ਨਥਾਣਾ, 9 ਜੁਲਾਈ (ਚਰਨਜੀਤ ਸਿੱਧੂ)- ਜ਼ਮੀਨੀ ਪੱਧਰ ਦੇ ਅਕਾਲੀ ਆਗੂ ਅਤੇ ਤਿੰਨ ਵਾਰ ਵਿਧਾਇਕ ਰਹੇ ਜਗਦੀਪ ਸਿੰਘ ਨਕੱਈ ਦੀ ਜ਼ਿਲ੍ਹਾ ਬਠਿੰਡਾ ਦਿਹਾਤੀ ਪ੍ਰਧਾਨ ਵਜੋਂ ਕੀਤੀ ਗਈ ਨਿਯੁਕਤੀ ਤੇ ਵਿਧਾਨ ਸਭਾ ਹਲਕਾ ਭੁੱਚੋ ਦੇ ਅਕਾਲੀ ਵਰਕਰਾਂ ਨੇ ਖ਼ੁਸ਼ੀ ਤੇ ਤਸੱਲੀ ਜ਼ਾਹਰ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ , ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕੀਤਾ ਹੈ ਅਕਾਲੀ ਵਰਕਰਾਂ ਦੀ ਇਕ ਮੀਟਿੰਗ ਇਥੇ ਦਲਿਤ ਆਗੂ ਅਤੇ ਪਾਰਟੀ ਦੀ ਸਿਆਸੀ ਸਲਾਹਕਾਰ ਕਮੇਟੀ ਦੇ ਮੈਂਬਰ ਡਾ: ਹਰਜਿੰਦਰ ਸਿੰਘ ਜੱਖੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜਬੂਤੀ ਦੇਣ ਲਈ ਸਭ ਨੂੰ ਨਾਲ ਲੈ ਕੇ ਚੱਲਣ ਦੀ ਯੋਗਤਾ ਰੱਖਣ ਵਾਲੇ ਹਰਮਨ ਪਿਆਰੇ ਅਤੇ ਸਹਿਣਸ਼ੀਲਤਾ ਦੇ ਮੁਜੱਸਮੇ ਜਗਦੀਪ ਸਿੰਘ ਨਕੱਈ ਨੂੰ ਹਰ ਪੱਧਰ ਤੇ ਪੂਰਨ ਸਹਿਯੋਗ ਦੇਣ ਦਾ ਯਕੀਨ ਦਿਵਾਇਆ ਗਿਆ, ਇਸ ਮੌਕੇ ਭੁੱਚੋ ਮੰਡੀ ਅਤੇ ਗੋਨੇਆਣਾ ਦੇ ਸਤਹਿਰੀ ਪ੍ਰਧਾਨਾਂ ਦੀ ਨਿਯੁਕਤੀ ਦਾ ਵੀ ਸੁਆਗਤ ਕੀਤਾ ਗਿਆ ਇਸ ਮੌਕੇ ਗੁਰਤੇਜ ਸਿੰਘ ਭੇਜੀ ਸਾਬਕਾ ਸਰਪੰਚ, ਜਥੇਦਾਰ ਰੂਪ ਸਿੰਘ, ਹਰਵਿੰਦਰ ਸਿੰਘ, ਕ੍ਰਿਪਾਲ ਸਿੰਘ, ਜਗਸੀਰ ਸਿੰਘ ਸੀਰਾ, ਸੁਰਜੀਤ ਸਿੰਘ (ਸਾਰੇ ਐਮ ਸੀ ਨਥਾਣਾ), ਗੁਰਮੀਤ ਸਿੰਘ ਬਾਹੀਆ, ਜਸਵੰਤ ਸਿੰਘ, ਨੰਬਰਦਾਰ ਜਸਕਰਨ ਸਿੰਘ, ਨੰਬਰਦਾਰ ਕਾਲਾ ਸਿੰਘ, ਰਛਪਾਲ ਸਿੰਘ ਗਰੇਵਾਲ, ਐਚ.ਐਸ ਬਰਾੜ, ਗੁਰਜੀਤ ਸਿੰਘ ਮਾਨ, ਸਵਰਨ ਸਿੰਘ ਆਕਲੀਆ, ਇਕਬਾਲ ਸਿੰਘ ਬਰਕੰਦੀ, ਸਰਪੰਚ ਗੁਰਵਿੰਦਰ ਸਿੰਘ, ਸਰਬਜੀਤ ਸ਼ਰਮਾਂ, ਬਲਜੀਤ ਸਿੰਘ ਬਰਕੰਦੀ, ਗਮਦੂਰ ਸਿੰਘ, ਰਾਜਵੀਰ ਸਿੰਘ ਮਹਿਮਾ ਸਵਾਈ ਅਤੇ ਪਵਨ ਕੁਮਾਰ ਸ਼ਰਮਾਂ ਵੀ ਹਾਜ਼ਰ ਸਨ।
ਨਕੱਈ ਦੇ ਜ਼ਿਲ੍ਹਾ ਪ੍ਰਧਾਨ ਬਣਨ ’ਤੇ ਭੁੱਚੋ ਹਲਕੇ ਦੇ ਅਕਾਲੀ ਵਰਕਰ ਬਾਗੋਬਾਗ



