ਬੱਬਰ ਖਾਲਸਾ ਦੇ ਸਰਬਪ੍ਰੀਤ ਸਿੰਘ ਨੇ ਦਿੱਲੀ ਦੀ ਅਦਾਲਤ ’ਚ ਪੇਸ਼ ਭੁਗਤੀ

image ਨਵੀਂ ਦਿੱਲੀ, 5 ਮਾਰਚ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਇਕ ਅਦਾਲਤ ਵਿਚ ਅਜ ਬੱਬਰ ਖਾਲਸਾ ਦੇ ਭਾਈ ਸਰਬਪ੍ਰੀਤ ਸਿੰਘ ਨੇ ਸਪੈਸ਼ਲ ਸੈਲ ਦੀ ਐਫ ਆਈ ਆਰ ਨੰ 57/11 ਧਾਰਾ 471,487 ਏ ਅਤੇ 489 ਅਧੀਨ ਪੇਸ਼ ਹੋ ਕੇ ਅਪਣੀ ਹਾਜਿਰੀ ਲਗਵਾਈ ਉਨ੍ਹਾਂ ਦੇ ਨਾਲ ਭਾਈ ਜਸਵਿੰਦਰ ਸਿੰਘ ਵੀ ਅਦਾਲਤ ਵਿਚ ਪੇਸ਼ ਹੋਏ ਸਨ । ਅਜ ਭਾਈ ਸਰਬਪ੍ਰੀਤ ਸਿੰਘ ਵਲੋਂ ਉਨ੍ਹਾਂ ਦੇ ਵਕੀਲ ਦੁਸਰੇ ਕੇਸ ਵਿਚ ਮਸਰੂਫ ਹੋਣ ਕਰਕੇ ਹਾਜਿਰ ਨਹੀ ਹੋਏ ਸਨ ਜਿਸ ਕਰਕੇ ਮਾਮਲੇ ਦੀ ਸਣਵਾਈ ਹੁਣ 7 ਅਪ੍ਰੈਲ ਨੂੰ ਹੋਵੇਗੀ । ਹਾਜਿਰੀ ਭੁਗਤਣ ਉਪਰੰਤ ਭਾਈ ਸਸਰਬਪ੍ਰੀਤ ਸਿੰਘ ਨੇ ਦਸਿਆ ਕਿ ਅਜ ਉਨ੍ਹਾਂ ਦੀ ਪੇਸ਼ੀ ਦਾ ਸਭ ਤੋਂ ਪਹਿਲਾ ਨੰਬਰ ਸੀ ਪਰ ਰੀਡਰ ਉਨ੍ਹਾਂ ਨੇ ਪੇਸ਼ ਨਹੀ ਕਰ ਰਿਹਾ ਸੀ । ਬਾਰ ਬਾਰ ਕਹਿਣ ਤੇ ਰੀਡਰ ਨੇ ਕਿਹਾ ਕਿ ਤੁਹਾਡੀ ਤਰੀਕ ਤੇ 15 ਮਾਰਚ ਹੈ ਤੁਸੀ 15 ਨੂੰ ਹੀ

ਆਉਣਾ, ਇਸ ਤੇ ਅਸੀ ਕਿਹਾ ਕਿ ਸਾਨੂੰ ਤੇ ਅਜ ਦੀ ਤਰੀਕ ਦਿੱਤੀ ਗਈ ਹੈ ਅਸੀ 15 ਨੂੰ ਕਿਉ ਆਈਏ ਤੇ ਜੇਕਰ ਅਸੀ ਜੱਜ ਸਾਹਿਬ ਕੋਲ ਪੇਸ਼ ਨਾ ਹੋਏ ਤੇ ਸਾਡੇ ਵਾੰਰਟ ਨਿਕਲ ਸਕਦੇ ਹਨ, ਇਸ ਤੇ ਰੀਡਰ ਨੇ ਕਿਹਾ ਕਿ ਸਾਡੇ ਕੋਲੋ ਗਲਤ ਦਸਿਆ ਗਿਆ ਸੀ ਇਸ ਤੇ ਅਸੀ ਉਨ੍ਹਾਂ ਨੂੰ ਕਿਹਾ ਕਿ ਤੁਹਾਡੀ ਹੀ ਗਲਤਿਆਂ ਕਰਕੇ ਸਾਨੂੰ ਤੰਗ ਅਤੇ ਪਰੇਸ਼ਾਨ ਹੋਣਾਂ ਪੈਂਦਾ ਹੈ। ਅਸੀਂ ਰੀਡਰ ਨੂੰ ਅਦਾਲਤ ਦੇ ਬਾਹਰ ਲਗਾ ਪਰਚਾ ਦਿਖਾਇਆ ਜਿਸ ਤੇ ਸਾਡਾ ਨਾਮ ਤੇ ਨੰਬਰ ਸਭ ਤੋਂ ਪਹਿਲਾ ਸੀ ਤੇ ਉ¤ਚਾ ਉ¤ਚਾ ਬੋਲਣ ਲਗ ਪਏ ਜਿਸ ਤੇ ਸਾਡੀ ਅਵਾਜ ਸੁਣ ਕੇ ਜੱਜ ਸਾਹਿਬ ਨੇ ਸਾਨੂੰ ਬੁਲਾਇਆ ਤੇ ਅਸੀ ਸਾਰਾ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿਚ ਲਿਆਦਾ ਜਿਸ ਤੇ ਪਤਾ ਲਗਿਆ ਕਿ ਸਾਡੀ ਤਰੀਕ ਅਜ ਹੀ ਸੀ ਤੇ ਸਾਨੂੰ ਕਿਸੇ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਸੀ । ਉਨ੍ਹਾਂ ਦਸਿਆ ਕਿ ਅਸੀ ਪੰਜਾਬ ਤੋਂ ਦਿੱਲੀ ਤਰੀਕ ਭੁਗਤਣ ਆਉਦੇ ਹਾਂ ਤੇ ਇੱਥੇ ਵੀ ਸਾਨੂੰ ਤੰਗ ਅਤੇ ਪਰੇਸ਼ਾਨ ਕੀਤਾ ਜਾਂਦਾ ਹੈ। ਸਾਡੀ ਸਿੱਖ ਜੱਥੇਬੰਦੀਆਂ ਬੰਦੀ ਸਿੰਘ ਅਤੇ ਪੇਸ਼ੀ ਭਗਤਦੇ ਸਿੰਘਾਂ ਲਈ ਇਕ ਅੱਧੀ ਨੂੰ ਛੱਡਕੇ ਕੋਈ ਵੀ ਸ਼ਾਲਾਘਾਯੋਗ ਕੰਮ ਨਹੀ ਕਰ ਰਹੀ ਹੈ ਤੇ ਉਨ੍ਹਾਂ ਨੂੰ ਇਸ ਪਾਸੇ ਵੀ ਖਾਸ ਧਿਆਨ ਦੇਣ ਸੀ ਸਖਤ ਜਰੂਰਤ ਹੈ।

Send this to a friend