Skip to content
Independent perspectives. Global stories.
BREAKING

ਸੁਖਬੀਰ ਦੀ ਪਾਣੀ ਵਾਲੀ ਬਸ ਨੇ ਕਮਾਏ ਸਿਰਫ 70 ਹਜ਼ਾਰ, ਹੋਵੇਗੀ ਨਿਲਾਮ : ਸ. ਸਿੱਧੂ

Share this story

ਚੰਡੀਗੜ੍ਹ, 4 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿਧੂ ਨੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਵੱਡਾ ਹਮਲਾ ਬੋਲਦਿਆਂ ਪਿਛਲੀ ਅਕਾਲੀ ਸਰਕਾਰ ’ਤੇ ਫਿਜ਼ੂਲ ਖਰਚੀਆਂ ਦੇ ਦੋਸ਼ ਲਾਏ ਹਨ। ਇਥੇ ਸੈਕਟਰ-2 ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਨਵਜੋਤ ਸਿਧੂ ਨੇ ਕਿਹਾ ਕਿ ਸਿਰਫ ਆਪਣੀ ਜ਼ਿਦ ਪੁਗਾਉਣ ਖਾਤਰ ਸੁਖਬੀਰ ਬਾਦਲ ਨੇ ਪੰਜਾਬ ਨੂੰ 8-9 ਕਰੋੜ ਦਾ ਚੂਨਾ ਲਾਇਆ ਹੈ ਅਤੇ ਹੁਣ ਉਸ ਦੀ ਪਾਣੀ ਵਾਲੀ ਬਸ ਨੀਲਾਮ ਹੋ ਜਾਵੇਗੀ। ਨਵਜੋਤ ਸਿਧੂ ਨੇ ਆਡਿਟ ਰਿਪੋਰਟ ‘ਚ ਇਸ ਪ੍ਰਾਜੈਕਟ ਦੇ ਸਹੀ ਨਾ ਹੋਣ ਦੀ ਟਿਪਣੀ ਤੋਂ ਬਾਅਦ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਪਾਣੀ ਵਾਲੀ ਬਸ ਕਾਰਨ ਕਈ ਪਿੰਡਾਂ ਨੂੰ ਰੋੜ੍ਹ ਛਡਿਆ। ਉਨ੍ਹਾਂ ਕਿਹਾ ਕਿ ਇਥੋਂ ਤਕ ਕਿ ਇਸ ਬਸ ਨੂੰ ਚਲਾਉਣ ਵਾਲੇ ਡਰਾਈਵਰ ਕੋਲ ਲਾਈਸੈਂਸ ਵੀ ਨਹੀਂ ਸੀ। ਨਵਜੋਤ ਸਿਧੂ ਨੇ ਕਿਹਾ ਕਿ ਉਹ ਪੰਜਾਬ ਨੂੰ ਆਰਥਿਕ ਮੰਦੀ ‘ਚੋਂ ਕਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਸਿਧੂ ਨੇ ਕਿਹਾ ਕਿ 8 ਕਰੋੜ 62 ਲਖ ਖਰਚ ਕੀਤੇ ਤੇ ਕਮਾਏ ਸਿਰਫ 70 ਹਜ਼ਾਰ ਰੁਪਏ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਸੁਖਬੀਰ ਨੇ ਕਾਨੂੰਨ ਛਿਕੇ ਟੰਗੇ ਸਨ। ਕੈਗ ਦੀ ਰਿਪੋਰਟ ਮੁਤਾਬਕ ਸੁਖਬੀਰ ਬਾਦਲ ਨੇ ਜੋ ਬਸ ਲਿਆਂਦੀ ਸੀ, ਉਸ ਲਈ ਕੋਈ ਫਿਜ਼ੀਬਿਲਟੀ ਰਿਪੋਰਟ ਤਕ ਨਹੀਂ ਬਣਾਈ ਗਈ।

WRITTEN BY