Skip to content
Independent perspectives. Global stories.
BREAKING

ਐਂਟੀ ਕ੍ਰਾਈਮ ਬਿਊਰੋ ਅਤੇ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਜਾਗਰੂਕਤਾ ਮੁਹਿੰਮ ਸ਼ੁਰੂ

Share this story

ਅੰਮ੍ਰਿਤਸਰ, 11 ਜੁਲਾਈ (ਦਵਾਰਕਾ ਨਾਥ ਰਾਣਾ)- ਸੰਤ ਬਲਦੇਵ ਸਿੰਘ ਰਾਠੌਰ ਸੰਸਥਾਪਕ ਅਤੇ ਚੀਫ ਇੰਟਰਨੈਸ਼ਨਲ ਮੈਨੇਜਿੰਗ ਕਮੇਟੀ ਐਂਟੀ ਕ੍ਰਾਈਮ ਬਿਊਰੋ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਐਂਟੀ ਕ੍ਰਾਈਮ ਬਿਊਰੋ ਵੱਲੋਂ ਪੰਜਾਬ ਦੇ ਹਰ ਜਿਲੇ ਵਿਚ ਹਰ ਮਹੀਨੇ ਟ੍ਰੈਫਿਕ ਜਾਗਰੂਕਤਾ ਕੈਂਪ ਲਾਉਣ ਦੀ ਮੁਹੀਮ ਸੁਰੂ ਕੀਤੀ ਗਈ ਹੈ ਜੋ ਹਰ ਜਿਲੇ ਦੀ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਟ੍ਰੈਫਿਕ ਜਾਗਰੂਕਤਾ ਕੈਂਪ ਲਾਏ ਜਾਣਗੇ। ਟ੍ਰੈਫਿਕ ਕੈਂਪ ਲਾਉਣ ਦਾ ਮੇਨ ਮਕਸ਼ਦ ਹੈ ਕਿ ਜਨਤਾ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣਾ ਹੈ ਅਤੇ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨਗੇ ਉਹਨਾਂ ਦੇ ਚਲਾਣ ਵੀ ਕੱਟੇ ਜਾਣਗੇ ਤਾਂਕਿ ਉਹ ਲੋਕ ਆਪਣੀ ਗਲਤੀ ਨੂੰ ਅਗਾਂਹ ਸੂਧਾਰ ਸੱਕਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਰਾਠੌਰ ਜੀ ਨੇ ਇਸ ਕਾਰਜ ਲਈ ਮਾਨਯੋਗ ਸ੍ਰੀ ਸੁਰੇਸ਼ ਅਰੋੜਾ ਡੀਜੀਪੀ ਪੰਜਾਬ, ਏਡੀਜੀਪੀ ਪੰਜਾਬ (ਟ੍ਰੈਫਿਕ) ਅਤੇ ਪੰਜਾਬ ਦੇ ਸਾਰੇ ਹੀ ਐਸ ਐਸ ਪੀ ਅਤੇ ਪੁਲਿਸ ਕਮਿਸ਼ਨਰ ਸਾਹਿਬਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਵਿੱਚੋਂ ਕਿਸੇ ਵੀ ਕੁਰੀਤੀ ਯਾ ਜੁਰਮ ਨੂੰ ਖਤਮ ਕਰਨ ਲਈ ਸਮਾਜਸੇਵੀ ਸੰਗਠਨਾ ਦਾ ਬਹੁਤ ਵੱਢਾ ਯੋਗਦਾਨ ਰਿਹਾ ਹੈ ਇਸ ਲਈ ਐਂਟੀ ਕ੍ਰਾਈਮ ਬਿਊਰੋ ਨੇ ਟ੍ਰੈਫਿਕ ਨਿਯਮਾਂ ਨੂੰ ਮਜਬੂਤੀ ਨਾਲ ਜਨਤਾ ਨੂੰ ਮਨਾਉਣ ਲਈ ਇਹ ਕਦਮ ਚੁੱਕਿਆ ਹੈ ਅਤੇ ਪੰਜਾਬ ਦੇ ਹਰ ਜਿਲੇ ਵਿਚ ਟ੍ਰੈਫਿਕ ਜਾਗਰੂਕਤਾ ਕੈਂਪ ਲਾਉਣ ਦੀ ਮੁਹਿਮ ਸੁਰੂ ਕੀਤੀ ਹੈ।ਰਾਠੌਰ ਜੀ ਨੇ ਮਾਨਯੋਗ ਸ੍ਰੀ ਪਰਮਪਾਲ ਸਿੰਘ ਜੀ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨਯੋਗ ਐਸ ਐਸ ਪੀ ਸਾਹਿਬ ਨੇ ਇਸ ਮੁਹਿਮ ਨੂੰ ਅੱਗੇ ਵਧਾਉਂਦੇ ਹੋਏ ਆਪਣੀ ਟ੍ਰੈਫਿਕ ਦੀ ਟੀਮ ਨੂੰ ਚੋਗਾਵਾਂ ਜਿਲਾ ਅੰਮ੍ਰਿਤਸਰ ਟ੍ਰੈਫਿਕ ਜਾਗਰੂਕਤਾ ਕੈਂਪ ਲਾਉਣ ਲਈ ਭੇਜਿਆ ਹੈ ਅਤੇ ਐਂਟੀ ਕ੍ਰਾਈਮ ਬਿਊਰੋ ਵੱਲੋਂ ਸੁਰੂ ਕੀਤੀ ਮੁਹਿਮ ਨੂੰ ਬੱਲ ਪ੍ਰਦਾਨ ਕੀਤਾ ਹੈ ਟ੍ਰੈਫਿਕ ਪੁਲਿਸ ਟੀਮ ਵਿਚ ਏਐਸਆਈ ਪ੍ਰਭਦਿਆਲ ਸਿੰਘ ਇੰਚਾਰਜ ਟ੍ਰੈਫਿਕ ਐਜੁਕੇਸ਼ਨ ਸੈਲ ਅੰਮ੍ਰਿਤਸਰ ਦਿਹਾਤੀ, ਏਐਸਆਈ ਜਸਪਾਲ ਸਿੰਘ ਟ੍ਰੈਫਿਕ, ਐਚਸੀ ਇੰਦਰਮੋਹਨ ਸਿੰਘ ਟ੍ਰੈਫਿਕ, ਐਚਸੀ ਸੁਰਿੰਦਰਪਾਲ ਸਿੰਘ ਟ੍ਰੈਫਿਕ, ਐਚਸੀ ਪ੍ਰਕਾਸ਼ ਸਿੰਘ ਟ੍ਰੈਫਿਕ ਪਹੁੰਚੇ ਹਨ।ਇਸ ਕੈਂਪ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ, ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਬਣਾਏ ਗਏ ਪੰਫਲੇਟ ਵੀ ਵੰਡੇ ਗਏ। ਜਿਹੜੇ ਲੋਕ ਟ੍ਰੈਫਿਕ ਨਿਯਮਾਂ ਨੂੰ ਜਾਣਦਿਆਂ ਹੋਇਆਂ ਵੀ ਉਹਨਾਂ ਦੀ ਉਲੰਘਣਾ ਕਰ ਰਹੇ ਸਨ ਉਹਨਾਂ ਦੇ ਚਲਾਣ ਵੀ ਕੱਟੇ ਗਏ।