ਲੁਧਿਆਣਾ, 5 ਮਾਰਚ (ਪੀ.ਟੀ.)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵ¤ਲੋਂ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਸਮਰਪਿਤ ਦੋ ਰੋਜ਼ਾ ਫਲਾਵਰ ਸ਼ੋਅ ਅ¤ਜ ਅਰੰਭ ਹੋਇਆ। ਇਹ ਫਲਾਵਰ ਸ਼ੋਅ ਯੂਨੀਵਰਸਿਟੀ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਪਰਿਵਾਰਕ ਸੋਮੇ ਪ੍ਰਬੰਧ ਵਿਭਾਗ ਅਤੇ ਅਸਟੇਟ ਆਰਗੇਨਾਈਜੇਸ਼ਨ ਵੱਲੋਂ ਆਯੋਜਿਤ ਕੀਤਾ ਗਿਆ। ਇਸ ਸ਼ੋਅ ਦਾ ਉਦਘਾਟਨ ਸਾਬਕਾ ਬਾਗਬਾਨੀ ਦੇ ਐਕਸੀਅਨ ਡਾ. ਹਰੀ ਸਿੰਘ ਸੰਧੂ ਨੇ ਕੀਤਾ। ਉਨ੍ਹਾਂ ਇਸ ਮੌਕੇ ਬੋਲਦਿਆਂ ਦ¤ਸਿਆ ਕਿ 1968 ਤ¤ਕ ਫੁ¤ਲ ਤਿਆਰ ਕਰਨ ਦਾ ਵਿਸ਼ਾ ਹੋਂਦ ਵਿ¤ਚ ਨਹੀਂ ਆਇਆ ਸੀ। ਉਸ ਤੋਂ ਬਾਅਦ ਡਾ. ਰੰਧਾਵਾ ਦੇ ਯਤਨਾਂ ਨਾਲ ਇਸ ਵ¤ਲ ਪਹਿਲ ਕਦਮੀ ਕੀਤੀ ਗਈ । ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਤਿਬੀਰ
ਸਿੰਘ ਗੋਸਲ ਨੇ ਦ¤ਸਿਆ ਕਿ ਫੁ¤ਲਾਂ ਦੀ ਖੇਤੀ ਸੰਬੰਧੀ ਯੂਨੀਵਰਸਿਟੀ ਵ¤ਲੋਂ ਅਵ¤ਲ ਦਰਜੇ ਦੀ ਖੋਜ ਕੀਤੀ ਜਾ ਰਹੀ ਹੈ। ਉਨ੍ਹਾਂ ਦ¤ਸਿਆ ਕਿ ਫੁ¤ਲਾਂ ਦਾ ਵ¤ਡੀ ਗਿਣਤੀ ਵਿ¤ਚ ਜਨਣ ਪਦਾਰਥ ਯੂਨੀਵਰਸਿਟੀ ਕੋਲ ਸਾਂਭਿਆ ਹੈ ਅਤੇ ਕਈ ਨਵੀਆਂ ਕਿਸਮਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦ¤ਸਿਆ ਕਿ ਯੂਨੀਵਰਸਿਟੀ ਵ¤ਲੋਂ ਈਜਾਦ ਤਕਨੀਕਾਂ ਅਤੇ ਤਕਨਾਲੌਜੀਆਂ ਸਦਕਾ ਹੀ ਪੰਜਾਬ ਫੁ¤ਲਾਂ ਦੀ ਪੈਦਾਵਾਰ ਵਿ¤ਚ ਮੋਹਰੀ ਸੂਬਾ ਬਣ ਸਕਿਆ ਹੈ। ਇਸ ਮੌਕੇ ਯੂਨੀਵਰਸਿਟੀ ਦੇ ਐਗਰੀਕਲਚਰ ਕਾਲਜ ਦੇ ਡੀਨ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਬੋਲਦਿਆਂ ਕਿਹਾ ਕਿ ਫੁ¤ਲ ਹਮੇਸ਼ਾਂ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਨ ਅਤੇ ਚੌਗਿਰਦੇ ਨੂੰ ਰੁਸ਼ਨਾਉਂਦੇ ਹਨ। ਉਨ੍ਹਾਂ ਵ¤ਲੋਂ ਇਸ ਮੌਕੇ ਵਿਸ਼ੇਸ਼ ਤੌਰ ਤੇ ਫੁ¤ਲਾਂ ਦੀ ਖੇਤੀ ਅਤੇ ਲੈਂਡਸਕੇਪਿੰਗ ਸੰਬੰਧੀ ਦੋ ਕਿਤਾਬਚੇ ਵੀ ਜਾਰੀ ਕੀਤੇ ਗਏ। ਇਸ ਮੌਕੇ ਯੂਨੀਵਰਸਿਟੀ ਦੇ ਮਿਲਖ ਅਫ਼ਸਰ ਡਾ. ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਖੇਤੀ ਵਿਭਿੰਨਤਾ ਲਈ ਫੁ¤ਲਾਂ ਦੀ ਖੇਤੀ ਅਹਿਮ ਯੋਗਦਾਨ ਪਾਉਂਦੀ ਹੈ।
ਉਨ੍ਹਾਂ ਕਿਹਾ ਕਿ ਭਵਿ¤ਖ ਵਿ¤ਚ ਇਸ ਨੂੰ ਅਪਨਾ ਕੇ ਚੌਖਾ ਲਾਭ ਲਿਆ ਜਾ ਸਕਦਾ ਹੈ। ਫਲਾਵਰ ਸ਼ੋਅ ਬਾਰੇ ਜਾਣਕਾਰੀ ਵਧਾਉਂਦਿਆਂ ਵਿਭਾਗ ਦੇ ਮੁਖੀ ਡਾ. ਪ੍ਰੇਮਜੀਤ ਸਿੰਘ ਨੇ ਦ¤ਸਿਆ ਕਿ ਇਸ ਫਲਾਵਰ ਸ਼ੋਅ ਦੌਰਾਨ ਵ¤ਖ ਵ¤ਖ ਫੁ¤ਲਾਂ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿ¤ਚ ਕਈ ਨਿਜੀ ਅਦਾਰਿਆਂ ਤੋਂ ਇਲਾਵਾ ਕਾਲਜਾਂ ਅਤੇ ਸਕੂਲਾਂ ਨੇ ਵਧ ਚੜ੍ਹ ਕੇ ਭਾਗ ਲਿਆ।