ਪਾਤੜਾਂ, 8 ਜੁਲਾਈ (ਹਰਭਜਨ ਸਿੰਘ ਮਹਿਰੋਕ)- ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਉ. ਪੀ ਸੋਨੀ ਵੱਲੋਂ ਪੰਜਾਬ ਭਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜੋ ਪੰਜਾਬ ਖੇਡੋ ਪੰਜਾਬ ਤਹਿਤ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਹਾਈ ਸਕੁਲ ਪਾਤੜਾਂ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਲਈ ਉਤਸਾਹਿਤ ਕੀਤਾ। ਜਿਨ੍ਹਾਂ ਵਿੱਚ ਮੈਰਾਥਨ ਦੌੜਾ, ਰੁਮਾਲ ਚੁੱਕਣਾ ਅਤੇ ਹੋਰ ਕਈ ਤਰ੍ਹਾਂ ਦੀਆਂ ਖੇਡਾ ਕਰਵਾ ਕੇ ਜਾਗਰੁਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਕਿਰਨ ਬਾਲਾ ਨੇ ਦੱਸਿਆ ਕਿ ਸਕੂਲ ਦੇ ਚਾਰ ਹਾਉਸ ਦੇ ਚਾਰ ਸੌ ਦੇ ਕਰੀਬ ਵਿਦਿਆਰਥੀਆਂ ਨੇ ਮੈਰਾਥਨ ਦੌੜਾਂ ਅਤੇ ਹੋਰ ਕਈ ਪ੍ਰਕਾਰ ਦੀਆਂ ਖੇਡਾਂ ਵਿੱਚ ਭਾਗ ਲਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਛੋਟੇ ਬੱਚਿਆਂ ਲਈ 3 ਕਿਲੋਮੀਟਰ ਤੋਂ 5 ਕਿਲੋਮੀਟਰ ਤੱਕ ਦੀ ਦੌੜ ਰਖੀ ਗਈ ਅਤੇ ਵੱਡੇ ਬੱਚਿਆਂ ਲਈ 6 ਕਿਲੋਮੀਟਰ ਤੱਕ ਦੀ ਦੌੜ ਰੱਖੀ ਗਈ ਸੀ। ਜਿਸ ਵਿੱਚ ਵਿਦਿਆਰਥੀਆਂ ਨੇ ਸਾਥ ਦਿੰਦੇ ਹੋਏ ਖੇਡਾ ਵੱਲ ਪੂਰਾ ਉਤਸ਼ਾਹ ਦਿਖਾਇਆ। ਉਨ੍ਹਾਂ ਦੱਸਿਆ ਕਿ ਇਸ ਤਰਾਂ ਦੇ ਉਪਰਾਲਿਆਂ ਨਾਲ ਵਿਦਿਆਰਥੀਆਂ ਦਾ ਧਿਆਨ ਨਸ਼ਿਆਂ ਤੋਂ ਦੁਰ ਰੱਖ ਕੇ ਮਿਸ਼ਨ ਤੰਦਰੁਸਤ ਕਰਨਾ ਹੈ।
ਇਨ੍ਹਾਂ ਮੁਕਾਬਲੇ ਵਿੱਚ ਪਹਿਲੇ ਦੁਜੇ ਅਤੇ ਤੀਜੇ ਅਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲੀ ਪ੍ਰੋਗਰਾਮ ਵਿੱਚ ਪਾਤੜਾਂ ਪੁਲਿਸ ਦੀ ਇਕ ਟੁੱਕੜੀ ਨੇ ਟ੍ਰੈਫਿਕ ਨੂੰ ਕੰਟਰੋਲ ਕਰਕੇ ਸੁਚਾਰੂ ਢੰਗ ਨਾਲ ਚਲਾ ਕੇ ਵਿਦਿਆਰਥੀਆਂ ਦਾ ਸਹਿਯੋਗ ਦਿੱਤਾ ਅਤੇ ਪੀਟੀ ਅਧਿਆਪਕ ਅੰਗਰੇਜ ਸਿੰਘ ਨੇ ਵਿਦਿਆਰਥੀਆਂ ਨਾਲ ਮੈਰਾਥਨ ਦੌੜ ਵਿੱਚ ਭਾਗ ਲੈ ਕੇ ਡਿਉਟੀ ਬਾਖੂਬੀ ਨਿਭਾਈ।
ਇਸ ਮੌਕੇ ਸਕੂਲੀ ਸਟਾਫ ਸ਼ੰਟੂ ਕੁਮਾਰ, ਜਤਿੰਦਰ ਕੁਮਾਰ, ਸੰਦੀਪ ਭੱਟੀ, ਹਰਵਿੰਦਰ ਸਿੰਘ, ਨਿਰਮਲ ਸਿੰਘ, ਹਰਬੰਸ ਲਾਲ, ਮੀਨਾ ਰਾਣੀ, ਸਕੁੰਤਲਾ ਦੇਵੀ, ਰੰਜੂ ਬਾਲਾ, ਨਵਦੀਪ ਕੌਰ, ਰਣਵੀਰ ਕੌਰ, ਕਮਲਜੀਤ ਕੌਰ, ਰੁਪਿੰਦਰ ਕੌਰ ਸਮੇਤ ਹੋਰ ਸਟਾਫ ਅਤੇ ਵਿਦਿਆਰਥੀ ਹਾਜਰ ਸੀ।
ਸਰਕਾਰੀ ਹਾਈ ਸਕੂਲ ਪਾਤੜਾਂ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੈਰਾਥਨ ਦੌੜਾਂ



