Skip to content
Independent perspectives. Global stories.
BREAKING

ਨਸ਼ੇ ਦੇ ਸੌਦਾਗਰਾਂ ਨੂੰ ਸਬਕ ਸਿਖਾਉਣ ਲਈ ਕਮਰ ਕੱਸੇ ਕਰਨ ਦੀ ਜ਼ਰੂਰਤ : ਭਾਈ ਖਾਲਸਾ

Share this story

ਅੰਮ੍ਰਿਤਸਰ, 8 ਜੁਲਾਈ (ਗੁਰਪ੍ਰੀਤ ਸਿੰਘ ਮਾਨ)-ਸਿਆਣੇ ਸੱਚ ਹੀ ਕਹਿੰਦੇ ਹਨ ਕਿ ਲਾਤੋ ਕੇ ਭੂਤ, ਬਾਤੋ ਸੇ ਨਹੀ ਮਾਨਤੇ ਇਸ ਲਈ ਪੰਜਾਬ ਵਾਸੀਓ ਆਓ ਨਸ਼ਾ ਵੇਚਣ ਵਾਲਿਆਂ ਨੂੰ ਖੁਦ ਹੀ ਚਾਟਾ ਛਕਾਉਣ ਲਈ ਕਮਰ ਕੱਸੇ ਕਰ ਲੈਣੇ ਚਾਹੀਦੇ ਹਨ। ਕਿਉਂਕਿ ਕਿਸੇ ਨੇ ਵੀ ਤੁਹਾਡੀ ਮਦਦ ਨਹੀ ਕਰਨੀ ਕਿਉਂਕਿ ਭ੍ਰਿਸ਼ਟ ਨੇਤਾਵਾਂ, ਪੁਲਿਸ ਅਫਸਰਾਂ ਦੀ ਸ਼ੈਹ ਤੇ ਹੀ ਨਸ਼ੇ ਦੇ ਸੋਦਾਗਰ ਬੀਤੇ ਕਈ ਸਾਲਾਂ ਤੋਂ ਪੰਜਾਬ ਦੇ ਨੋਜਵਾਨਾਂ ਨੂੰ ਜਹਿਰ ਰੂਪੀ ਨਸ਼ਾ ਚਿੱਟਾ ਅਤੇ ਹੋਰ ਕਈ ਤਰ੍ਹਾਂ ਦੇ ਕੈਮੀਕਲ ਨਸ਼ੇ ਵੇਚ ਕੇ ਆਪਣੀਆਂ ਤਿਜੋਰੀਆਂ ਭਰ ਰਹੇ ਹਨ ਇੰਨ੍ਹਾਂ ਸਾਲਾਂ ਦੋਰਾਨ ਪੰਜਾਬ ਦੇ ਅਨੇਕਾਂ ਨੋਜਵਾਨ ਆਪਣੀ ਜਾਨ ਵੀ ਗਵਾ ਬੈਠੇ ਹਨ। ਅਨੇਕਾਂ ਮਾਪਿਆਂ ਦੀਆਂ ਡੰਗੋਰੀਆ ਇੰਨ੍ਹਾਂ ਨਸ਼ਿਆ ਕਾਰਨ ਟੁੱਟ ਚੁੱਕੀਆਂ ਹਨ ਬਹੁਤ ਸਮੇਂ ਤੋਂ ਪੰਜਾਬ ਵਾਸੀਆਂ ਨੇ ਸਰਕਾਰਾਂ ਦੇ ਮੂੰਹ ਵੱਲ ਵੇਖ ਲਿਆ ਹੈ ਕਿ ਉਹ ਨਸ਼ਿਆ ਨੂੰ ਨੱਥ ਪਾਉਣ ਲਈ ਕੋਈ ਸਖਤ ਕਦਮ ਚੁੱਕਣਗੀਆਂ ਪਰ ਸਮੇਂ ਦੀਆਂ ਸਰਕਾਰਾਂ ਨੇ ਗੋਂਗਲੂਆ ਤੋਂ ਮਿੱਟੀ ਝਾੜਣ ਤੋਂ ਬਿਨ੍ਹਾਂ ਕੁੱਝ ਨਹੀ ਕਰਨਾ। ਅਖੀਰ ਪਿਛਲੇ 15 ਦਿਨਾਂ ਵਿੱਚ ਹੋਈਆਂ 10 ਤੋਂ ਵੱਧ ਮੌਤਾਂ ਨੇ ਪੰਜਾਬ ਵਾਸੀਆਂ ਨੂੰ ਝੰਜੋਰ ਕੇ ਰੱਖ ਦਿੱਤਾ ਹੈ ਉਸ ਦਿਨ ਤੋਂ ਹੀ ਸ਼ੋਸ਼ਲ ਮੀਡੀਆ ਤੇ ਅਜਿਹੀਆ ਵੀਡੀਓ ਵਾਇਰਲ ਹੋਣ ਲੱਗੀਆਂ ਹਨ ਜਿੰਨ੍ਹਾਂ ਵਿੱਚ ਚਿੱਟਾ ਵੇਚਣ ਵਾਲਿਆ ਦੀ ਪਿੰਡ ਵਾਸੀ ਡਾਂਗਾ ਸੋਟਿਆ ਅਤੇ ਛਿੱਤਰਾਂ ਨਾਲ ਆਓ ਭਗਤ ਕਰ ਰਹੇ ਹੁੰਦੇ ਨਜਰ ਆ ਰਹੇ ਹਨ। ਇਹ ਵੀਡੀਓ ਵੱਡੀ ਗਿਣਤੀ ਵਿੱਚ ਵਾਇਰਲ ਹੋ ਰਹੀਆਂ ਹਨ। ਹੁਣ ਪੰਜਾਬ ਦੇ ਲੋਕ ਆਪਣੇ ਬੱਚਿਆਂ ਨੂੰ ਜਹਿਰ ਦੇਣ ਵਾਲਿਆ ਖਿਲਾਫ ਉਠ ਖੜੇ ਹੋਏ ਹਨ। ਇੱਕ ਪਿੰਡ ਵਿੱਚ ਕੁੱਝ ਸਮਾਂ ਪਹਿਲਾਂ ਇੱਕ ਨੋਜਵਾਨ ਨੂੰ ਪਿੰਡ ਦੀ ਸੱਥ ਵਿੱਚ ਲਿਆ ਕੇ ਬੁਰੀ ਤਰ੍ਹਾਂ ਵੱਡ ਦਿੱਤਾ ਗਿਆ ਸੀ। ਜੋ ਸਰਕਾਰਾਂ ਦੀ ਢਿੱਲੀ ਕਾਰਗੁਜਾਰੀ ਦਾ ਸਿੱਟਾ ਹੈ ਜੋ ਪੰਜਾਬੀ ਆਪਣੇ ਕਾਨੂੰਨ ਦੀ ਇੱਜਤ ਕਰਨ ਲਈ ਮਸ਼ਹੂਰ ਸਨ ਹੁਣ ਉਨ੍ਹਾਂ ਪੰਜਾਬੀਆਂ ਨੂੰ ਨਸ਼ਾ ਵੇਚਣ ਵਾਲੇ ਗੰਦੇ ਵਿਅਕਤੀਆਂ ਨੂੰ ਖੁਦ ਸਜਾ ਦੇਣੀ ਪੈ ਰਹੀ ਹੈ। ਭਾਂਵੇ ਸਰਕਾਰ ਹਰ ਰੋਜ ਵਾਅਦੇ ਕਰਦੀ ਹੈ ਕਿ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਪਰ ਭ੍ਰਿਸ਼ਟਾਚਾਰ ਤੇ ਚੱਲਦਿਆਂ ਸਰਕਾਰੀ ਹੁਕਮ ਹੇਠਲੇ ਪੱਧਰ ਤੇ ਲਾਗੂ ਹੀ ਨਹੀ ਹੁੰਦੇ।

WRITTEN BY