ਨਵੀਂ ਦਿਲੀ, 4 ਜੁਲਾਈ (ਪੀ.ਟੀ.)- ਸੁਪਰੀਮ ਕੋਰਟ ਨੇ ਅਜ ਦਿਲੀ ਸਰਕਾਰ ਅਤੇ ਉਪਰਾਜਪਾਲ ਦੇ ਵਿਚਕਾਰ ਪੈਦਾ ਹੋਏ ਮਤਭੇਦਾਂ ਨੂੰ ਲੈ ਕੇ ਸੁਣਵਾਈ ਕਰਦੇ ਹੋਏ ਕਿਹਾ ਕਿ ਸੰਵਿਧਾਨ ਦੀ ਪਾਲਣ ਕਰਨਾ ਸਾਰਿਆਂ ਦੀ ਹੀ ਡਿਊਟੀ ਹੈ।ਚੀਫ ਜਸਟਿਸ ਦੀਪਕ ਮਿਸ਼ਰਾ ਨੇ ਕਿਹਾ ਕਿ ਸੰਸਦ ਵਲੋਂ ਬਣਾਇਆ ਗਿਆ ਕਾਨੂੰਨ ਸਾਰਿਆਂ ਲਈ ਇਕ ਹੈ ਅਤੇ ਇਹ ਕਾਨੂੰਨ ਸਭ ਤੋਂ ਉਪਰ ਹੈ।ਕੋਰਟ ਨੇ ਕਿਹਾ ਕਿ ਦਿਲੀ ਦੇ ਪ੍ਰਸ਼ਾਸ਼ਕ ਉਪਰਾਜਪਾਲ ਹਨ।ਚੀਫ ਜਸਟਿਸ ਨੇ ਕਿਹਾ ਕਿ ਐੈਲ.ਜੀ. ਕੈਬਨਿਟ ਦੀ ਸਲਾਹ ‘ਤੇ ਕੰਮ ਕਰਨ।ਕੋਰਟ ਨੇ ਕਿਹਾ ਕਿ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਚੰਗੇ ਸੰਬੰਧ ਹੋਣੇ ਜ਼ਰੂਰੀ ਹਨ ਅਤੇ ਹਰ ਮਾਮਲੇ ’ਚ ਐੈਲ.ਜੀ. ਦੀ ਸਹਿਮਤੀ ਜ਼ਰੂਰੀ ਨਹੀਂ ਹੈ।ਇਸ ਨਾਲ ਹੀ ਦਿਲੀ ਸਰਕਾਰ ਨੂੰ ਕੋਰਟ ਨੇ ਕਿਹਾ ਕਿ ਉਹ ਹਰ ਮਾਮਲੇ ਅਤੇ ਕੰਮ ਦੀ ਜਾਣਕਾਰੀ ਉਪਰਾਜਪਾਲ ਨੂੰ ਦੇਵੇ।
ਦਿਲੀ ਦਾ ਕੋਈ ਬੌਸ ਨਹੀਂ, ਇਕਠੇ ਕੰਮ ਕਰਨ ਐੈਲ.ਜੀ. ਅਤੇ ਸਰਕਾਰ : ਸੁਪਰੀਮ ਕੋਰਟ



