ਬਠਿੰਡਾ, 14 ਜੁਲਾਈ (ਨਰਿੰਦਰ ਪੁਰੀ)- ਪੰਜਾਬ ਦੇ ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅਜ ਸਮੂਹ ਪਾਵਰਕਾਮ ਅਦਾਰੇ ਦੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਝੌਨੇ ਦੇ ਸੀਜ਼ਨ ਦੌਰਾਨ ਬਿਜਲੀ ਦੇ ਉਦਪਾਦਨ ਅਤੇ ਵੰਡ ਸਬੰਧੀ ਰਿਕਾਰਡ ਕਾਇਮ ਕਰਨ ਲਈ ਵਧਾਈ ਦਿਤੀ। ਉਨ•ਾਂ ਦਸਿਆ ਕਿ ਪਾਵਰਕਾਮ ਨੇ 9 ਜੁਲਾਈ 2018 ਤਕ ਆਪਣਾ ਰਿਕਾਰਡ ਤੌੜਦੇ ਹੋਏ 12542 ਮੈਗਾਵਾਟ ਦੀ ਬਿਜਲੀ ਦੀ ਮੰਗ ਨੂੰ 2675 ਲਖ ਯੂਨਿਟਾਂ ਨਾਲ ਬਿਨਾਂ ਕਿਸੇ ਪ੍ਰਕਾਰ ਦੇ ਪਾਵਰਕਟ ਦੇ ਪੂਰਾ ਕੀਤਾ ਗਿਆ। ਪਿਛਲੇ ਸਾਲ 11 ਜੁਲਾਈ ਨੂੰ 11705 ਮੈਗਾਵਾਟ ਦੀ ਮੰਗ ਨੂੰ ਪੂਰਾ ਕਰਦੇ ਹੋਏ 2672 ਲਖ ਯੂਨਿਟ ਵੰਡੇ ਗਏ ਸਨ। ਉਨ•ਾਂ ਦਸਿਆ ਕਿ ਇਹ ਮੁਕਾਮ ਹਾਸਿਲ ਕਰਨ ਲਈ ਜਿਥੇ ਪਾਵਰਕਾਮ ਨੇ ਵਧੇਰੇ ਉਤਪਾਦਨ ਵਲ ਧਿਆਨ ਦਿਤਾ, ਉਥੇ ਹੀ ਬਿਜਲੀ ਦੀ ਚੋਰੀ ਰੋਕਣ ਲਈ ਵੀ ਮੁਕੰਮਲ ਪ੍ਰਬੰਧ ਕੀਤੇ।ਅਜ ਪਿੰਡ ਦਿਆਲਪੁਰਾ ਬੀੜ ਵਿਖੇ ਸੰਗਤ ਦਰਸ਼ਨ ਦੌਰਾਨ ਪਤਰਕਾਰਾਂ ਨਾਲ ਗਲਬਾਤ ਕਰਦਿਆ ਉਨ•ਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਦੇ ਸਪੋਰਟਸ ਸੈਲ ਨੂੰ ਖਤਮ ਨਹੀਂ ਕੀਤਾ ਜਾਵੇਗਾ ਬਲਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾਉਣ ਅਤੇ ਖੇਡਾਂ ਨਾਲ ਜੋੜਨ ਲਈ ਬਹੁਤ ਜਲਦ ਬਠਿੰਡਾ, ਪਟਿਆਲਾ, ਜਲੰਧਰ ਅਤੇ ਲੁਧਿਆਣਾ ਵਿਖੇ ਪਾਵਰਕਾਮ ਵਲੋਂ ਵਖ-ਵਖ ਖੇਡਾਂ ਦੇ ਮੈਚ ਕਰਵਾਏ ਜਾਣਗੇ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਵਿਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਅਤੇ ਨੌਜਵਾਨਾਂ ਦੀਆਂ ਢੁਕਵੀਆਂ ਥਾਵਾਂ ‘ਤੇ ਸੇਵਾਵਾਂ ਲੈਣ ਲਈ ਵਚਨਬਧ ਹੈ।’