ ਇਕ ਪਲੇਟ ਫਾਰਮ ਤੇ ਖੜਾ ਕਰਕੇ ਅਕਾਲ ਤਖਤ ਨੂੰ ਬਦਨਾਮ ਕਰਨ ਵਲਿਆ ਕੋਲੋ ਅਜਾਦ ਕਰਾਇਆ ਜਾ ਸਕੇ ਉਨਾ ਚਿਤਾਵਨੀ ੰਿਦੰਦਿਆ ਕਿਹਾ ਕਿ ਆਰ ਐਸ ਐਸ ਵਲੋ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਜੋ ਚਾਲਾ ਚਲੀਆਂ ਜਾ ਰਹੀਆਂ ਹਨ ਉਨਾ ਵਿਚ ਉਹ ਕਦੇ ਵੀ ਸਫਲ ਨਹੀੂ ਹੋਣ ਦੇਣਗੇ। ਇਸ ਮੋਕੇ ਜਿਲਾ ਫਤਿਹਗੜ ਸਾਹਿਬ ਤੋ ਉਨਾ ਦੇ ਨਾਲ ਭਾਈ ਗੁਰਪ੍ਰੀਤ ਸਿੰਘ ਰੰਧਾਵਾ,ਦਰਸਨ ਸਿੰਘ ਚੀਮਾ ਪ੍ਰਧਾਨ ਗੁਰੂਦੁਆਰਾ ਸਿੰਘ ਸਭਾ ਅਮਲੋਹ, ਹਰਦੇਵ ਸਿੰਘ ਜੱਸੜ, ਜਸਵੰਤ ਸਿੰਘ ਖਨਿਆਣ, ਮੈਬਰ ਸ੍ਰੋਮਣੀ ਕਮੇਟੀ, ਅਵਤਾਰ ਸਿੰਘ ਲੰਬਰਦਾਰ ਖਨਿਆਣ, ਸਵਰਨਸਿੰਘ ਸਰਪੰਚ ਮੀਆਂਪੁਰ, ਕੈਸ਼ੀਅਰ ਨਿਰਮਲ ਸਿੰਘ, ਗੁਰਦੀਪ ਸਿੰਘ ਲਾਡੀ, ਸਗੁਰਦਿਆਲ ਸਿੰਘ ਘੁੱਲੂ ਮਾਜਰਾ, ਜਗਤਾਰ ਸਿੰਘ ਸਾਬਕਾ ਮੀਤ ਪਰਧਾਨ ਨਗਰ ਕੋਸਲ ਤੋ ਇਲਾਵਾ ਵਡੀ ਗਿਣਤੀ ਚ ਸੰਗਤਾ ਸਨ।