ਕੈਂਪ ਵਿਚ ਵੇਖਣ ਵਿਚ ਆਇਆ ਹੈ ਕਿ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ ਇਕ ਤਾਂ ਉਹ ਗਲਤੀ ਕਰ ਰਹੇ ਸਨ ਦੂਸਰਾ ਉਹ ਟ੍ਰੈਫਿਕ ਟੀਮ ਤੇ ਦਬਾਅ ਬਣਾਉਣ ਲਈ ਵੱਖ-ਵੱਖ ਅਧਿਕਾਰੀਆਂ ਯਾਂ ਲੀਡਰਾਂ ਕੋਲੋਂ ਫੋਨ ਕਰਵਾਕੇ ਬਚਣ ਦੀ ਕੋਸ਼ਿਸ ਕਰ ਰਹੇ ਸਨ। ਲੇਕਿਨ ਟ੍ਰੈਫਿਕ ਕੈਂਪ ਸੁਰੂ ਹੋਣ ਤੋਂ ਪਹਿਲਾਂ ਹੀ ਟ੍ਰੈਫਿਕ ਟੀਮ ਨੂੰ ਇਹ ਦਸ ਦਿੱਤਾ ਗਿਆ ਸੀ ਕਿ ਤੁਸੀਂ ਕਿਸੇ ਦਾ ਵੀ ਫੋਨ ਅਟੈਂਡ ਨਹੀਂ ਕਰਨਾ ਹੈ। ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਜਿਆਦਾ ਸ਼ਿਫਾਰਿਸ ਕਰਨ ਵਾਲਿਆਂ ਦੇ ਹੀ ਚਲਾਣ ਕੱਟੇ ਗਏ ਹਨ ਕਿਉਂ ਕਿ ਐਸੇ ਲੋਕ ਟ੍ਰੈਫਿਕ ਨਿਯਮਾਂ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹਨ ਅਤੇ ਟ੍ਰੈਫਿਕ ਟੀਮ ਤੇ ਦਬਾਅ ਬਣਾਕੇ ਨਿਕਲ ਜਾਂਦੇ ਸਨ।ਇਸ ਲਈ ਰਾਠੌਰ ਜੀ ਨੇ ਸ਼ਿਫਾਰਸ ਕਰਨ ਵਾਲੇ ਅਧਿਕਾਰੀ ਅਤੇ ਲੀਡਰ ਸਾਹਿਬਾਨਾਂ ਨੂੰ ਅਪੀਲ ਕੀਤੀ ਹੈ ਕਿ ਅਗਾਂਹ ਤੋਂ ਸਿਫਾਰਿਸ਼ ਕਰਨ ਦੀ ਬਜਾਏ ਉਹਨਾਂ ਲੋਕਾਂ ਨੂੰ ਆਪਣੇ ਦਸਤਾਵੇਜ ਬਨਵਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ।ਟ੍ਰੈਫਿਕ ਨਿਯਮ ਜਨਤਾ ਦੀ ਭਲਾਈ ਲਈ ਬਣਾਏ ਗਏ ਹਨ ਨਾਂ ਕਿ ਨੁਕਸਾਨ ਲਈ। ਐਂਟੀ ਕ੍ਰਾਈਮ ਬਿਊਰੋ ਦੀ ਟੀਮ ਵੱਜੋਂ ਸ੍ਰੀ ਅਵਤਾਰ ਸਿੰਘ, ਬਲਦੇਵ ਸਿੰਘ, ਅਜੀਤ ਸਿੰਘ, ਸ੍ਰੀ ਸਾਈਂ, ਰਣਜੀਤ ਸਿੰਘ ਰਾਠੌਰ, ਨਥਾ ਸਿੰਘ, ਸੈਮੂਅਲ ਮਸੀਹ, ਸੁਖਜਿੰਦਰ ਸਿੰਘ, ਸੁਖਵਿੰਦਰ ਸਿੰਘ, ਨਿੱਕਾ ਸਿੰਘ, ਅਰਜੁਨ ਸਿੰਘ, ਗੁਲਜਾਰੀ ਲਾਲ, ਮੰਗਲ ਸਿੰਘ ਅਤੇ ਹੋਰ ਪਦਾਧਿਕਾਰੀਆਂ ਨੇ ਹਿੱਸਾ ਲਿਆ।

WRITTEN BY