Skip to content
Independent perspectives. Global stories.
BREAKING

ਲੁੱਟ ਖੋਹ ਕਰਨ ਵਾਲੇ ਪੰਜ ’ਚੋਂ ਦੋ ਨੌਜਵਾਨਾਂ ਨੂੰ ਕੀਤਾ ਕਾਬੂ

Share this story

ਸਾਦਿਕ, 13 ਜੁਲਾਈ (ਗੁਲਜ਼ਾਰ ਮਦੀਨਾ)-ਆਏ ਦਿਨ ਹੋ ਰਹੀਆਂ ਲੁਟਾਂ-ਖੋਹਾਂ ਕਰਨ ਦੀ ਵਾਰਦਾਤਾਂ  ਰੁਕਣ ਦਾ ਨਾਂਅ ਹੀ ਨਹੀਂ ਲੈਂਦੀਆਂ ਅਤੇ ਲੁਟੇਰਿਆਂ ਦੇ ਹੌਸਲੇ ਇਨ੍ਹੇ ਬੁਲੰਦ ਹੋ ਚੁਕੇ ਹਨ ਕਿ ਉਹ ਛੋਟੀ ਤੋਂ ਛੋਟੀ ਅਤੇ ਵਡੀ ਤੋਂ ਵਡੀ ਲੁਟ ਕਰਨ ਲਈ ਬਿਲਕੁਲ ਹੀ ਨਹੀਂ ਡਰਦੇ। ਦਸਣਯੋਗ ਹੈ ਕਿ ਪਿਛਲੇ ਦਿਨੀਂ ਸੁਖਚਰਨ ਸਿੰਘ ਕਾਲਾ ਪੁਤਰ ਗੁਰਸਾਹਿਬ ਸਿੰਘ ਵਾਸੀ ਪਿੰਡ ਝੋਰੜ ਨੇ ਥਾਣੇ ’ਚ ਆਪਣੀ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਹ ਪਸੂਆਂ ਦੇ ਵਪਾਰ ਲਈ ਸਾਦਿਕ ਤੋਂ ਗੁਰੂ ਹਰ ਸਹਾਏ  ਨੂੰ ਜਾ ਰਹੇ ਸੀ ਤੇ ਰਸਤੇ ’ਚ ਪੰਜ ਲੁਟੇਰਿਆਂ ਵਲੋਂ ਇਨ੍ਹਾਂ ਦਾ ਪਿਛਾ ਕੀਤਾ ਗਿਆ ਜਿੰਨ੍ਹਾਂ ਨੇ ਇਨ੍ਹਾਂ ਕੋਲੋਂ 35 ਹਜਾਰ ਰੁਪਏ ਲੁਟ ਲਏ ਤੇ ਫਰਾਰ ਹੋ ਗਏ। ਪੱਤਰਕਾਰਾਂ ਨਾਲ ਗਲਬਾਤ ਦੌਰਾਨ ਥਾਣਾ ਮੁਖੀ ਇਕਬਾਲ ਸਿੰਘ ਸੰਧੂ ਨੇ ਦਸਿਆ ਕਿ 12 ਜੁਲਾਈ ਨੂੰ ਏ.ਐਸ.ਆਈ ਧਰਮ ਸਿੰਘ, ਹੌਲਦਾਰ ਅੰਗਰੇਜ ਸਿੰਘ, ਸਿਪਾਹੀ ਗੁਰਦੇਵ ਸਿੰਘ, ਲੇਡੀ ਸਿਪਾਹੀ ਸੁਖਵਿੰਦਰ ਕੌਰ ਅਤੇ ਰਸਾਲ ਸਿੰਘ ਦੌਰਾਨੇ ਚੈਕਿੰਗ ਸ਼ਕੀ ਪੁਰਸ਼ਾਂ ਦੇ ਸੰਬੰਧ ’ਚ ਦੀਪ ਸਿੰਘ ਵਾਲਾ ਰੋਡ ਤੇ ਪੈਂਦੇ ਪਿੰਡ ਸੈਦਿਕੀ ਕੋਲੋਂ ਇਨ੍ਹਾਂ ਪੰਜ ਲੋਟੇਰਿਆਂ ’ਚੋਂ ਦੋ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਿੰਨ੍ਹਾਂ ’ਚ ਗੁਰਜੋਤ ਸਿੰਘ ਪੁਤਰ ਜਗਤਾਰ ਸਿੰਘ ਵਾਸੀ ਚਕ ਟਾਹਲੀ ਵਾਲਾ ਅਤੇ ਦਵਿੰਦਰ ਸਿੰਘ ਬਿਲਾ ਪੁਤਰ ਤਾਰਾ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ (ਮੋਗਾ) ਨੂੰ ਗ੍ਰਿਫ਼ਤਾਰ ਕਰ ਲਿਆ  ਹੈ ਜਿੰਨ੍ਹਾਂ ਕੋਲੋ 20 ਹਜਾਰ  ਰੂਪਏ ਨਗਦ ਬਰਾਮਦ ਕਰ ਲਏ ਹਨ। ਉਨ੍ਹਾਂ ਅਗੇ ਦਸਿਆ ਕਿ ਇਨ੍ਹਾਂ ਦੋਵਾਂ ਮੁਲਜਮਾਂ ਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ ਅਤੇ ਬਾਕੀ ਲੁਟੇਰਿਆਂ ਦੀ ਭਾਲ ਸਾਡੀ ਪੁਲਿਸ ਪਾਰਟੀ ਵਲੋਂ ਤੇਜੀ ਨਾਲ ਸੁਰੂ ਕਰ ਦਿਤੀ ਹੈ।

WRITTEN BY