ਖਰੜ, 8 ਜੁਲਾਈ (ਹਰਵਿੰਦਰ ਮਹਿਰਾ)-ਖਰੜ ਮਹਿਲਾ ਕਲਿਆਣ ਸਮਿਤੀ ਖਰੜ ਵਲੋਂ ਪਿੰਡ ਰੋੜਾ ਵਿਖੇ ਸਿਲਾਈ ਪ੍ਰਾਪਤ ਲੜਕੀਆਂ ਨੂੰ ਸਿਲਾਈ ਮਸੀਨਾਂ, ਟ੍ਰੇਨਿੰਗ ਸਰਟੀਫਿਕੇਟ ਦੇਣ ਲਈ ਸਮਾਗਮ ਕਰਵਾਇਆ ਗਿਆ ਜਿਸ ਵਿਚ ਨਬਾਰਡ ਦੇ ਜਨਰਲ ਮੈਨੇਜ਼ਰ ਦੀਪਕ ਮਨਚੰਦਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸੈਲਪ ਹੈਲਪ ਗਰੁੱਪ ਬਣਾ ਕੇ ਪੈਂਡੂ ਖੇਤਰ ਦੀਆਂ ਪੜੀਆਂ ਲਿਖੀਆਂ ਔਰਤਾਂ ਸਿਲਾਈ ਕਢਾਈ ਕੇਂਦਰ ਸਮੇਤ ਹੋਰ ਕੰਮ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸੈਲਪ ਹੈਲਪ ਗਰੁੱਪਾਂ ਲਈ ਨਬਾਰਡ ਵਲੋਂ ਵਿਸੇਸ ਤੌਰ ਤੇ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਸਾਨੂੰ ਲਾਭ ਉਠਾਉਣਾ ਚਾਹੀਦਾ ਹੈ। ਸਮਿਤੀ ਵਲੋਂ ਅੱਜ ਛੇ ਮਹੀਨੇ ਦੀ ਸਿਲਾਈ ਦੀ ਟ੍ਰੇਨਿਗ ਪੂਰੀ ਕਰਨ ਤੇ ਸਰਟੀਫਿਕੇਟ ਤੇ ਸਿਲਾਈ ਮਸ਼ੀਨਾਂ ਦਿੱਤੀਆਂ ਗਈਾਂ। ਇਸ ਮੌਕੇ ਨਬਾਰਡ ਦੇ ਡੀ.ਡੀ.ਐਮ. ਸੰਜੀਵ ਸ਼ਰਮਾ, ਪੰਜਾਬ ਗ੍ਰਾਮੀਣ ਬੈਕ ਖਰੜ ਦੇ ਮੈਨੇਜ਼ਰ ਅਮਨਦੀਪ ਸਿੰਘ, ਦੀਪਿਕਾ ਸਿੰਧਵਾਨੀ, ਸਰਪੰਚ ਗੁਰਜੀਤ ਸਿੰਘ ਸਮੇਤ ਹੋਰ ਪੰਤਵੱਤੇ ਸੱਜਣ ਹਾਜ਼ਰ ਸਨ।
ਪਿੰਡ ਰੋੜਾ ’ਚ ਸਿਖਲਾਈ ਪ੍ਰਾਪਤ ਲੜਕੀਆਂ ਨੂੰ ਵੰਡੇ ਸਰਟੀਫਿਕੇਟ ਤੇ ਸਿਲਾਈ ਮਸ਼ੀਨਾਂ



