Skip to content
Independent perspectives. Global stories.
BREAKING

ਵਿਧਾਇਕਾਂ ਤੇ ਮੰਤਰੀਆਂ ਨੂੰ ਨਹੀਂ ਮਿਲਣਗੀਆਂ ਨਵੀਆਂ ਗਡੀਆਂ

Share this story

ਚੰਡੀਗੜ੍ਹ, 13 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਵਿਤ ਵਿਭਾਗ ਨੇ ਵਿਧਾਇਕਾਂ ਤੇ ਮੰਤਰੀਆਂ ਨੂੰ ਨਵੀਆਂ ਗਡੀਆਂ ਦੇਣ ਤੋਂ ਕੋਰੀ ਨਾਂਹ ਕਰ ਦਿਤੀ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਟਰਾਂਸਪੋਰਟ ਵਿਭਾਗ ਨੂੰ ਕਿਹਾ ਹੈ ਕਿ ਉਹ ਪਹਿਲਾਂ ਪਾਲਿਸੀ ਲੈ ਕੇ ਆਉਣ, ਉਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ। ਵਿਤ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਅਜੇ ਇਸ ਹਾਲਾਤ ‘ਚ ਨਹੀਂ ਹੈ ਕਿ ਉਹ ਨਵੀਆਂ ਗਡੀਆਂ ਖਰੀਦ ਸਕੇ। ਨਵੀਆਂ ਗਡੀਆਂ ਦੀ ਖਰੀਦ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਵਿਤ ਮੰਤਰੀ ਮਨਪ੍ਰੀਤ ਬਾਦਲ ਨਾਲ ਬੈਠਕ ਕੀਤੀ ਹੈ।ਇਹ ਬੈਠਕ ਕਰੀਬ 2 ਘੰਟਿਆਂ ਤਕ ਚਲੀ।

WRITTEN BY